- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਵਿਚਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ.ਸਿਮਰਜੀਤ ਸਿੰਘ ਬੈਸ ਨੇ ਕਹੇ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਸ ਨੇ ਕਿਹਾ ਕਿ ਆਪ ਨੇ ਪੰਜਾਬ ਵਿੱਚੋ ਨਸ਼ਾ ਤੇ ਗੈਂਗਸਟਰਵਾਰ ਨੂੰ ਖਤਮ ਦਾ ਵਾਅਦਾ ਕੀਤਾ ਸੀ, ਪਰ ਨਸ਼ਾ ਅਤੇ ਗੈਗਸਟਰਵਾਰ ਖਤਮ ਹੋਣ ਦੀ ਬਾਜਏ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਿਖਰਾਂ ਤੇ ਪਹੁੰਚ ਚੁੱਕਾ ਹੈ, ਜਿਨ੍ਹਾਂ ਦੀ ਭੇਟ ਸੂਬੇ ਦੇ ਸੈਕੜੇ ਨੌਜਵਾਨ ਤੇ ਆਮ ਲੋਕ ਚੜ੍ਹ ਰਹੇ ਹਨ,ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਦੀ ਹਿੱਕ ਤੇ ਹਰ ਰੋਜ਼ ਪਿਛਲੇ ਲੰਮੇ ਸਮੇ ਤੋ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਵਿੱਚ ਬਲ ਰਹੇ ਸਿਵੇ ਠੰਢੇ ਪੈਣ ਦਾ ਨਾਮ ਨਹੀ ਲੈ ਰਹੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਸੋਮਵਾਰ ਨੂੰ ਲੁਧਿਆਣਾ ਵਿਖੇ ਜ਼ਸਨ ਏ ਇੰਨਕਲਾਬ ਮਨਾਇਆ,ਜਿਸ ਦੀ ਆੜ ਹੇਠ ‘ਆਪ’ ਨੇ ਸਰਕਾਰ ਦੇ ਸੋਹਲੇ ਗਾਉਣ ਤੋਂ ਸਿਵਾਏੇ ਕੁੱਝ ਨਹੀਂ ਕੀਤਾ। ਸਰਕਾਰ ਨੇ ਪੌਣੇ ਪੰਜ ਸਾਲਾਂ ਵਿੱਚ ਸੇਰ ਵਿੱਚੋ ਪੂਣੀ ਵੀ ਨਹੀ ਕੱਤੀ। ਸੂਬੇ ਸਿਰ ਭਾਰੀ ਹੋ ਰਹੀ ਕਰ਼ਜੇ ਦੀ ਪੰਡ ਤੇ ਹਰ ਰੋਜ਼ ਨਸ਼ੇ ਤੇ ਗੈਗਸਟਰਾਂ ਭੇਟ ਚੜ ਰਹੇ ਨੌਜਵਾਨਾਂ ਦੇ ਲਟ ਲਟ ਬਲ ਰਹੇ ਸਿਵਿਆਂ ਕਾਰਨ ਪੰਜਾਬ ਦੁਨੀਆਂ ਭਰ ’ਚ ਬਦਨਾਮ ਹੋ ਰਿਹਾ ਹੈ। ਬੈਸ ਨੇ ਕਿਹਾ ਕਿ ਇੱਥੇ ਹੀ ਬਸ ਨਹੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਨੇਤਾਵਾਂ ਦੇ ਸਤਾਏ ਲੋਕ ਆਤਮ ਹੱਤਿਆਵਾਂ ਕਰਨ ਨੂੰ ਮਜਬੂਰ ਹੋ ਰਹੇ ਹਨ। ਭਗਤ ਸਿੰਘ ਦੇ ਪਿੰਡ ਸਹੁੰ ਚੁੱਕ ਕੇ ਸੂਬੇ ਨੂੰ ਤਰੱਕੀ ਦੇ ਰਾਹ ’ਤੇ ਤੋਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਵਿੱਚ ਪੰਜਾਬ ਨਸ਼ੇ ਦੇ ਸੌਦਾਗਰਾਂ ਤੇ ਗੈਗਸਟਰਾਂ ਦਾ ਅੱਡਾ ਬਣ ਚੁੱਕਾ ਹੈ।ਤਰੱਕੀ ਦੇ ਰਾਹ ਤੋਰਨ ਦੀ ਬਜਾਏ ਸਰਕਾਰ ਨੇ ਪੰਜਾਬ ਦੀ ਤਰੱਕੀ ਦਾ ਪਹੀਆ ਬੁਰੀ ਤਰ੍ਹਾਂ ਕਰਜ਼ੇ ਦੀ ਦਲਦਲ ਵਿੱਚ ਧੱਕ ਦਿੱਤਾ ਹੈ।