ਬੱਚਿਆਂ ਦੀਆਂ ਦਿਲਕਸ਼ ਅਦਾਵਾਂ ਨੇ ਬੰਨਿ੍ਹਆ ਸਮਾਂ
ਅਨੂਵਰਤ ਸਕੂਲ ਬੱਚਿਆਂ ਦੀਆਂ ਦਿਲਕਸ਼ ਅਦਾਵਾਂ ਨੇ ਬੰਨਿ੍ਹਆ ਸਮਾਂ
Publish Date: Sun, 15 Feb 2026 07:43 PM (IST)
Updated Date: Mon, 16 Feb 2026 04:13 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਅਨੂਵਰਤ ਸਕੂਲ ਦੇ ਕਿੰਡਰ ਗਾਰਟਨ ਗਰੈਜੂਏਸ਼ਨ ਸਮਾਰੋਹ ਮੌਕੇ ਬੱਚਿਆਂ ਦੀਆਂ ਦਿਲਕਸ਼ ਅਦਾਵਾਂ ਨੇ ਸਮਾਂ ਬੰਨਿ੍ਹਆ। ‘ਸਿਤਾਰੇ ਜ਼ਮੀਨ ਪਰ’ ਸਮਾਗਮ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਯੂਕੇਜੀ ਦੇ ਵਿਦਿਆਰਥੀਆਂ ਵੱਲੋਂ ਨਵਕਾਰ ਮੰਤਰ ਦੇ ਉਚਾਰਨ ਕਰਨ ਤੋਂ ਬਾਅਦ ਜਯੋਤੀ ਪ੍ਰਜਵਲਿਤ ਕਰ ਕੇ ਹੋਇਆ। ਸਕੂਲ ਡਾਇਰੈਕਟਰ ਅਮਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਮਾਪਿਆਂ ਨੂੰ ਜੀ ਆਇਆਂ ਕਿਹਾ ਤੇ ਸਕੂਲ ਦਿ੍ਰਸ਼ਟੀਕੋਣ, ਵਿਦਿਆਰਥੀਆਂ ਲਈ ਸਿੱਖਿਅਕ ਪ੍ਰਕ੍ਰਿਆ, ਮਾਤਾ-ਪਿਤਾ ਤੇ ਮਾਪਿਆਂ ਦੀ ਭੂਮਿਕਾ ਤੇ ਚਾਨਣਾ ਪਾਇਆ। ਬੱਚਿਆਂ ਨੇ ਸਵਾਗਤ ਗੀਤ ਆਓ ਤੁਮਹੇਂ ਚਾਂਦ ਪੇ ਲੇ ਜਾਏਂ, ਕੋਰੀਓਗ੍ਰਾਫੀ, ਭੰਗੜਾ, ਲੈ ਦੇ ਜੁੱਤੀ ਘੁੰਗਰੂਆਂ ਵਾਲੀ, ਫ਼ੈਸ਼ਨ ਦਾ ਜਲਵਾ, ਥੈਂਕਯੂ ਗੀਤ ਅਤੇ ਬੋਲੀਆਂ ਤੇ ਗਿੱਧਾ ਪਾ ਕੇ ਦਿਲ ਖਿਚਵੇਂ ਅੰਦਾਜ਼ ਤੇ ਮਨਮੋਹਕ ਮੁਦਰਾਵਾਂ ਰਾਹੀਂ ਨ੍ਰਿਤ ਕਰ ਕੇ ਝੂਮਣ ਤੇ ਮਜ਼ਬੂਰ ਕੀਤਾ ਅਤੇ ਆਪਣੇ ਭਾਸ਼ਣਾਂ ਰਾਹੀਂ ਸਭ ਦਾ ਮਨ ਮੋਹ ਲਿਆ। ਯੂਕੇਜੀ ਦੇ ਵਿਦਿਆਰਥੀ ਡਿਗਰੀ ਗਾਉਣ ਪਹਿਨ, ਸਿਰ ਤੇ ਟੋਪੀ ਸਜਾ ਕੇ ਬੇਹੱਦ ਜਚ ਰਹੇ ਸਨ। ਪ੍ਰਬੰਧਕੀ ਸਮਿਤੀ ਤੋਂ ਚੇਅਰਮੈਨ ਜਨਕ ਰਾਜ ਜੈਨ, ਪਿ੍ਰੰਸੀਪਲ ਗੋਲਡੀ ਜੈਨ, ਇਤਿਕਾ ਜੈਨ ਅਤੇ ਡਾਇਰੈਕਟਰ ਅਮਰਜੀਤ ਕੌਰ ਨੇ ਬੱਚਿਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਅਮਰਜੀਤ ਕੌਰ ਅਤੇ ਇਤਿਕਾ ਜੈਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਦਿਆਂ, ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਸਕੂਲ ਵਚਨਬੱਧ ਹੈ ਅਤੇ ਪਾਠਕ੍ਰਮ ਦੇ ਨਾਲ ਸਹਿ ਪਾਠਕ੍ਰਮ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਮਰੱਥ ਬਣਾਉਂਦੀਆਂ ਹਨ। ਇਸ ਲਈ ਸਕੂਲ ਵੱਲੋਂ ਇਹੋ ਜਿਹੇ ਉਪਰਾਲੇ ਜਾਰੀ ਰਹਿਣਗੇ। ਡਾਇਰੈਕਟਰ ਅਮਰਜੀਤ ਕੌਰ ਨੇ ਮਾਪਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕਾ ਸੋਨੀਆ ਰਾਣੀ ਅਤੇ ਅੰਜੂ ਬਾਲਾ ਵੱਲੋਂ ਬਾਖ਼ੂਬੀ ਨਿਭਾਈ ਗਈ। ਸਮਾਗਮ ਦਾ ਸਮਾਪਨ ਰਾਸ਼ਟਰ ਗੀਤ ਨਾਲ ਹੋਇਆ।