ਯਾਦੂ ਦੀ ਅਗਵਾਈ ’ਚ ਨਿਵੇਕਲੇ ਢੰਗ ਨਾਲ ਮਨਾਇਆ ਦੁਸਿਹਰੇ ਦਾ ਪਵਿੱਤਰ ਤਿਉਹਾਰ ਯਾਦੂ ਦੀ ਅਗਵਾਈ ’ਚ ਨਿਵੇਕਲੇ ਢੰਗ ਨਾਲ ਮਨਾਇਆ ਦੁਸਿਹਰੇ ਦਾ ਪਵਿੱਤਰ ਤਿਉਹਾਰ
Publish Date: Tue, 20 Oct 2026 08:43 PM (IST)
Updated Date: Tue, 20 Oct 2026 08:45 PM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਸ੍ਰੋਮਣੀ ਅਕਾਲੀ ਦਲ ਹਲਕਾ ਖੰਨਾ ਵੱਲੋਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਯਾਦੂ ਦੀ ਅਗਵਾਈ ’ਚ ਸ੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵੱਲੋਂ ਜਿੱਥੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਪੂਜਾ ਕੀਤੀ ਗਈ, ਉੱਥੇ ਹੀ ਲੋੜਵੰਦਾਂ ਤੇ ਗ਼ਰੀਬਾਂ ਲਈ ਲੰਗਰ ਲਗਾ ਕੇ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਦੀ ਨਵੀਂ ਪਿਰਤ ਪਾਈ ਗਈ। ਮੰਗਲਵਾਰ ਨੂੰ ਵਿਜੇ ਦਸਵੀਂ ਦੇ ਮੌਕੇ ਯਾਦਵਿੰਦਰ ਸਿੰਘ ਯਾਦੂ ਆਪਣੀ ਟੀਮ ਸਮੇਤ ਖੰਨਾ ਸ਼ਹਿਰ ਦੇ ਇਤਿਹਾਸਕ ਤੇ ਪ੍ਰਾਚੀਨ ਸ੍ਰੀ ਰਾਮ ਮੰਦਿਰ ਵਿਖੇ ਪਹੁੰਚੇ। ਦੁਸਹਿਰੇ ਦੇ ਪਵਿੱਤਰ ਦਿਹਾੜੇ ਮੌਕੇ ਯਾਦੂ ਨੇ ਨਤਮਸਤਕ ਹੋ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪੂਜਾ ਅਰਚਨਾ ਕਰਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸੱਚਾਈ, ਧਰਮ, ਨੇਕੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਬਾਅਦ ’ਚ ਸ਼ਰਧਾਲੂਆਂ ਅਤੇ ਰਾਹਗੀਰਾਂ ਲਈ ਲੰਗਰ-ਭੰਡਾਰਾ ਤਿਆਰ ਕਰਵਾਇਆ, ਜਿਸ ’ਚ ਸੰਗਤ ਨੂੰ ਖੀਰ, ਪੂਰੀਆਂ ਤੇ ਦਾਲ ਸਬਜੀ ਦਾ ਲੰਗਰ ਛਕਾਇਆ ਗਿਆ। ਯਾਦੂ ਸਮੇਤ ਸ੍ਰੋਮਣੀ ਅਕਾਲੀ ਦਲ ਦੀ ਟੀਮ ਦੇ ਮੈਂਬਰਾਂ ਨੇ ਮਿਲ ਕੇ ਵਰਤਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦੂ ਨੇ ਦੁਸਿਹਰੇ ਦੀਆਂ ਵਧਾਈਆਂ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਇਤਿਹਾਸਕ ਤੇ ਪ੍ਰਾਚੀਨ ਸ੍ਰੀ ਰਾਮ ਮੰਦਿਰ ਵਿਖੇ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ ਲੈ ਕੇ ਮਨਾਇਆ, ਇਸ ਦੇ ਨਾਲ ਹੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਤਾਂ ਗ਼ਰੀਬ ਤੇ ਲੋੜਵੰਦਾਂ ਦੇ ਮੂੰਹ ’ਚ ਰੋਟੀ ਦਾ ਨਿਵਾਲਾ ਪੈ ਸਕੇ ਤੇ ਪਵਿੱਤਰ ਤਿਉਹਾਰ ਮੌਕੇ ਕੋਈ ਭੁੱਖਾ ਨਾ ਰਹੇ। ਯਾਦੂ ਨੇ ਕਿਹਾ ਕਿ ਸਾਨੂੰ ਫ਼ਜੂਲਖ਼ਰਚੀ ਤੋਂ ਬੱਚ ਕੇ ਲੋੜਵੰਦਾਂ ਦੀ ਭਲਾਈ ਲਈ ਕੰਮ ਕਰਨ ਲਈ ਤੱਤਪਰ ਰਹਿਣਾ ਚਾਹੀਦਾ ਹੈ ਤਾਂ ਜੋ ਭਗਵਾਨ ਸ੍ਰੀ ਰਾਮ ਜੀ ਦੇ ਬਰਾਬਰਤਾ ਤੇ ਸਾਰਿਆ ਲਈ ਭੋਜਨ ਦੇ ਸੰਦੇਸ਼ ’ਤੇ ਪਹਿਰਾ ਦਿੰਦੇ ਹੋਏ ਰਾਮ ਰਾਜ ਦਾ ਸੰਕਪਲ ਪੂਰਾ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਸ਼ਹਿਰੀ-1 , ਸਰਕਲ ਪ੍ਰਧਾਨ ਸਰਵਦੀਪ ਸਿੰਘ ਕਾਲੀਰਾਓ ਸਰਕਲ ਪ੍ਰਧਾਨ ਸਹਿਰੀ-2, ਕੁਲਦੀਪ ਕੌਰ ਗਗਨ ਕਾਲੀਰਾਓ ਇਸਤਰੀ ਵਿੰਗ ਪ੍ਰਧਾਨ, ਪਵਨਜੋਤ ਸਿੰਘ ਹਰਿਓ ਸਰਕਲ ਪ੍ਰਧਾਨ ਲਲਹੇੜੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਿੱਕੀ ਅਜਨੌਦ, ਜਗਦੀਸ਼ ਸਿੰਘ ਦੀਸਾ ਸਰਕਲ ਪ੍ਰਧਾਨ ਬੀਜਾ ਜੋਨ, ਐਡਵੋਕੇਟ ਜਤਿੰਦਰ ਸਿੰਘ ਭੋਲੂ ਮੈਂਬਰ ਪੀਏਸੀ, ਸੁਰਿੰਦਰ ਤਿਵਾੜੀ, ਪਰਮਪ੍ਰੀਤ ਸਿੰਘ ਕੰਗ ਯੂਥ ਪ੍ਰਧਾਨ ਖੰਨਾ, ਭੁਪਿੰਦਰ ਸਿੰਘ ਸਰਾਂ, ਜਤਿੰਦਰ ਸਿੰਘ ਮਹਿਮੀ, ਫ਼ੌਜੀ ਬਲਵਿੰਦਰ ਸ਼ਰਮਾ, ਕੌਂਸਲਰ ਹਨੀ ਰੋਸ਼ਾ, ਲੱਕੀ ਵਰਮਾ, ਅਸ਼ਵਨੀ ਜੋਸ਼ੀ, ਕਮਲ ਮੌਦਗਿਲ, ਮਨੂੰ ਗੋਇਲ, ਆਸ਼ੂ ਬਾਤਿਸ਼, ਅੰਕੁਰ ਗੋਇਲ, ਰਵਿੰਦਰ ਰਵੀ, ਮੁਨੀਸ਼ ਸ਼ਰਮਾ, ਹਿਮਾਂਸ਼ੂ ਵਿੱਠਲ, ਵਿਕਰਮ ਸ਼ਰਮਾ, ਦਿਨੇਸ਼ ਮਿੱਤਲ, ਪਰਮਿੰਦਰ ਸਿੰਘ ਸੋਨੂੰ ਸਰਕਲ ਪ੍ਰਧਾਨ ਯੂਥ, ਅਮਨਦੀਪ ਸਿੰਘ ਮਾਵੀ, ਪ੍ਰਸੰਤ ਡਾਂਗ, ਸਾਹਿਲ ਸ਼ਰਮਾ, ਮੰਗਤ ਸਿੰਗਲਾ, ਨਰੇਸ਼ ਕੁਮਾਰ, ਅਸਵਿੰਦ ਕੁਮਾਰ, ਬੱਲੀ ਰੰਧਾਵਾ, ਜੱਸੀ ਚਕੌਹੀ, ਤਲਵਿੰਦਰ ਸਿੰਘ ਮੋਹਨਪੁਰ, ਗੁਰਸ਼ਰਨ ਸਿੰਘ ਲਾਲੂ, ਰਾਵਿੰਦਰ ਕੁਮਾਰ ਬਿੱਟੂ, ਪ੍ਰਗਟ ਸਿੰਘ ਫਤਿਹਪੁਰ, ਰਮਨ ਸਟੂਡਿਓ, ਨਵੀਂ ਸ਼ਰਮਾ, ਰਿੰਕੂ ਸਹੋਤਾ ਹਾਜ਼ਰ ਸਨ।