- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
: ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿੰਡ ਕੱਦੋਂ ਨੇੜੇ ਇੱਕ ਵਿਅਕਤੀ ਤੇ ਇੱਕ ਅੌਰਤ ਨੂੰ ਇੱਕ ਵਿਅਕਤੀ ਤੋਂ ਸਰਕਾਰੀ ਕੰਮ ਕਰਵਾਉਣ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਤੇ ਹੁਣ ਪੁਲਿਸ ਵੱਲੋਂ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੁਲਵਿੰਦਰ ਸਿੰਘ ਰਾਏ, ਖੰਨਾ : ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿੰਡ ਕੱਦੋਂ ਨੇੜੇ ਇੱਕ ਵਿਅਕਤੀ ਤੇ ਇੱਕ ਅੌਰਤ ਨੂੰ ਇੱਕ ਵਿਅਕਤੀ ਤੋਂ ਸਰਕਾਰੀ ਕੰਮ ਕਰਵਾਉਣ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਤੇ ਹੁਣ ਪੁਲਿਸ ਵੱਲੋਂ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਗੁਰਪ੍ਰਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਚਣਕੋਈਆਂ ਕਲਾਂ ਨੇ ਦੱਸਿਆ ਕਿ ਉਸਦੇ ਪਿਤਾ ਦੀ 28 ਜੂਨ 2020 ਨੂੰ ਮੌਤ ਹੋ ਗਈ ਸੀ ਤੇ ਉਸ ਦੇ ਪਿਤਾ ਦੇ ਨਾਂ 'ਤੇ ਪੰਜਾਬ ਸਰਕਾਰ ਵੱਲੋਂ ਜਾਰੀ ਸਕੀਮਾਂ ਤਹਿਤ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕ ਵੈੱਲਫੇਅਰ ਬੋਰਡ, ਲੇਬਰ ਵਿਭਾਗ, ਪੰਜਾਬ ਦੀ ਕਾਪੀ ਬਣਾਈ ਗਈ ਸੀ, ਜਦੋਂ ਕਿ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ 'ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਆਧਾਰ 'ਤੇ ਤੁਹਾਨੂੰ ਪੈਸੇ ਮਿਲਦੇ ਹਨ। ਇਹ ਪੈਸੇ ਹਰਜੀਤ ਕੌਰ ਪਤਨੀ ਰਾਮ ਸਿੰਘ ਵਾਸੀ ਪਿੰਡ ਕੱਦੋਂ ਜੋ ਕਿ ਲੇਬਰ ਵਿਭਾਗ ਲੁਧਿਆਣਾ 'ਚ ਕੰਮ ਕਰਦੇ ਹਨ, ਤੁਹਾਨੂੰ ਦੇ ਸਕਦੇ ਹਨ। ਪਿੰਡ ਦੇ ਵਿਅਕਤੀ ਵੱਲੋਂ ਦੱਸੇ ਜਾਣ 'ਤੇ ਉਹ ਆਪਣੇ ਪਿਤਾ ਦੀ ਮੌਤ ਦੇ ਮੁਆਵਜ਼ੇ ਦੀ ਰਕਮ ਲੈਣ ਲਈ ਹਰਜੀਤ ਕੌਰ ਨਾਲ ਸੰਪਰਕ ਕੀਤਾ ਤੇ ਫਾਈਲ ਤਿਆਰ ਕਰਵਾ ਲਈ, ਜਿਸ ਤੋਂ ਬਾਅਦ ਹਰਜੀਤ ਕੌਰ ਨੇ ਉਸ ਨੂੰ ਟਾਲਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਪੈਸੇ ਨਹੀਂ ਦਿੱਤੇ। ਜਦੋਂ ਉਨ੍ਹਾਂ ਮੁੜ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਪੈਸੇ ਲੈਣ ਦੇ ਬਦਲੇ 80 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਤੁਹਾਨੂੰ ਇੱਕ ਹਫ਼ਤੇ 'ਚ ਪੈਸੇ ਮਿਲ ਜਾਣਗੇ।
ਉਸ ਨੇ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਗੱਲ ਕੀਤੀ ਤਾਂ ਟ੍ਰੈਪ ਰਾਹੀਂ ਇਨਾਂ੍ਹ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਉਸ ਵੱਲੋਂ ਦਿੱਤੀ ਗਈ ਤੇ ਹਲਕਾ ਵਿਧਾਇਕ ਨੇ ਖੁਦ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ, ਜਦਕਿ ਵਿਧਾਇਕ ਨੇ ਡੀਐੱਸਪੀ ਪਾਇਲ ਨੂੰ ਵੀ ਮੌਕੇ 'ਤੇ ਬੁਲਾ ਕੇ ਇਨ੍ਹਾਂ ਵਿਅਕਤੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਹ ਅੌਰਤ ਹਰਜੀਤ ਕੌਰ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਣ ਲਈ ਆਪਣੇ ਸਾਥੀ ਤਰੁਣ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਵਾਸੀ ਮੋਤੀ ਨਗਰ ਖੰਨਾ ਨਾਲ ਕਾਰ 'ਚ ਆਈ ਸੀ, ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਤੇ ਪੀੜਤ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।