ਡੇਅਰੀ ਅੰਦਰ ਵੜੇ ਚੋਰਾਂ ਨੇ ਉਡਾਏ 35 ਹਜ਼ਾਰ
ਡੇਅਰੀ ਦੇ ਅੰਦਰ ਦਾਖਲ ਹੋਏ ਚੋਰਾਂ ਨੇ ਉੜਾਏ 35 ਹਜ਼ਾਰ
Publish Date: Thu, 26 Mar 2026 10:37 PM (IST)
Updated Date: Fri, 27 Mar 2026 04:11 AM (IST)
* ਮੋਬਾਇਲ ਫੋਨ ’ਤੇ ਵੀ ਕੀਤਾ ਹੱਥ ਸਾਫ * ਕਾਰੋਬਾਰੀ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਤਾਜਪੁਰ ਰੋਡ ਇਲਾਕੇ ਦੀ ਇਕ ਡੇਅਰੀ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਰ ਚੋਰਾਂ ਨੇ ਡੇਅਰੀ ਦਾ ਗੱਲਾਂ ਸਾਫ ਕਰ ਦਿੱਤਾ। ਸ਼ਾਤਰ ਚੋਰ ਡੇਅਰੀ ਦੇ ਅੰਦਰੋਂ ਮੋਬਾਈਲ ਫੋਨ ਵੀ ਚੋਰੀ ਕਰਕੇ ਲੈ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਚੰਡੀਗੜ੍ਹ ਰੋਡ ਸੈਕਟਰ-32ਏ ਦੇ ਵਾਸੀ ਰਾਜੇਸ਼ ਠਾਕੁਰ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਰਾਜੇਸ਼ ਠਾਕੁਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿੱਚ ਡੇਅਰੀ ਚਲਾ ਰਹੇ ਹਨ। ਬੀਤੇ ਦਿਨੀਂ ਰਾਤ ਵੇਲੇ ਉਹ ਘਰ ਚਲੇ ਗਏ ਅਗਲੇ ਦਿਨ ਜਦ ਵਾਪਸ ਆਏ ਤਾਂ ਗੱਲਾਂ ਟੁੱਟਾ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਠਾਕੁਰ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਗੱਲੇ ਚੋਂ 35 ਹਜ਼ਾਰ ਦੀ ਰਕਮ ਅਤੇ ਇੱਕ ਮੋਬਾਇਲ ਫੋਨ ਚੋਰੀ ਹੋ ਚੁੱਕਾ ਸੀ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐੱਸਆਈ ਰਣਧੀਰ ਸਿੰਘ ਦੇ ਮੁਤਾਬਕ ਥਾਣਾ-7 ਦੀ ਪੁਲਿਸ ਨੇ ਰਾਜੇਸ਼ ਠਾਕੁਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।