
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਮੀਆਂ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪਿੰਡ ਭਾਮੀਆਂ ਕਲਾਂ ਵਿਖੇ ਬੀਬੀਆਂ ਤੇ ਕੁੜੀਆਂ ਵਲੋਂ ਤੀਆਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਦੀ ਸ਼ੁਰੂਆਤ ਸਮਾਜ ਸੇਵੀ ਇੰਦਰਪਾਲ ਸਿੰਘ ਹੁੰਦਲ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਰੋਡਾ ਕੈਂਥ, ਠੇਕੇਦਾਰ ਪ੍ਰਿਥੀਪਾਲ ਸਿੰਘ ਭਾਮੀਆਂ ਸਾਬਕਾ ਸਰਪੰਚ, ਨੌਜਵਾਨ ਆਗੂ ਰਿਸ਼ੀ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ਕੈਂਥ, ਕਾਂਗਰਸ ਦੇ ਮੰਡਲ ਪ੍ਰਧਾਨ ਅਮਨ ਚੰਡੋਕ, ਸਤਨਾਮ ਸਿੰਘ ਰੰਧਾਵਾ, ਅੰਮ੍ਰਿਤਪਾਲ ਸਿੰਘ ਬੰਟੀ, ਪ੍ਰਧਾਨ ਨਿਰਮਲ ਸਿੰਘ ਕੈਂਥ ਅਤੇ ਸਾਥੀਆਂ ਨੇ ਰੀਬਨ ਕੱਟਕੇ ਕੀਤੀ। ਤੀਆਂ ਦੇ ਤਿਉਹਾਰ ਲਈ ਬੀਬੀਆਂ ਅਤੇ ਕੁੜੀਆਂ ਰਵਾਇਤੀ ਪੰਜਾਬੀ ਪਹਿਰਾਵੇ ’ਚ ਸਜੀਆਂ ਹੋਈਆਂ ਸਨ। ਡੀਜੇ ਉਪਰ ‘ਦੇ-ਦੇ ਗੇੜਾ ਸ਼ੌਕ ਦਾ ਨਨਾਣੇ ਗੋਰੀਏ’, ਪੰਜਾਬੀ ਬੋਲੀਆਂ ਅਤੇ ਹੋਰ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦੇ ਹੋਏ ਗੀਤਾਂ ਦੀ ਥਾਪ ’ਤੇ ਔਰਤਾਂ ਤੇ ਕੁੜੀਆਂ ਨੇ ਗਿੱਧਾ, ਭੰਗੜਾ ਪਾ ਕੇ ਤੀਆਂ ਦੇ ਤਿਉਹਾਰ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਬੀਬੀਆਂ ਵਲੋਂ ਮੈਂਬਰ ਪੰਚਾਇਤ ਹਰਜਿੰਦਰ ਕੌਰ, ਭੁਪਿੰਦਰ ਕੌਰ, ਸੁਖਵਿੰਦਰ ਕੌਰ, ਬਲਵੀਰ ਕੌਰ, ਸੁਨੀਤਾ ਕੌਰ, ਲੱਛਮੀ, ਹਰਜਿੰਦਰ ਕੌਰ, ਕੁਲਵੰਤ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਸੁਰਜੀਤ ਕੌਰ, ਹਰਵਿੰਦਰ ਕੌਰ, ਸ਼ਿੰਦਰ ਕੌਰ, ਹਰਬੰਸ ਕੌਰ ਅਤੇ ਹੋਰ ਬੀਬੀਆਂ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।