ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਸਬ ਡਵੀਜ਼ਨ ਕਮੇਟੀ ਜਰਗ ਦੀ ਸੂਬਾ ਕਮੇਟੀ ਸਰਕਲ ਕਮੇਟੀ ਤੇ ਡਵੀਜ਼ਨ ਕਮੇਟੀ ਖੰਨਾ ਦੀ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ
Publish Date: Tue, 29 Sep 2026 08:19 PM (IST)
Updated Date: Wed, 30 Sep 2026 04:10 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.ਦੇ ਡਵੀਜ਼ਨ ਖੰਨਾ ਦੇ ਸੱਕਤਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਤੇ ਸਬ ਡਵੀਜ਼ਨ ਕਮੇਟੀ ਜਰਗ ਦੇ ਪ੍ਰਧਾਨ ਅਮਨਦੀਪ ਸਿੰਘ ਲਾਈਨਮੈਨ ਨੇ ਪ੍ਰੈਸ ਨੂੰ ਸਾਝੇ ਰੂਪ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ , ਸਰਕਲ ਕਮੇਟੀ ਤੇ ਡਵੀਜ਼ਨ ਕਮੇਟੀ ਖੰਨਾ ਵੱਲੋਂ ਕੀਤੇ ਚੋਣ ਨੋਟੀਫਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਕਮੇਟੀ ਜਰਗ ਦਾ ਚੋਣ ਡੈਲੀਗੇਟ ਇਜਲਾਸ ਅਮਨਦੀਪ ਸਿੰਘ ਪ੍ਰਧਾਨ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.ਸਬ ਡਵੀਜ਼ਨ ਕਮੇਟੀ ਜਰਗ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਜਿਸ ’ਚ ਸਬ ਡਵੀਜ਼ਨ ਮੈਂਬਰਾਂ,ਰਿਟਾਇਰ ਬਿਜਲੀ ਮੁਲਾਜ਼ਮਾ ਤੇ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਾਥੀਆਂ ਨੇ ਵੱਡੀ ਗਿਣਤੀ ’ਚ ਸਮੂਲੀਅਤ ਕੀਤੀ। ਡਵੀਜ਼ਨ ਕਮੇਟੀ ਆਗੂਆਂ ਤੋਂ ਇਲਾਵਾ ਸਾਬਕਾ ਸਰਕਲ ਸੱਕਤਰ ਜਗਦੇਵ ਸਿੰਘ ਨੇ ਓੁਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਸਬ ਡਵੀਜ਼ਨ ਸਕੱਤਰ ਵੱਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ । ਸਬ ਡਵੀਜ਼ਨ ਕੈਸ਼ੀਅਰ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਦੋਵੇਂ ਰਿਪੋਰਟਾਂ ਤੇ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਆਪਣੇ ਸੁਝਾਅ ਦਿੰਦੇ ਹੋਏ ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ । ਸਬ ਡਵੀਜ਼ਨ ਪ੍ਰਧਾਨ ਅਮਨਦੀਪ ਸਿੰਘ ਵੱਲੋਂ ਪਹਿਲੀ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕਰ ਕੇ ਅਗਲੀ ਕਾਰਵਾਈ ਚੋਣ ਨਿਗਰਾਨ ਕਮੇਟੀ ਕੋਲ ਸੰਭਾਲੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਕੁਲਵਿੰਦਰ ਸਿੰਘ, ਗੁਰਪਿੰਦਰ ਸਿੰਘ ਨੇ ਅਗਲੀ ਕਾਰਵਾਈ ਨੂੰ ਜਮਹੂਰੀ ਕਾਰਜਵਿਧੀ ਨਾਲ ਚਲਾਉਂਦੇ ਹੋਇਆ ਆਗੂਆਂ ਨੇ ਇਜਲਾਸ ’ਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਖੇਤਰ ’ਚ ਸਰਕਾਰਾਂ ਤੇ ਮਨੈਜਮੈਟ ਵੱਲੋਂ ਧੱਕੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਪ੍ਰਾਈਵੇਟ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਖੇਤਰ ਦਾ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੇਜੀ ਨਾਲ ਲੈਏ ਜਾ ਰਹੇ ਕਦਮਾ ਤਹਿਤ ਪਹਿਲਾਂ ਲਾਗੂ ਕਾਨੂੰਨਾਂ ਨੂੰ ਤਬਦੀਲੀ ਕੀਤਾ ਜਾ ਰਿਹਾ ਹੈ। ਇਨਾਂ ਕਾਨੂੰਨਾਂ ਨੂੰ ਬਦਲ ਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਚਾਰ ਲੇਬਰ ਕੋਡ ਲਾਗੂ ਕਰਨ ਫੁਰਮਾਨ ਕੀਤੇ ਹਨ। ਇਨ੍ਹਾਂ ਹਮਲਿਆਂ ਦੇ ਖ਼ਿਲਾਫ਼ ਭਿੜਨ ਲਈ ਤੇ ਸਾਝੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਯੋਗ ਅਗਵਾਈ ਕਰਨ ਲਈ ਨਵੀਂ ਮਜ਼ਬੂਤ ਲੀਡਰਸ਼ਿਪ ਦੀ ਚੋਣ ਕਰਨੀ ਹੈ। ਸਬ ਡਵੀਜ਼ਨ ਜਰਗ ਦੇ ਮੈਂਬਰਾਂ ਨੂੰ ਸੂਬਾ ਕਮੇਟੀ , ਸਰਕਲ ਕਮੇਟੀ ਵੱਲੋਂ ਪਾਸ ਕੀਤੀ ਮੈਂਬਰਸ਼ਿਪ ਦੀ ਜਾਣਕਾਰੀ ਦਿੱਤੀ ਗਈ। ਸਬ ਡਵੀਜ਼ਨ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਨਕਲਾਬੀ ਜਮਹੂਰੀ ਫਰੰਟ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ। ਜਿਸ ’ਚ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ ਜਰਗ ਦੀ ਸਬ ਡਵੀਜ਼ਨ ਕਮੇਟੀ ’ਚ ਪ੍ਰਧਾਨ ਅਮਨਦੀਪ ਸਿੰਘ ਲਾਈਨਮੈਨ, ਮੀਤ ਪ੍ਰਧਾਨ ਪਰਮਿੰਦਰਜੀਤ ਸਿੰਘ ਲਾਈਨਮੈਨ, ਸਕੱਤਰ ਰਾਹਿਲ ਮਹੁੰਮਦ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਅਮਨਦੀਪ ’ਚ ਐੱਸਐੱਸਏ ਸਹਾਇਕ ਲਾਈਨਮੈਨ, ਕੈਸ਼ੀਅਰ ਬਲਜੀਤ ਸਿੰਘ ਲਾਈਨਮੈਨ ਦੀ ਚੋਣ ਸਰਬਸੰਮਤੀ ਨਾਲ ਚੋਣ ਇਜਲਾਸ ’ਚ ਹਾਜ਼ਰ ਸਾਥੀਆਂ ਨੇ ਕੀਤੀ। ਚੋਣ ਨਿਗਰਾਨ ਕਮੇਟੀ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ ਮੰਡਲ ਖੰਨਾ ਵੱਲੋਂ ਪੇਸ਼ ਕੀਤੇ ਇਨਕਲਾਬੀ ਜਮਹੂਰੀ ਫਰੰਟ ਦੇ ਪੈਨਲ ਨੂੰ ਮਾਨਤਾ ਦਿੰਦੇ ਹੋਏ ਦੱਸਿਆ ਕਿ ਹੋਰ ਕੋਈ ਪੈਨਲ ਜਾ ਕਿਸੇ ਅਹੁਦੇ ਤੇ ਚੋਣ ਲੜਨ ਲਈ ਨਾਮ ਨਹੀ ਪੇਸ਼ ਹੋਇਆ ਇਸ ਲਈ ਚੋਣ ਨਿਗਰਾਨ ਕਮੇਟੀ ਖੰਨਾ ਵੱਲੋਂ ਓੁਪਰੋਕਤ ਨਵੀਂ ਚੁਣੀ ਕਮੇਟੀ ਨੂੰ ਮਾਨਤਾ ਦਿੰਦੇ ਹੋਏ ਨਵੀਂ ਚੁਣੀ ਕਮੇਟੀ ਨੂੰ ਸੰਗਰਾਮੀ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਾਮਨਾ ਕੀਤੀ ਕਿ ਨਵੀਂ ਚੁਣੀ ਕਮੇਟੀ ਨਵੇਂ ਸੈਸਨ ’ਚ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰੇਗੀ। ਚੋਣ ਨਿਗਰਾਨ ਕਮੇਟੀ ਵੱਲੋਂ ਜਥੇਬੰਦੀ ਦਾ ਕਾਰਵਾਈ ਤੇ ਕੇੈਸ ਰਜਿਸਟਰ ਨਵੀਂ ਚੁਣੀ ਕਮੇਟੀ ਨੂੰ ਸੰਭਾਲਿਆ ਗਿਆ। ਜਗਦੇਵ ਸਿੰਘ ਸਾਬਕਾ ਸਰਕਲ ਸੱਕਤਰ ਟੀਐੱਸਯੂ ਤੇ ਚੋਣ ’ਚ ਹਾਜ਼ਰ ਹੋਏ ਰਿਟਾਇਰ ਸਾਥੀਆਂ ਲਖਵੀਰ ਸਿੰਘ, ਮਲਕੀਅਤ ਸਿੰਘ, ਮੇਜਰ ਸਿੰਘ ਤੇ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਪਾਲਾ ਸਿੰਘ, ਚਰਨਜੀਤ ਸਿੰਘ ਵੱਲੋਂ ਵੀ ਨਵੀਂ ਚੁਣੀ ਕਮੇਟੀ ਨੂੰ ਸੰਗਰਾਮੀ ਮੁਬਾਰਕ ਪੇਸ਼ ਕਰਦੇ ਹੋਏ। ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਤਾਣ ਲਗਾਉਣ ਦੀ ਅਪੀਲ ਕੀਤੀ ਤੇ ਭਰਾਤਰੀ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਿਵਾਇਆ ਅੰਤ ’ਚ ਅਮਨਦੀਪ ਸਿੰਘ ਪ੍ਰਧਾਨ ਵੱਲੋਂ ਚੋਣ ’ਚ ਸਾਮਲ ਸਾਰੇ ਸਾਥੀਆਂ ਠੇਕਾ ਕਾਮਿਆਂ ਤੇ ਰਿਟਾਇਰ ਸਾਥੀਆਂ ਤੇ ਚੋਣ ਕਰਾਉਣਾ ਆਈ ਚੋਣ ਨਿਗਰਾਨ ਕਮੇਟੀ ਖੰਨਾ ਦਾ ਧੰਨਵਾਦ ਕੀਤਾ।