ਸ਼੍ਰੀ ਗਣਪਤੀ ਵਿਸਰਜਨ ਸਮਾਰੋਹ ਕਰਵਾਇਆ ਸ਼੍ਰੀ ਗਣਪਤੀ ਵਿਸਰਜਨ ਸਮਾਰੋਹ ਦਾ ਆਯੋਜਨ ਹੋਇਆ
Publish Date: Sat, 26 Sep 2026 06:56 PM (IST)
Updated Date: Sun, 27 Sep 2026 04:06 AM (IST)
-06 ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ ਵਿੱਚ ਗਣਪਤੀ ਵਿਸਰਜਨ ਸਮਾਰੋਹ ਸਮੇਂ ‘ਗਣਪਤੀ ਬਾਪਾ ਮੋਰਯਾ, ਮੰਗਲ ਮੂਰਤੀ ਮੋਰਯਾ’ ਦਾ ਜੈ ਗੋਸ ਕਰਦੇ ਹੋਏ ਬੱਚੇ ਤੇ ਅਧਿਆਪਕ। ‘ਗਣਪਤੀ ਬਾਪਾ ਮੋਰਯਾ, ਮੰਗਲ ਮੂਰਤੀ ਮੋਰਯਾ’ ਦੇ ਲੱਗੇ ਜੈਕਾਰੇ ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ ’ਚ ਸ਼ਰਧਾ ਤੇ ਉਤਸ਼ਾਹ ਨਾਲ ਗਣਪਤੀ ਵਿਸਰਜਨ ਸਮਾਰੋਹ ਕਰਵਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਸਕੂਲ ਕੈਂਪਸ ’ਚ ਸਥਾਪਤ ਭਗਵਾਨ ਸ਼੍ਰੀ ਗਣੇਸ਼ ਜੀ ਦੀ ਹਰ ਰੋਜ਼ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕੀਤੀ ਜਾ ਰਹੀ ਸੀ। ਵਿਸਰਜਨ ਦੇ ਪਵਿੱਤਰ ਮੌਕੇ ਪੂਰੇ ਕੈਂਪਸ ਨੂੰ ਫੁੱਲਾਂ ਅਤੇ ਰੌਸ਼ਨੀਆਂ ਨਾਲ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ। ਅਧਿਆਪਕਾ, ਵਿਦਿਆਰਥੀ, ਕਰਮਚਾਰੀ, ਮਾਪੇ, ਰਿਸ਼ਤੇਦਾਰ ਅਤੇ ਆਂਢ-ਗੁਆਂਢ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਾਰੇ ਵਿਦਿਆਰਥੀਆਂ ਨੂੰ ਵਾਰੀ-ਵਾਰੀ ਗਣਪਤੀ ਜੀ ਦੇ ਦਰਸ਼ਨ ਕਰਵਾਏ ਗਏ ਅਤੇ ਅਸ਼ੀਰਵਾਦ ਦਿਵਾਇਆ ਗਿਆ। ਸਾਰਿਆਂ ਨੇ ਮਿਲ ਕੇ ਗਣਪਤੀ ਜੀ ਦੀ ਪੂਜਾ-ਅਰਚਨਾ, ਭਜਨ-ਕੀਰਤਨ ਅਤੇ ਆਰਤੀ ਕੀਤੀ। ‘ਗਣਪਤੀ ਬਾਪਾ ਮੋਰਯਾ, ਮੰਗਲ ਮੂਰਤੀ ਮੋਰਯਾ, ਅਗਲੇ ਬਰਸ ਤੂੰ ਜਲਦੀ ਆ’ ਦੇ ਜੈਕਾਰਿਆਂ ਨਾਲ ਭਗਤੀ ਪੂਰਨ ਮਾਹੌਲ ਬਣਿਆ ਰਿਹਾ। ਸਾਰਿਆਂ ਨੇ ਬਾਪਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਸਕੂਲ, ਵਿਦਿਆਰਥੀਆਂ, ਸਮੂਹ ਸਟਾਫ ਤੇ ਸਾਰੇ ਪਰਿਵਾਰਾਂ ਦੇ ਸੁੱਖ, ਖ਼ੁਸ਼ਹਾਲੀ, ਚੰਗੀ ਸਿਹਤ ਅਤੇ ਉੱਜਵਲ ਭਵਿੱਖ ਦੀ ਮੰਗਲ ਕਾਮਨਾ ਕੀਤੀ। ਭਾਵੁਕ ਮਾਹੌਲ ਦੇ ਵਿਚਕਾਰ ਢੋਲ-ਨਗਾਰਿਆਂ ਦੀ ਥਾਪ ’ਤੇ ਸ਼੍ਰੀ ਗਣੇਸ਼ ਜੀ ਨੂੰ ਵਿਧੀ-ਵਿਧਾਨ ਨਾਲ ਵਿਦਾਇਗੀ ਦੇ ਕੇ ਵਿਸਰਜਨ ਕੀਤਾ ਗਿਆ।