ਗਹਿਣਿਆਂ ਵਾਲਾ ਪਰਸ ਤੇ ਨਕਦੀ ਲੁੱਟ ਕੇ ਬਦਮਾਸ਼ ਹੋਏ ਫਰਾਰ, FIR ਦਰਜ ਕਰਕੇ ਪੁਲਿਸ ਨੇ ਕੀਤੀ ਪੜਤਾਲ ਸ਼ੁਰੂ
ਦਵਾਈ ਨਗਰ ਦੇ ਰਹਿਣ ਵਾਲੇ ਗੁਲਸ਼ਨ ਡੂਮਰਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਕੰਚਨ ਅਰੋੜਾ ਨਾਲ ਪੈਦਲ ਘਰ ਦੇ ਨੇੜੇ ਸਥਿਤ ਮਾਰਕੀਟ ਤੋਂ ਕੁਝ ਘਰੇਲੂ ਸਾਮਾਨ ਲੈਣ ਲਈ ਗਏ ਸਨ। ਸਾਮਾਨ ਖਰੀਦਣ ਤੋਂ ਬਾਅਦ ਜਦੋਂ ਦੋਵੇਂ ਵਾਪਸ ਘਰ ਆ ਰਹੇ ਸਨ ਤਾਂ ਸ਼ਹੀਦੀ ਪਾਰਕ ਦੇ ਨੇੜੇ ਪੈਂਦੇ ਡਾਕਟਰ ਵਿਨੋਦ ਕਪੂਰ ਦੇ ਕਲੀਨਿਕ ਕੋਲ ਪਿੱਛੋਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਤੇਜ਼ ਰਫ਼ਤਾਰ ਨਾਲ ਆਏ।
Publish Date: Tue, 18 Aug 2026 01:55 PM (IST)
Updated Date: Tue, 18 Aug 2026 01:58 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਬੇਖ਼ੌਫ ਬਦਮਾਸ਼ਾਂ ਨੇ ਲੁਧਿਆਣਾ ਦੀ ਸ਼ਹੀਦੀ ਪਾਰਕ ਦੇ ਨੇੜੇ ਔਰਤ ਦਾ ਪਰਸ ਝਪਟ ਲਿਆ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ 65 ਸਾਲਾ ਵਿਅਕਤੀ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਪਰਸ ਝਪਟਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਵਾਈ ਨਗਰ ਦੇ ਰਹਿਣ ਵਾਲੇ ਗੁਲਸ਼ਨ ਡੂਮਰਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਕੰਚਨ ਅਰੋੜਾ ਨਾਲ ਪੈਦਲ ਘਰ ਦੇ ਨੇੜੇ ਸਥਿਤ ਮਾਰਕੀਟ ਤੋਂ ਕੁਝ ਘਰੇਲੂ ਸਾਮਾਨ ਲੈਣ ਲਈ ਗਏ ਸਨ। ਸਾਮਾਨ ਖਰੀਦਣ ਤੋਂ ਬਾਅਦ ਜਦੋਂ ਦੋਵੇਂ ਵਾਪਸ ਘਰ ਆ ਰਹੇ ਸਨ ਤਾਂ ਸ਼ਹੀਦੀ ਪਾਰਕ ਦੇ ਨੇੜੇ ਪੈਂਦੇ ਡਾਕਟਰ ਵਿਨੋਦ ਕਪੂਰ ਦੇ ਕਲੀਨਿਕ ਕੋਲ ਪਿੱਛੋਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਤੇਜ਼ ਰਫ਼ਤਾਰ ਨਾਲ ਆਏ।
ਸ਼ਿਕਾਇਤ ਮੁਤਾਬਕ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਪਤਨੀ ਦੇ ਸੱਜੇ ਹੱਥ ਵਿੱਚ ਫੜਿਆ ਪਰਸ ਝਪਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਸ਼ਿਕਾਇਤ ਕਰਤਾ ਮੁਤਾਬਕ ਪਰਸ ’ਚ ਸੋਨੇ ਦੇ ਗਹਿਣੇ ਅਤੇ ਕਰੀਬ 2,000 ਰੁਪਏ ਨਕਦੀ ਸੀ। ਸ਼ਿਕਾਇਤਕਰਤਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਬਿਆਨ ਦਰਜ ਕਰਕੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਲਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।