ਤੁਲਸੀ ਮਾਤਾ ਤੇ ਭਗਵਾਨ ਸ਼ਾਲੀਗ੍ਰਾਮ ਦਾ ਵਿਆਹ ਸਮਾਗਮ ਕਰਵਾਇਆ ਤੁਲਸੀ ਮਾਤਾ ਤੇ ਭਗਵਾਨ ਸ਼ਾਲੀਗ੍ਰਾਮ ਦਾ ਵਿਆਹ ਸਮਾਗਮ ਕਰਵਾਇਆ
Publish Date: Sat, 21 Nov 2026 07:38 PM (IST)
Updated Date: Sun, 22 Nov 2026 04:07 AM (IST)
18)---ਰਾਏਕੋਟ ਵਿਖੇ ਗਾਉ ਧਾਮ ਵਿੱਚ ਤੁਲਸੀ ਮਾਤਾ ਅਤੇ ਭਗਵਾਨ ਸ਼ਾਲੀਗ੍ਰਾਮ ਦੇ ਵਿਆਹ ਸਮਾਗਮ ਦੌਰਾਨ ਭਜਨ-ਕੀਰਤਨ ਕਰਦੇ ਹੋਏ ਸ਼ਰਧਾਲੂ । ਠਾਕੁਰਜੀਤ ਸਿੰਘ ਤਾਜਪੁਰੀ, ਪੰਜਾਬੀ ਜਾਗਰਣ, ਰਾਏਕੋਟ : ਸਾਹਿਬਾਜਪੁਰਾ ਰੋਡ ਤੇ ਸਥਿਤ ਸ਼੍ਰੀ ਸ਼੍ਰੀ ਸ਼੍ਰੀ 108 ਸੰਤ ਸ਼੍ਰੀ ਮਹੇਸ਼ ਮੁਨੀ ਜੀ ਮਹਾਰਾਜ ਬੋਰ ਵਾਲੇ ਗਾਉ ਧਾਮ ਵਿਖੇ ਤੁਲਸੀ ਮਾਤਾ ਅਤੇ ਭਗਵਾਨ ਸ਼ਾਲੀਗ੍ਰਾਮ ਦਾ ਵਿਆਹ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਰਾਧਾ-ਕ੍ਰਿਸ਼ਨ ਪ੍ਰਭਾਤ ਫੇਰੀ ਮੰਡਲ ਰਾਏਕੋਟ ਵੱਲੋਂ ਭਜਨ-ਕੀਰਤਨ ਤੇ ਗੁਣਗਾਨ ਕੀਤਾ ਗਿਆ। ਸੰਜੀਵ ਗੋਇਲ ਵੱਲੋਂ ਤੁਲਸੀ ਮਾਤਾ ਨੂੰ ਸਜਾਇਆ ਗਿਆ। ਸਮਾਗਮ ਦੌਰਾਨ ਸੰਗਤ ਨੇ ਭਜਨ ਤੇ ਕੀਰਤਨ ਗਾਇਨ ਕਰ ਕੇ ਆਪਣੀ ਹਾਜ਼ਰੀ ਲਗਵਾਈ। ਗਊ ਧਾਮ ਦੇ ਮੁਖੀ ਰਾਜਨ ਸੱਭਰਵਾਲ ਤੇ ਮੈਂਬਰਾਂ ਨੇ ਪ੍ਰਭਾਤ ਫੇਰੀ ਗਰੁੱਪ ਦਾ ਸਵਾਗਤ ਕੀਤਾ। ਇਸ ਮੌਕੇ ਮੰਗਤ ਰਾਏ ਵਰਮਾ, ਅਨਿਲ ਸੈਂਚਰ, ਨੰਦ ਲਾਲ ਸ਼ਰਮਾ, ਓਮ ਦੱਤ ਸ਼ਰਮਾ, ਨਰੇਸ਼ ਸ਼ਰਮਾ, ਗੁਲਸ਼ਨ ਜੈਨ, ਸਚਿਨ ਜੈਨ, ਮਨੋਹਰ ਲਾਲ ਅਗਰਵਾਲ, ਸਤਪਾਲ ਜੈਨ, ਬੰਧਨਾ ਜੈਨ, ਸੰਜਨਾ ਭੰਡਾਰੀ, ਗਗਨ ਜੈਨ ਗੱਗੀ, ਯੁਗੇਸ਼ ਕੁਮਾਰ, ਪੱਪੂ ਕੱਕੜ, ਕਾਲਾ ਗਲਾਟੀ, ਸੁਜਾਨ ਕੁਮਾਰ ਜੇਠ, ਵਿਜੇ ਕੁਮਾਰ ਉਪਲ ਮੌਜੀ ਵਰਮਾ, ਮੌਜੀ ਜੈਨ, ਨਰਾਇਣ, ਪ੍ਰਵੀਨ ਜੈਨ, ਲਾਲੀ ਜੈਨ, ਗੁਲਾਬ ਸਿੰਘ, ਹਰੀ ਸਿੰਘ ਨੰਬਰਦਾਰ, ਸੋਨੂੰ ਭਗਵਾਨ, ਮਾਧੋ ਭਗਵਾਨ, ਰਾਜੂ ਮਹਿੰਦੀ, ਸੰਜੇ ਮਹਿੰਦੀ, ਸੁਭਾਸ਼ ਵਰਮਾ, ਰਾਕੇਸ਼ ਸੱਭਰਵਾਲ, ਇੰਦਰਜੀਤ ਸਿੰਘ ਗਿੱਲ, ਜਸਵੀਰ ਸਿੰਘ ਜੱਸਾ, ਜਗਸੀਰ ਸਿੰਘ ਮੱਗਾ, ਗੁਰਦੀਪ ਸਿੰਘ ਜੱਗਾ, ਗੁਰਦੀਪ ਸਿੰਘ ਜੱਗਾ, ਗੁਰਵਿੰਦਰ ਸਿੰਘ ਦੀਪਾ, ਮਨਿੰਦਰ ਸਿੰਘ ਬਾਰੂ, ਮਹਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਰਿੱਕੀ ਨੂਰਪੁਰਾ, ਮਾਸਟਰ ਗੁਰਮੇਲ ਸਿੰਘ, ਨਰਿੰਦਰ ਸਿੰਘ ਰਾਣਾ, ਪੱਪੀ ਬੱਤਰਾ, ਜਵਾਹਰ ਬੱਤਰਾ, ਮਿਸਤਰੀ ਉਜਾਗਰ ਸਿੰਘ ਤੇ ਚਮਕੌਰ ਸਿੰਘ ਹਾਜ਼ਰ ਸਨ।