
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਂ ਬਗਲਾਮੁਖੀ ਧਾਮ ਵਿਖੇ ਸਰਵ ਕਸ਼ਟ ਨਿਵਾਰਣ ਯੱਗ’ਚ ਹਜ਼ਾਰਾਂ ਸ਼ਰਧਾਲੂਆਂ ਨੇ ਪਾਈਆਂ ਆਹੂਤੀਆਂ

-ਭਗਵਾਨ ਭੋਲੇਨਾਥ ਦੇ ਅਤਿ ਪਿਆਰੇ ਸਾਉਣ ਮਹੀਨੇ ਦੌਰਾਨ ਰੋਜ਼ਾਨਾ ਕੀਤਾ ਰੁਦਰਾਭਿਸ਼ੇਕ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਸਰਵ ਕਸ਼ਟ ਨਿਵਾਰਣ ਯੱਗ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਯੱਗ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਆਹੂਤੀਆਂ ਪਾਈਆਂ ਤੇ ਮਾਂ ਬਗਲਾਮੁਖੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੇ ਅਤੇ ਪਰਿਵਾਰ ਦੀ ਸੁਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮਾਂ ਬਗਲਾਮੁਖੀ ਧਾਮ ਵਿਖੇ ਭਗਵਾਨ ਭੋਲ਼ੇਨਾਥ ਦੇ ਅਤਿ ਪਿਆਰੇ ਸਾਉਣ ਮਹੀਨੇ ਦੌਰਾਨ ਰੋਜ਼ਾਨਾ ਰੁਦ੍ਰਾਭਿਸ਼ੇਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੰਦਰ ’ਚ ‘ਬਮ-ਬਮ ਭੋਲ਼ੇ’ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ ਤੇ ਪੂਰਾ ਮਾਹੌਲ ਸ਼ਿਵਮਈ ਬਣਿਆ ਹੈ। ਮਹੰਤ ਚੌਧਰੀ ਜੀ ਨੇ ਸਾਉਣ ਮਹੀਨੇ ’ਚ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਦੀ ਮਹਿਮਾ ਬਾਰੇ ਦੱਸਦਿਆਂ ਕਿਹਾ ਕਿ ਸਾਵਣ ਦੌਰਾਨ ਸ਼ਿਵਲਿੰਗ 'ਤੇ ਜਲ, ਦੁੱਧ ਤੇ ਬੇਲਪੱਤਰ ਅਰਪਿਤ ਕਰਨ ਨਾਲ ਮਨੁੱਖ ਨੂੰ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ। ਰੁਦ੍ਰਾਭਿਸ਼ੇਕ ਕਰਨ ਨਾਲ ਘਰ ਵਿੱਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਜੀਵਨ ਦੇ ਕਈ ਤਰ੍ਹਾਂ ਦੇ ਸੰਕਟ ਦੂਰ ਹੁੰਦੇ ਹਨ
ਮਾਂ ਬਗਲਾਮੁਖੀ ਦੀ ਮਹਿਮਾ ਬਾਰੇ ਮਹੰਤ ਪ੍ਰਵੀਨ ਚੌਧਰੀ ਨੇ ਕਿਹਾ ਕਿ ਮਾਂ ਬਗਲਾਮੁਖੀ ਆਪਣੇ ਭਗਤਾਂ ਦੇ ਸਾਰੇ ਦੁੱਖ ਦੂਰ ਕਰਕੇ ਉਨ੍ਹਾਂ ਨੂੰ ਵਿਰੋਧੀਆਂ 'ਤੇ ਜਿੱਤ ਪ੍ਰਦਾਨ ਕਰਦੀ ਹੈ। ਜਿਹੜੇ ਵੀ ਸ਼ਰਧਾਲੂ ਸੱਚੇ ਮਨ ਨਾਲ ਮਾਂ ਦੀ ਸ਼ਰਨ ’ਚ ਆਉਂਦਾ ਹੈ, ਮਾਂ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੀ ਹੈ। ਇਸ ਮੌਕੇ ਮਨਪ੍ਰੀਤ ਛਤਵਾਲ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਸੁਧੀਰ ਮਹਾਜਨ, ਗੌਰਵ ਕਾਲੀਆ, ਸੁਨੀਲ ਹਾਂਡਾ, ਜਤਿਨ ਸੂਦ, ਸੰਦੀਪ ਸੂਦ, ਤਰੁਣ ਚੌਧਰੀ, ਪਰਮਵੀਰ ਚੌਧਰੀ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤ੍ਰਿਖਾ, ਗੌਤਮ ਸਚਦੇਵਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੈਰਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਅਨੁਜ ਵਧਵਾ, ਆਸ਼ੂਤੋਸ਼ ਗੁਪਤਾ, ਪ੍ਰਦੀਪ ਟਾਟਾ ਤੇ ਆਰਿਅਨ ਚੱਢਾ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਸਨ।