‘ਆਪ’ ਸਰਕਾਰ ਦਾ ਸੱਚ ਪੰਜਾਬ ਦੇ ਲੋਕ ਜਾਣ ਚੁੱਕੇ ਹਨ : ਮਦਨੀਪੁਰ ਤੇ ਪੰਧੇਰ ਖੇੜੀ ਆਪ ਸਰਕਾਰ ਦਾ ਸੱਚ ਪੰਜਾਬ ਦੇ ਲੋਕ ਜਾਣ ਚੁੱਕੇ ਹਨ : ਮਦਨੀਪੁਰ ਅਤੇ ਪੰਧੇਰ ਖੇੜੀ
Publish Date: Sat, 26 Sep 2026 08:13 PM (IST)
Updated Date: Sun, 27 Sep 2026 04:07 AM (IST)
* ਕਿਹਾ, ਪੰਜਾਬ ਦੀਆਂ ਨੌਕਰੀਆਂ ਤੋਂ ਬਾਅਦ ਕੋਠੀਆਂ ਵੀ ਬਾਹਰਲਿਆਂ ਨੂੰ ਪੀ 14 : ਗੱਲਬਾਤ ਕਰਦੇ ਹੋਏ ਇੰਜੀ. ਬੋਪਾਰਾਏ, ਹਲਕਾ ਇੰਚਾਰਜ ਮਦਨੀਪੁਰ, ਜਥੇਦਾਰ ਪੰਧੇਰ ਖੇੜੀ, ਜਥੇ: ਸਹਾਰਨ ਮਾਜਰਾ ਅਤੇ ਅਕਾਲੀ ਆਗੂ। ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਤੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਮੈਂਬਰ ਸ੍ਰੋਮਣੀ ਕਮੇਟੀ ਜਥੇ. ਰਘਵੀਰ ਸਿੰਘ ਸਹਾਰਨਮਾਜਰਾ, ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਅਤੇ ਸਾਥੀਆਂ ਦੀ ਹਾਜ਼ਰੀ ’ਚ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦੀ ਅਸਲੀਅਤ ਹੁਣ ਲੋਕਾ ਸਾਹਮਣੇ ਆ ਚੁੱਕੀ ਹੈ ਕਿ ਕਿਸ ਤਰ੍ਹਾ ਹਰ ਤਰ੍ਹਾਂ ਨਾਲ ਪੰਜਾਬ ਦੇ ਹਰ ਹੱਕ, ਹਿੱਤ ਤੇ ਪੈਸੇ ਨੂੰ ਦੂਸਰੇ ਸੂਬਿਆਂ ਦੇ ਲੋਕਾਂ ’ਚ ਲੁਟਾਇਆ ਜਾ ਰਿਹਾ ਹੈ। ਲੋਕਾਂ ਦੇ ਚੁਣੇ ਹੋਏ ਮੰਤਰੀਆਂ ਨੂੰ ਮਿਲਣ ਵਾਲੀਆਂ ਚੰਡੀਗੜ੍ਹ ਦੀਆਂ ਕੋਠੀਆ ਵਿਚ ਦਿੱਲੀ ਦੇ ਲੋਕਾਂ ਦੇ ਸੱਤਾ ਤੋਂ ਬਾਹਰ ਕੀਤੇ ਲੋਕ ਆਪਣੇ ਸਹਾਇਕਾਂ ਨਾਲ ਰਹਿ ਕਿ ਪੰਜਾਬ ਦੇ ਖਜਾਨੇ ਨੂੰ ਕਿਵੇ ਲੁੱਟਣਾ ਹੈ, ਉਸ ਦੀਆਂ ਨੀਤੀਆ ਘੜਦੇ ਹਨ। ਜਥੇਦਾਰ ਪੰਧੇਰ ਖੇੜੀ ਨੇ ਹਲਕਾ ਪਾਇਲ ਦੀ ਗੱਲ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਏ ਦਿਨ ਸਿੱਖਾਂ ਦੀਆਂ ਉਹਨਾਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਖਿਲਾਫ਼ ਬੋਲਦੇ ਰਹਿੰਦੇ ਹਨ, ਜਿਸ ਸੰਸਥਾ ਨੇ ਉਹਨਾਂ ਦੇ ਪ੍ਰੀਵਾਰ ਲਈ ਜੋ ਕੀਤਾ, ਉਹ ਆਪ ਹਲਕਾ ਵਿਧਾਇਕ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਿੱਖ ਮਰਿਆਦਾ ਦੀ ਗੱਲ ਹੈ ਜਦੋਂ ਇਕ ਗੁਰਸਿਖ ਮੋਹਣਜੀਤ ਸਿੰਘ ਦੇ ਕੇਸ ਪੁੱਟੇ ਗਏ ਉਦੋਂ ਵੀ ਸਾਡੇ ਵਿਧਾਇਕ ਚੁੱਪ ਰਹੇ ਅਤੇ ਜਦੋਂ ਇੱਕ ਦਲਿਤ ਪਰਿਵਾਰ ਦੇ ਗੁਲਜਾਰ ਸਿੰਘ ਨੂੰ ਮੰਤਰੀ ਨੂੰ ਆਪਣਾ ਦਰਦ ਦੱਸਣ ਬਦਲੇ ਖੁਦਕਸ਼ੀ ਕਰਨੀ ਪਈ, ਉਸ ਸਮੇਂ ਵੀ ਸਾਡੇ ਹਲਕਾ ਵਿਧਾਇਕ ਨੇ ਕਿਉ ਚੁੱਪ ਸਾਧ ਲਈ ਸੀ। ਸ਼ਾਇਦ ਉਹਨਾਂ ਨੂੰ ਇਕ ਗੁਰਸਿੱਖ ਅਤੇ ਇੱਕ ਦਲਿਤ ਦੇ ਦਰਦ ਦੇ ਹੱਕ ’ਚ ਬੋਲ ਕੇ ਆਪਣੀ ਟਿਕਟ ਦਾ ਡਰ ਸਤਾਉਦਾ ਸੀ ਕਿਉਕਿ ਇੱਥੇ ਤਾਂ ਪਹਿਲਾ ਹੀ ਉਹਨਾਂ ਦੀ ਪਾਰਟੀ ਦੇ ਹੋਰ ਦਾਅਵੇਦਾਰ ਹੱਕ ਜਿਤਾਈ ਜਾਂਦੇ ਹਨ। ਜਿਥੋਂ ਤੱਕ ਹਲਕੇ ਦੇ ਵਿਕਾਸ, ਲੋਕਾਂ ਦੀ ਭਲਾਈ, ਸਰਕਾਰੀ ਸਹੂਲਤਾਂ, ਸਰਕਾਰੀ ਅਦਾਰਿਆਂ ’ਚ ਕੰਮਕਾਜ, ਕਾਨੂੰਨ ਵਿਵਸਥਾ ਦਾ ਸਵਾਲ ਹੈ, ਉਹ ਲੋਕ ਭਲੀ ਭਾਂਤ ਜਾਣਦੇ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ‘ਰਾਜ ਨਹੀਂ ਸੇਵਾ’ ਦੇ ਨਾਅਰੇ ਤਹਿਤ ਲੋਕਾਂ ਦੀ ਆਪਣੀ ਸਰਕਾਰ ਸੀ ਅਤੇ ਲੋਕ 2027 ’ਚ ਮੁੜ ਉਹੀ ਰਾਜ ਵੇਖਣਾ ਚਾਹੁੰਦੇ ਹਨ। ਇਸ ਮੌਕੇ ਚੇਅਰਮੈਨ ਪ੍ਰਿਤਪਾਲ ਸਿੰਘ ਝੱਮਟ, ਜਥੇਦਾਰ ਸਿਵਰਾਜ ਸਿੰਘ ਜੱਲਾ, ਅਵਤਾਰ ਸਿੰਘ ਧਮੋਟ, ਜਥੇਦਾਰ ਜੋਰਾ ਸਿੰਘ ਸਹਾਰਨ ਮਾਜਰਾ, ਸਰਪੰਚ ਅਮਨਦੀਪ ਸਿੰਘ ਟੋਨਾ ਅਤੇ ਬੇਅੰਤ ਸਿੰਘ ਪੰਧੇਰ ਖੇੜੀ ਵੀ ਹਾਜਿਰ ਸਨ।