- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁਟ-ਫੁਟ ਰੋਇਆ ਪਰਿਵਾਰ, ਸਜ਼ਾ ਦਿਓ ਮੌਤ ਕਿਉਂ ਦਿੱਤੀ?

ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਪੁਲਿਸ ਹਿਰਾਸਤ ਵਿਚ ਸ਼ੂਟਰ ਰਾਜ ਸਿੰਘ ਦੀ ਮੌਤ ’ਤੇ ਪਰਿਵਾਰ ਨੇ ਪੁਲਿਸ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਰਾਜ ਸਿੰਘ ਕੋਈ ਬਿਮਾਰ ਨਹੀਂ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਪੁਲਿਸ ਉਸ ਨੂੰ ਸਹੀ ਸਲਾਮਤ ਚੁੱਕ ਕੇ ਲੈ ਕੇ ਗਈ ਸੀ, ਅੱਜ ਉਨ੍ਹਾਂ ਨੂੰ ਬਿਮਾਰ ਹੋਣ ਦਾ ਕਹਿ ਕੇ ਬੁਲਾ ਲਿਆ ਅਤੇ ਇੱਥੇ ਆ ਕੇ ਉਸ ਦੀ ਲਾਸ਼ ਦਿਖਾ ਦਿੱਤੀ। ਮ੍ਰਿਤਕ ਰਾਜ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਮੰਨਿਆ ਕਿ ਉਸ ਦੇ ਪਤੀ ’ਤੇ ਕਈ ਮੁਕੱਦਮੇ ਸਨ, ਜਿਨ੍ਹਾਂ ਵਿਚੋਂ ਕਈਆਂ ’ਚ ਉਹ ਬਰੀ ਵੀ ਹੋਇਆ ਸੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਮਾਰ ਦਿੱਤਾ ਜਾਵੇ, ਉਸ ਨੇ ਜੇ ਗੁਨਾਹ ਕੀਤਾ ਹੈ ਤਾਂ ਸਜ਼ਾ ਦਿੱਤੀ ਜਾਵੇ।
ਮੰਗਲਵਾਰ ਨੂੰ ਸਿਵਲ ਹਸਪਤਾਲ ਵਿਚ ਰਾਜ ਸਿੰਘ ਦੇ ਪੋਸਟਮਾਰਟਮ ਤੋਂ ਪਹਿਲਾਂ ਪੁਲਿਸ ਛਾਉਣੀ ਬਣਿਆ, ਜਿੱਥੇ ਐੱਸਪੀ ਰਾਜਨ ਸ਼ਰਮਾ ਦੀ ਅਗਵਾਈ ਹੇਠ ਕਈ ਡੀਐੱਸਪੀਜ਼, ਇੰਸਪੈਕਟਰਜ਼ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਬਹਿਸ ਵੀ ਹੋਈ, ਜਿਸ ਤੇ ਪਰਿਵਾਰ ਨੇ ਪੁਲਿਸ ਦੇ ਮੂੰਹ ’ਤੇ ਰਾਜ ਸਿੰਘ ਨੂੰ ਮਾਰਨ ਦੇ ਦੋਸ਼ ਲਗਾਏ। ਇਸ ਐੱਸਪੀ ਰਾਜਨ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਰਾਜ ਸਿੰਘ ਦੀ ਮੌਤ ਅਚਾਨਕ ਬਿਮਾਰ ਹੋਣ ਕਾਰਨ ਹੋਈ ਹੈ, ਇਸ ਦੇ ਬਾਵਜੂਦ ਨਿਯਮਾਂ ਅਨੁਸਾਰ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।