ਮਾਛੀਵਾੜਾ ਦੇ ਮੰਦਰਾਂ ’ਚ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ ਮਾਛੀਵਾੜਾ ਦੇ ਮੰਦਰਾਂ ’ਚ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ
Publish Date: Mon, 19 Oct 2026 06:57 PM (IST)
Updated Date: Tue, 20 Oct 2026 04:01 AM (IST)
ਸ਼ਰਧਾਲੂਆਂ ਨੇ ਮਾਤਾ ਦੇ ਦਰਸ਼ਨ ਕਰ ਕੇ ਲਿਆ ਆਸ਼ੀਰਵਾਦ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਨਵਰਾਤਿਆਂ ਦੇ ਪਾਵਨ ਦਿਹਾੜੇ ਅਸ਼ਟਮੀ ਦਾ ਤਿਉਹਾਰ ਮਾਛੀਵਾੜਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ’ਚ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਥਾਨਕ ਭੱਦਰਕਾਲੀ ਮਾਤਾ ਮੰਦਰ ਵਿਖੇ ਸ਼ਰਧਾਲੂਆਂ ਦੀ ਵੱਡੀ ਆਮਦ ਰਹੀ ਅਤੇ ਸਾਰਾ ਦਿਨ ਮੰਦਰ ’ਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਹਲਕਾ ਸਮਰਾਲਾ ਦੇ ਕਾਂਗਰਸੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ 21 ਕੰਜਕਾਂ ਦਾ ਪੂਜਨ ਕਰਕੇ ਲੰਗਰ ਦੀ ਸ਼ੁਰੂਆਤ ਕਰਵਾਈ। ਅਸ਼ਟਮੀ ਦੇ ਸਬੰਧ ਵਿੱਚ ਸ਼ਰਧਾਲੂਆਂ ਨੇ ਆਪਣੇ ਘਰਾਂ ਵਿੱਚ ਵੀ ਕੰਜਕ ਪੂਜਨ ਕੀਤਾ। ਇਸ ਦੌਰਾਨ ਔਰਤਾਂ ਨੇ ਮਾਤਾ ਦੀ ਭੇਟਾਂ ਅਤੇ ਭਜਨਾਂ ਰਾਹੀਂ ਮਹਿਮਾ ਦਾ ਗੁਣਗਾਨ ਕੀਤਾ। ਬੱਸ ਸਟੈਂਡ ਦੇ ਨੇੜੇ ਸਥਿਤ ਮਾਤਾ ਰਾਣੀ ਮੰਦਰ ਵਿੱਚ ਵੀ ਸੰਗਤ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜਿੱਥੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਅਨਿਲ ਸ਼ਰਮਾ, ਗਿੰਨੀ ਸ਼ਰਮਾ, ਨਵੀਨ ਸ਼ਰਮਾ, ਸੰਦੀਪ ਸ਼ਰਮਾ, ਸ਼ੈਂਕੀ ਸ਼ਰਮਾ, ਚੇਤਨ ਕੁਮਾਰ, ਸੌਰਵ ਸ਼ਰਮਾ, ਵਿੱਕੀ ਸ਼ਰਮਾ ਅਤੇ ਵਿਸ਼ਾਲ ਸ਼ਰਮਾ ਸਮੇਤ ਹੋਰ ਸ਼ਰਧਾਲੂ ਵੀ ਮੌਜੂਦ ਸਨ।