- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਨੰਗਲ ਵਿਖੇ ਜੋਗੀ ਪੀਰ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਇਆ ਕਬੱਡੀ ਕੱਪ ਝਨੇਰ ਦੀ ਟੀਮ ਨੇ ਜਿੱਤਿਆ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਜੋਗੀ ਪੀਰ ਯੂਥ ਸਪੋਰਟਸ ਕਲੱਬ ਨੰਗਲ ਵੱਲੋਂ ਪਿੰਡ ਨੰਗਲ ਵਿਖੇ 20ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ। ਖੇਡ ਮੇਲੇ ਦੌਰਾਨ ਕਬੱਡੀ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਦਰਸ਼ਕਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਕਬੱਡੀ ਕੱਪ ਦੇ ਮੁੱਖ ਮੁਕਾਬਲੇ ’ਚ ਪਹਿਲਾ ਇਨਾਮ 71 ਹਜ਼ਾਰ ਰੁਪਏ ਸਪੋਰਟਸ ਕਲੱਬ ਨੰਗਲ ਦੇ ਚੇਅਰਮੈਨ ਗੁਰਦੀਪ ਸਿੰਘ ਯੂਐੱਸਏ ਵੱਲੋਂ ਦਿੱਤਾ ਗਿਆ, ਜਿਸ ’ਤੇ ਝਨੇਰ ਪਿੰਡ ਦੀ ਟੀਮ ਨੇ ਕਬਜ਼ਾ ਕੀਤਾ। ਦੂਜਾ ਇਨਾਮ 51 ਹਜ਼ਾਰ ਰੁਪਏ ਸਵ. ਜਤਿੰਦਰ ਸਿੰਘ ਹੈਪੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ, ਜੋ ਲਸਾੜਾ ਦੀ ਟੀਮ ਨੇ ਹਾਸਲ ਕੀਤਾ। ਇਸ ਮੌਕੇ ਸਵ. ਜਗਤਾਰ ਸਿੰਘ ਰਾਜਾ ਦੇ ਪਰਿਵਾਰ ਵੱਲੋਂ ਕਲੱਬ ਨੂੰ 31 ਹਜ਼ਾਰ ਰੁਪਏ ਦੀ ਸਪਾਂਸਰਸ਼ਿਪ ਦਿੱਤੀ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 31-31 ਹਜ਼ਾਰ ਰੁਪਏ ਦੇ ਇਨਾਮ ਜੰਟਾ ਕੈਨੇਡਾ, ਅਮਨਾ ਕੈਨੇਡਾ ਅਤੇ ਗਗਨਾ ਚਾਹਲ ਵੱਲੋਂ ਦਿੱਤੇ ਗਏ।
ਇਸੇ ਤਰ੍ਹਾਂ ਸਵ. ਜਗਦੀਪ ਸਿੰਘ ਜੱਗਾ ਗੋਪਾਲਪੁਰ ਦੀ ਯਾਦ ਵਿੱਚ ਪ੍ਰਗਟ ਚਾਹਲ ਕੈਨੇਡਾ ਤੇ ਰਾਜੂ ਚਾਹਲ ਕੈਨੇਡਾ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਸੁੱਖਾ ਕੈਨੇਡਾ ਪੁੱਤਰ ਨਿਰੰਜਨ ਸਿੰਘ ਜੀ ਵੱਲੋਂ 11 ਹਜ਼ਾਰ ਅਤੇ 31 ਹਜ਼ਾਰ ਰੁਪਏ ਦੀ ਸਪਾਂਸਰਸ਼ਿਪ ਕਲੱਬ ਨੂੰ ਦਿੱਤੀ। ਬੱਚਿਆਂ ਦੇ 37 ਕਿੱਲੋ ਵਰਗ ਦੇ ਮੁਕਾਬਲਿਆਂ ਲਈ ਇਨਾਮ ਸਪੋਰਟਸ ਕਲੱਬ ਵੱਲੋਂ ਦਿੱਤੇ ਗਏ, ਜਿਸ ’ਚ ਨੰਗਲ ਪਿੰਡ ਦੀਆਂ ਟੀਮਾਂ ਨੇ ਵੀ ਵੱਖ-ਵੱਖ ਸਥਾਨ ਹਾਸਲ ਕੀਤੇ। ਇਸ ਮੌਕੇ ਕਲੱਬ ਦੇ ਚੇਅਰਮੈਨ ਗੁਰਦੀਪ ਸਿੰਘ ਯੂਐੱਸਏ ਅਤੇ ਪ੍ਰਧਾਨ ਐਡਵੋਕੇਟ ਸਨਦੀਪ ਸਿੰਘ ਸਮੇਤ ਸਮੂਹ ਕਲੱਬ ਮੈਂਬਰਾਂ ਨੇ ਖੇਡ ਮੇਲੇ ਨੂੰ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਤੇ ਐੱਨਆਰਆਈ ਵੀਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਅਤੇ ਨੌਜਵਾਨਾਂ ਦੇ ਜੀਵਨ ਦਾ ਅਹਿਮ ਹਿੱਸਾ ਹਨ। ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਮਿੱਤਰਤਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ। ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਖੇਡ ਮੇਲੇ ਵਿੱਚ ਵੱਖ-ਵੱਖ ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਕਲੱਬ ਦੇ ਖੇਡ ਗਤੀਵਿਧੀਆਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਕਲੱਬ ਦੇ ਚੇਅਰਮੈਨ ਗੁਰਦੀਪ ਸਿੰਘ ਯੂ.ਐੱਸ.ਏ., ਪ੍ਰਧਾਨ ਸਨਦੀਪ ਸਿੰਘ, ਖ਼ਜ਼ਾਨਚੀ ਪਰਮਜੀਤ ਸਿੰਘ ਚਾਹਲ, ਉਪ ਪ੍ਰਧਾਨ ਹਰਦੀਪ ਵਿਰਕ, ਸੀਨੀਅਰ ਮੀਤ ਪ੍ਰਧਾਨ ਗਗਨਾ ਚਾਹਲ, ਸੀਨੀਅਰ ਕਲੱਬ ਮੈਂਬਰ ਤੇ ਸਾਬਕਾ ਸਰਪੰਚ ਕਿਰਪਾਲ ਸਿੰਘ, ਗੁਰਪ੍ਰੀਤ ਸਿੰਘ ਚਾਹਲ, ਹਰਵਿੰਦਰ ਸਿੰਘ ਬਿੰਦਰੀ, ਬਲਵਿੰਦਰ ਸਿੰਘ ਬਿੰਦਰੀ, ਅਮਨਾ ਕੈਨੇਡਾ, ਅਮਨਦੀਪ ਕੈਨੇਡਾ, ਡਾ. ਕਰਮ ਸਿੰਘ, ਹਰਸ਼ ਮਾਨ, ਬਲਵੀਰ ਚਾਹਲ, ਬਲਰਾਜ ਚੀਮਾ, ਪਰਵੀਰ ਚਾਹਲ ਇੰਗਲੈਂਡ, ਅਰਸ਼ ਸਰਾਂ, ਗੁਰਵਿੰਦਰ ਫੌਜੀ ਦੁਬਈ, ਦੀਪਾ ਚੀਮਾ, ਇੰਦੂ ਸਰਾਂ, ਮਨਦੀਪ ਸਿੰਘ, ਬਲਕਾਰ ਚਾਹਲ, ਸਿਮਰਨਜੋਤ ਸਿੰਘ, ਸਨੀ ਵਿਰਕ, ਛੰਮਾ ਵਿਰਕ, ਅਮਰਿੰਦਰ ਸਿੰਘ, ਕਮਲ ਚੀਮਾ, ਅਰਸ਼ ਚਾਹਲ, ਹਰਮਨ ਚਾਹਲ, ਹਰਪ੍ਰੀਤ ਮਾਨ, ਸਹਿਜ ਮਾਨ, ਦਰਸ਼ਨ ਸਿੰਘ, ਹਰਬੰਸ ਸਿੰਘ ਨੰਬਰਦਾਰ, ਸਾਧੂ ਸਿੰਘ, ਹਰਦੀਪ ਸਿੰਘ, ਮਾਸਟਰ ਲਛਮਣ ਸਿੰਘ, ਅਰਸ਼ ਮਾਨ ਕੈਨੇਡਾ, ਨੀਲਾ ਵਿਰਕ, ਸੀਰਾ ਸਾਬਕਾ ਪੰਚ, ਤੇਜਿੰਦਰ ਵਿਰਕ, ਗੁਰਜੀਤ ਚਾਹਲ ਆਦਿ ਹਾਜ਼ਰ ਸਨ ਤੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ।