ਕੋਰੀਅਰ ਵਾਲੀ ਕੁੜੀ ਨਾਲ ਕੁੱਟਮਾਰ ਦੇ ਮਾਮਲੇ ’ਚ ਕਤਿਆਲ 'ਤੇ ਕੱਸਿਆ ਸ਼ਿਕੰਜਾ, ਭਗੌੜਾ ਐਲਾਨ ਕਰਨ ਦੀ ਕਾਰਵਾਈ ਸ਼ੁਰੂ ਮਸ਼ਹੂਰ ਹੋਟਲ ਵਪਾਰੀ ਮਨਮੋਹਨ ਕਤਿਆਲ ਵੱਲੋਂ ਬੀਤੀ 10 ਜੂਨ ਨੂੰ ਕੋਰੀਅਰ ਦੇਣ ਉਸ ਦੇ ਘਰ ਗਈ ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ’ਚ ਪੁਲਿਸ ਮਨਮੋਹਨ ਕਤਿਆਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਲੁਧਿਆਣਾ ਸੈਸ਼ਨ ਕੋਰਟ ਨੇ 25 ਜੂਨ ਨੂੰ ਮਨਮੋਹਨ ਕਤਿਆਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਗਰਾਓਂ ਕੋਰਟ ’ਚ ਚੱਲ ਰਹੀ ਕਾਨੂੰਨੀ ਕਾਰਵਾਈ ਦੌਰਾਨ ਮਾਣਯੋਗ ਜੱਜ ਸਮੁਖੀ ਨੇ ਮਨਮੋਹਨ ਕਤਿਆਲ ਨੂੰ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਮਨਮੋਹਨ ਕਤਿਆਲ ਦੇ ਹੀਰਾ ਬਾਗ ਸਥਿਤ ਘਰ ਬਾਹਰ ਕੋਰਟ ਦਾ ਨੋਟਿਸ ਵੀ ਚਿਪਕਾ ਦਿੱਤਾ ਗਿਆ ਹੈ।
Publish Date: Sat, 25 Jul 2026 12:32 PM (IST)
Updated Date: Sat, 25 Jul 2026 12:36 PM (IST)
ਜ.ਸ, ਜਗਰਾਓਂ। ਮਸ਼ਹੂਰ ਹੋਟਲ ਵਪਾਰੀ ਮਨਮੋਹਨ ਕਤਿਆਲ ਵੱਲੋਂ ਬੀਤੀ 10 ਜੂਨ ਨੂੰ ਕੋਰੀਅਰ ਦੇਣ ਉਸ ਦੇ ਘਰ ਗਈ ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ’ਚ ਪੁਲਿਸ ਮਨਮੋਹਨ ਕਤਿਆਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਲੁਧਿਆਣਾ ਸੈਸ਼ਨ ਕੋਰਟ ਨੇ 25 ਜੂਨ ਨੂੰ ਮਨਮੋਹਨ ਕਤਿਆਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਗਰਾਓਂ ਕੋਰਟ ’ਚ ਚੱਲ ਰਹੀ ਕਾਨੂੰਨੀ ਕਾਰਵਾਈ ਦੌਰਾਨ ਮਾਣਯੋਗ ਜੱਜ ਸਮੁਖੀ ਨੇ ਮਨਮੋਹਨ ਕਤਿਆਲ ਨੂੰ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਮਨਮੋਹਨ ਕਤਿਆਲ ਦੇ ਹੀਰਾ ਬਾਗ ਸਥਿਤ ਘਰ ਬਾਹਰ ਕੋਰਟ ਦਾ ਨੋਟਿਸ ਵੀ ਚਿਪਕਾ ਦਿੱਤਾ ਗਿਆ ਹੈ।
ਇਸ ਕੇਸ ਦੀ ਤਰੀਕ ਹੁਣ 29 ਜੁਲਾਈ ਨਿਰਧਾਰਿਤ ਕੀਤੀ ਗਈ ਹੈ। ਜੇ ਉਹ ਇਸ ਤਰੀਕ ਨੂੰ ਕੋਰਟ ’ਚ ਸਰੰਡਰ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਜਾਵੇਗਾ। ਜੇ ਉਹ ਪੇਸ਼ ਨਹੀਂ ਹੁੰਦਾ ਤਾਂ ਮਨਮੋਹਨ ਕਤਿਆਲ ਖ਼ਿਲਾਫ਼ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਪਹਿਲੇ ਦਿਨ ਤੋਂ ਹੀ ਕਤਿਆਲ ਨੂੰ ਬਚਾਉਣ ਦੀ ਕੋਸ਼ਿਸ਼ ’ਚ ਸੀ ਪੁਲਿਸ ਜਗਰਾਓਂ ਦੇ ਇੱਕ ਵੱਡੇ ਹੋਟਲ ਮਾਲਕ ਮਨਮੋਹਨ ਕਤਿਆਲ ਨੂੰ ਪੁਲਿਸ ਨੇ ਪਹਿਲੇ ਦਿਨ ਤੋਂ ਹੀ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ’ਚ 10 ਜੂਨ 2026 ਨੂੰ ਜਦੋਂ ਕੋਰੀਅਰ ਦੇਣ ਆਈ ਕੁੜੀ ਨਾਲ ਕੁੱਟਮਾਰ ਹੋਈ ਤਾਂ ਉਹ ਬੁਰੀ ਹਾਲਤ ’ਚ ਐੱਸਐੱਸਪੀ ਦਫਤਰ ਪੁੱਜੀ ਪਰ ਉੱਥੋਂ ਉਸ ਨੂੰ ਬੱਸ ਸਟੈਂਡ ਪੁਲਿਸ ਚੌਕੀ ਭੇਜ ਦਿੱਤਾ ਗਿਆ।
ਦੁਪਹਿਰ ਨੂੰ ਕੁੜੀ ਸਿਵਲ ਹਸਪਤਾਲ ਦਾਖਲ ਹੋਈ ਤੇ ਆਪਣਾ ਮੈਡੀਕਲ ਕਰਵਾਇਆ। ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਦ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ 11 ਜੂਨ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪੁਲਿਸ ਚੀਫ ਨੂੰ ਇਸ ਬਾਰੇ ਕਾਰਵਾਈ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਦੇ ਹੁਕਮਾਂ ਦੇ ਬਾਅਦ ਕੇਸ ਦਰਜ ਕੀਤਾ ਗਿਆ। ਪਰ ਇਸ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਤੇ ਐੱਫਆਈਆਰ ਦਰਜ ਹੋਣ ਦੇ ਬਾਵਜੂਦ 14 ਜੂਨ ਨੂੰ ਮਨਮੋਹਨ ਕਤਿਆਲ ਨੇ ਆਪਣੇ ਘਰ ਦਾ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ’ਤੇ ਜਾਰੀ ਕਰਕੇ ਪੀੜਤਾ ਨੂੰ ਹੀ ਦੋਸ਼ੀ ਦੱਸਿਆ।
ਜਦ 16 ਜੂਨ ਨੂੰ ਮਨਮੋਹਨ ਕਤਿਆਲ ਦਾ ਆਪਣੇ ਘਰ ਦੇ ਬਾਹਰ ਕੁੜੀ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਜਾਰੀ ਹੋਇਆ ਤਾਂ ਸ਼ਹਿਰ ਵਾਸੀਆਂ ’ਚ ਗੁੱਸੇ ਦੀ ਲਹਿਰ ਦੌੜ ਗਈ। ਉਸ ਦੇ ਬਾਅਦ ਪੁਲਿਸ ਮਨਮੋਹਨ ਕਤਿਆਲ ਨੂੰ ਗਿਰਫ਼ਤਾਰ ਕਰਨ ਲਈ ਐਕਟਿਵ ਹੋ ਗਈ। ਐੱਫਆਈਆਰ ਦੇ ਬਾਵਜੂਦ ਪੁਲਿਸ ਨੇ 16 ਜੂਨ ਤਕ ਕਤਿਆਲ ਨੂੰ ਗਿਰਫ਼ਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਉਸ ਦੇ ਬਾਅਦ 19 ਜੂਨ ਨੂੰ ਪੁਲਿਸ ਮਨਮੋਹਨ ਕਤਿਆਲ ਨੂੰ ਗਿਰਫ਼ਤਾਰ ਕਰਨ ਹਰਿਆਣਾ ਦੇ ਜਮੁਨਾਨਗਰ ਪਹੁੰਚੀ ਪਰ ਉਸ ਤੋਂ ਬਾਦ ਕਤਿਆਲ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ ਹੈ।