ਸ਼ਰਾਬ ਨਾਲ ਭਰੀਆਂ ਦੋ ਗੱਡੀਆਂ ’ਚੋਂ ਇੱਕ ਪੁਲਿਸ ਨੇ ਘੇਰੀ
ਸ਼ਰਾਬ ਨਾਲ ਭਰੀਆਂ ਦੋ ਗੱਡੀਆਂ ’ਚੋਂ ਇੱਕ ਪੁਲਿਸ ਨੇ ਘੇਰੀ
Publish Date: Sun, 01 Nov 2026 07:01 PM (IST)
Updated Date: Mon, 02 Nov 2026 04:02 AM (IST)
ਇਕ ਕਾਰ ਸਵਾਰ ਗੱਡੀ ਭਜਾਉਣ ਵਿਚ ਹੋਇਆ ਸਫਲ, ਦੂਜੀ ਗੱਡੀ ’ਚੋਂ ਪੁਲਿਸ ਨੂੰ 45 ਪੇਟੀਆਂ ਸ਼ਰਾਬ ਹੋਈ ਬਰਾਮਦ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਥਾਣਾ ਹਠੂਰ ਦੀ ਪੁਲਿਸ ਨੇ ਸ਼ਰਾਬ ਨਾਲ ਭਰੀਆਂ ਦੋ ਗੱਡੀਆਂ ਨੂੰ ਘੇਰਦਿਆ ਇੱਕ ਗੱਡੀ ’ਚੋਂ 45 ਪੇਟੀਆਂ ਸ਼ਰਾਬ ਬਰਾਮਦ ਕੀਤੀ। ਇਸ ਦੌਰਾਨ ਇੱਕ ਗੱਡੀ ਦੇ ਚਾਲਕ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਏਐਸਆਈ ਸੁਲੱਖਣ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ’ਤੇ ਪਿੰਡ ਲੱਖਾ ਤੋਂ ਮੈਹਦੇਆਣਾ ਰੋਡ ’ਤੇ ਰੇਡ ਮਾਰੀ ਤਾਂ ਉਥੇ ਬਰੀਜਾ ਅਤੇ ਹੌਂਡਾ ਸਿਟੀ ਕਾਰਾਂ ਦੇ ਚਾਲਕ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਬਰੀਜਾ ਕਾਰ ਨੂੰ ਘੇਰ ਲਿਆ। ਤਲਾਸ਼ੀ ਲਈ ਤਾਂ ਉਸ ਵਿਚੋਂ 45 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਜਿਸ ’ਤੇ ਕਾਰ ਸਵਾਰਾਂ ਜਸਵਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਜਸਪਾਲ ਸਿੰਘ ਵਾਸੀ ਰਾਏਕੋਟ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਾਲਸਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੌਂਡਾ ਸਿਟੀ ਕਾਰ ਦਾ ਚਾਲਕ ਜੋ ਫਰਾਰ ਹੋ ਗਿਆ। ਜਿਸ ’ਤੇ ਇਸ ਦੇ ਚਾਲਕ ਪ੍ਰਗਟ ਸਿੰਘ ਪੁੱਤਰ ਭੋਪਾਲ ਸਿੰਘ ਵਾਸੀ ਸੀਲੋਆਣੀ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ, ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।