ਲੁਧਿਆਣਾ ਵਿਖੇ ਅੱਜ ਨਿਕਲੇਗੀ ਭਗਵਾਨ ਜਗਨਨਾਥ ਜੀ ਦੀ ਇਤਿਹਾਸਕ ਰੱਥ ਯਾਤਰਾ, 108 ਫੁੱਟ ਲੰਬੇ ਰੱਸੇ ਨੂੰ ਖਿੱਚ ਕੇ ਮੋਕਸ਼ ਦੀ ਪ੍ਰਾਪਤੀ ਕਰਨਗੇ ਸ਼ਰਧਾਲੂ ਪਿਛਲੇ 30 ਸਾਲਾਂ ਤੋਂ ਸ਼ਹਿਰ 'ਚ ਨਿਕਲਣ ਵਾਲੀ ਭਗਵਾਨ ਜਗਨਨਾਥ ਰੱਥ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਰੱਥ ਯਾਤਰਾ ਦੀ ਖ਼ਾਸ ਗੱਲ ਇਹ ਹੈ ਕਿ ਹਰ ਸਾਲ ਇਸਕਾਨ ਕੁਰੂਕਸ਼ੇਤਰ ਤੋਂ ਵਿਸ਼ੇਸ਼ ਤੌਰ 'ਤੇ ਰੱਥ ਲਿਆਂਦਾ ਜਾਂਦਾ ਹੈ। ਉਸ ਨੂੰ ਪੀਲੇ ਪੀਤਾਂਬਰ ਅਤੇ ਲਾਲ ਰੰਗ ਨਾਲ ਸਜਾਇਆ ਜਾਂਦਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਸ ਨੂੰ ਕਰੀਬ 4 ਕੁਇੰਟਲ ਦੇਸੀ-ਵਿਦੇਸ਼ੀ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ, ਜੋ ਦੂਰੋਂ ਹੀ ਦੇਖਣ 'ਤੇ ਬੇਹੱਦ ਆਕਰਸ਼ਕ ਲੱਗਦਾ ਹੈ। ਭਗਵਾਨ ਜਗਨਨਾਥ ਦੇ ਰੱਥ ਦੇ ਨਾਲ 108 ਫੁੱਟ ਲੰਬਾ ਅਤੇ ਡੇਢ ਇੰਚ ਮੋਟਾ ਰੱਸਾ ਲਗਾਇਆ ਜਾਂਦਾ ਹੈ, ਜਿਸ ਨੂੰ ਸ਼ਰਧਾਲੂ ਖਿੱਚਦੇ ਹਨ। ਇਸਕਾਨ ਮੰਦਰ ਦ
Publish Date: Thu, 16 Jul 2026 12:56 PM (IST)
Updated Date: Thu, 16 Jul 2026 12:58 PM (IST)
ਲੁਧਿਆਣਾ - ਪਿਛਲੇ 30 ਸਾਲਾਂ ਤੋਂ ਸ਼ਹਿਰ 'ਚ ਨਿਕਲਣ ਵਾਲੀ ਭਗਵਾਨ ਜਗਨਨਾਥ ਰੱਥ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਰੱਥ ਯਾਤਰਾ ਦੀ ਖ਼ਾਸ ਗੱਲ ਇਹ ਹੈ ਕਿ ਹਰ ਸਾਲ ਇਸਕਾਨ ਕੁਰੂਕਸ਼ੇਤਰ ਤੋਂ ਵਿਸ਼ੇਸ਼ ਤੌਰ 'ਤੇ ਰੱਥ ਲਿਆਂਦਾ ਜਾਂਦਾ ਹੈ। ਉਸ ਨੂੰ ਪੀਲੇ ਪੀਤਾਂਬਰ ਅਤੇ ਲਾਲ ਰੰਗ ਨਾਲ ਸਜਾਇਆ ਜਾਂਦਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਸ ਨੂੰ ਕਰੀਬ 4 ਕੁਇੰਟਲ ਦੇਸੀ-ਵਿਦੇਸ਼ੀ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ, ਜੋ ਦੂਰੋਂ ਹੀ ਦੇਖਣ 'ਤੇ ਬੇਹੱਦ ਆਕਰਸ਼ਕ ਲੱਗਦਾ ਹੈ। ਭਗਵਾਨ ਜਗਨਨਾਥ ਦੇ ਰੱਥ ਦੇ ਨਾਲ 108 ਫੁੱਟ ਲੰਬਾ ਅਤੇ ਡੇਢ ਇੰਚ ਮੋਟਾ ਰੱਸਾ ਲਗਾਇਆ ਜਾਂਦਾ ਹੈ, ਜਿਸ ਨੂੰ ਸ਼ਰਧਾਲੂ ਖਿੱਚਦੇ ਹਨ। ਇਸਕਾਨ ਮੰਦਰ ਦੇ ਪ੍ਰਧਾਨ ਸਾਕਸ਼ੀ ਗੋਪਾਲ ਦੀ ਦੇਖ-ਰੇਖ ਹੇਠ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਵੀਰਵਾਰ ਸ਼ਾਮ ਨੂੰ ਕੱਢੀ ਜਾਵੇਗੀ।
ਪਿਛਲੇ 14 ਸਾਲਾਂ ਤੋਂ ਰੱਥ ਦੀ ਸੇਵਾ ਕਰ ਰਹੇ ਹਨ ਨਰੇਸ਼ ਦੇਵਗਨ
ਨਰੇਸ਼ ਦੇਵਗਨ ਪਿਛਲੇ 14 ਸਾਲਾਂ ਤੋਂ ਰੱਥ ਦੀ ਸੇਵਾ ਨਾਲ ਜੁੜੇ ਹੋਏ ਹਨ। ਜਿਸ 'ਚ ਰੱਥ ਯਾਤਰਾ ਲਈ ਕੁਰੂਕਸ਼ੇਤਰ ਤੋਂ ਰੱਥ ਆਉਣ ਤੋਂ ਲੈ ਕੇ ਰੱਥ ਯਾਤਰਾ ਦੇ ਸੰਪੰਨ ਹੋਣ ਤੱਕ, ਉਹ ਅਤੇ ਹੋਰ ਪਰਿਵਾਰਾਂ ਦੇ ਮੈਂਬਰ ਪੂਰੀ ਸੇਵਾ ਕਰਦੇ ਹਨ। ਰੱਥ 27 ਫੁੱਟ ਲੰਬਾ ਅਤੇ 11 ਫੁੱਟ ਚੌੜਾ ਹੈ ਅਤੇ ਇਸਦੇ ਨਾਲ 108 ਫੁੱਟ ਲੰਬਾ ਤੇ ਡੇਢ ਇੰਚ ਮੋਟਾ ਰੱਸਾ ਲੱਗੇਗਾ। ਉਨ੍ਹਾਂ ਦੱਸਿਆ ਕਿ ਭਗਵਾਨ ਜਗਨਨਾਥ ਜੀ ਦੇ ਰੱਥ ਨੂੰ ਪੀਲੇ ਤੇ ਲਾਲ ਰੰਗ ਦਾ ਪੇਂਟ ਕੀਤਾ ਜਾਂਦਾ ਹੈ ਅਤੇ ਫਿਰ ਰੱਥ ਦੇ ਨਾਲ ਰੱਸੀ ਬੰਨ੍ਹਣ ਦੀ ਪੂਰੀ ਪਰੰਪਰਾਗਤ ਤਰੀਕੇ ਨਾਲ ਪੂਜਾ ਕੀਤੀ ਜਾਵੇਗੀ। ਪਹਿਲਾਂ ਰੱਸੇ 'ਤੇ ਗੰਗਾ ਜਲ ਦੇ ਛਿੱਟੇ ਦਿੱਤੇ ਜਾਣਗੇ, ਪੂਜਾ ਅਰਚਨਾ ਤੋਂ ਬਾਅਦ ਰੱਥ ਦੇ ਨਾਲ ਮੰਤਰਾਂ ਦੇ ਉਚਾਰਨ ਕਰਦੇ ਹੋਏ ਰੱਸੇ ਨੂੰ ਬੰਨ੍ਹਿਆ ਜਾਵੇਗਾ। ਫਿਰ ਭਗਵਾਨ ਜਗਨਨਾਥ ਜੀ ਦੇ ਰੱਥ ਨੂੰ 4 ਕੁਇੰਟਲ ਦੇ ਕਰੀਬ ਦੇਸੀ-ਵਿਦੇਸ਼ੀ ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਸਜਾਇਆ ਜਾਵੇਗਾ।
ਰੱਥ 'ਤੇ ਸੁਸ਼ੋਭਿਤ ਹੁੰਦਾ ਹੈ ਗੁੰਬਦ ਰੱਥ 'ਤੇ ਪਹਿਲਾਂ ਗੁੰਬਦ ਸੁਸ਼ੋਭਿਤ (ਬਿਰਾਜਮਾਨ) ਕੀਤਾ ਜਾਵੇਗਾ ਅਤੇ ਫਿਰ ਲਾਲ-ਪੀਲੇ ਰੰਗ ਦੀ ਧਵਜਾ (ਝੰਡਾ) ਸਥਾਪਿਤ ਕੀਤੀ ਜਾਵੇਗੀ। ਕਹਿੰਦੇ ਹਨ ਕਿ ਧਵਜਾ 'ਚ ਭਗਵਾਨ ਸ਼੍ਰੀ ਹਨੂਮਾਨ ਜੀ ਖੁਦ ਬਿਰਾਜਮਾਨ ਹੁੰਦੇ ਹਨ। ਯਾਤਰਾ ਦੌਰਾਨ ਭਗਵਾਨ ਜਗਨਨਾਥ ਦੇ ਦਰਸ਼ਨਾਂ ਦੇ ਨਾਲ-ਨਾਲ ਗੁੰਬਦ ਅਤੇ ਧਵਜਾ ਦੇ ਦਰਸ਼ਨ ਕਰਨ ਨਾਲ ਪ੍ਰਾਣੀ ਦੇ ਸਾਰੇ ਪਾਪਾਂ ਦਾ ਨਾਸ ਹੁੰਦਾ ਹੈ। ਇਸ ਨੂੰ ਪਾਪ ਨਾਸ਼ਨੀ ਧਵਜਾ ਵੀ ਕਹਿੰਦੇ ਹਨ। ਇਸ ਤੋਂ ਇਲਾਵਾ ਭਗਵਾਨ ਜਗਨਨਾਥ ਦੇ ਰੱਥ ਨੂੰ ਖਿੱਚਣ ਨਾਲ ਪੁੰਨ ਮਿਲਦਾ ਹੈ। ਭਗਵਾਨ ਜਗਨਨਾਥ ਦੇ ਦਰਸ਼ਨ ਕਰਨ ਨਾਲ ਮੋਕਸ਼ (ਮੁਕਤੀ) ਦੀ ਪ੍ਰਾਪਤੀ ਦੇ ਸਾਰੇ ਦੁਆਰ ਖੁੱਲ੍ਹ ਜਾਂਦੇ ਹਨ। ਮੋਕਸ਼ ਦੀ ਪ੍ਰਾਪਤੀ ਲਈ ਸ਼ਰਧਾਲੂ ਭਗਵਾਨ ਜੀ ਦੇ ਰੱਥ ਦੇ ਰੱਸੇ ਨੂੰ ਖਿੱਚਦੇ ਹਨ, ਤਾਂ ਧਾਰਮਿਕ ਮਾਨਤਾ ਅਨੁਸਾਰ ਉਸ ਨੂੰ 'ਪ੍ਰਭੂ ਰੱਥ ਬੰਧਨ' ਕਹਿੰਦੇ ਹਨ। ਸੇਵਾਦਾਰ ਨਰੇਸ਼ ਦੇਵਗਨ ਨੇ ਰੱਥ ਦੀ ਸੇਵਾ, ਰੱਸੇ ਦੀ ਸੇਵਾ ਰਾਜਿੰਦਰ ਸ਼ਰਮਾ ਪਰਿਵਾਰ ਨੇ, ਅਤੇ ਸਾਰੇ ਰੱਥ ਦੀ ਸੇਵਾ, ਸਜਾਵਟ, ਭਗਵਾਨ ਸ਼੍ਰੀ ਜਗਨਨਾਥ ਜੀ ਦੇ ਆਗਮਨ ਤੋਂ ਲੈ ਕੇ ਸੰਪੂਰਨ ਆਰਤੀ ਤੱਕ ਰੱਥ ਦੇ ਨਾਲ-ਨਾਲ ਰਹਿਣ ਦੀ ਸੇਵਾ ਲਈ ਹੈ।