ਸੰਗਤ ਨੂੰ ਭਾਦੋਂ ਮਹੀਨੇ ਦੀ ਵਿਚਾਰ ਸਰਵਣ ਕਰਵਾਈ
ਸੰਗਤ ਨੂੰ ਭਾਦੋਂ ਮਹੀਨੇ ਦੀ ਵਿਚਾਰ ਸਰਵਣ ਕਰਵਾਈ
Publish Date: Tue, 18 Aug 2026 07:42 PM (IST)
Updated Date: Wed, 19 Aug 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕ੍ਰਿਸ਼ਨਾ ਨਗਰ ਖੰਨਾ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਦੀਵਾਨ ਸਜਾਏ ਗਏ। ਅੰਮ੍ਰਿਤ ਵੇਲੇ ਦੇ ਦੀਵਾਨਾਂ ’ਚ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੀ ਸਮਾਪਤੀ ਹੋਈ, ਦਿਨ ਸਮੇਂ ਭਾਈ ਬੇਅੰਤ ਸਿੰਘ ਜੀ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਦੀ ਹਾਜ਼ਰੀ ਭਰੀ। ਉਪਰੰਤ ਵਿਸ਼ੇਸ਼ ਤੌਰ ’ਤੇ ਬਾਬਾ ਰਣਧੀਰ ਸਿੰਘ ਜੀ ਭੰਗਲਾਂ ਵਾਲਿਆਂ ਨੇ ਸੰਗਤ ਨੂੰ ਭਾਦੋਂ ਮਹੀਨੇ ਦੀ ਵਿਚਾਰ ਸਰਵਣ ਕਰਵਾਈ ਅਤੇ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਿਆ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਸਪਾਲ ਸਿੰਘ ਕੰਗ ਮੁੱਖ ਸੇਵਾਦਾਰ, ਭਾਈ ਹਰਪ੍ਰੀਤ ਸਿੰਘ ਹੈਡ ਗ੍ਰੰਥੀ, ਭਾਈ ਸਾਹਿਲ ਪ੍ਰੀਤ ਸਿੰਘ ਮੀਤ ਗ੍ਰੰਥੀ, ਮਲਕੀਤ ਸਿੰਘ ਮੀਤ ਮੁੱਖ ਸੇਵਾਦਾਰ, ਹਰਮਹਿੰਦਰਜੀਤ ਸਿੰਘ ਮੀਤ ਸਕੱਤਰ, ਸਕਿੰਦਰ ਸਿੰਘ ਖਜ਼ਾਨਚੀ, ਸੋਹਣ ਸਿੰਘ ਮੀਤ ਖਜ਼ਾਨਚੀ, ਮਾਸਟਰ ਕਿਰਪਾਲ ਸਿੰਘ, ਭਜਨ ਸਿੰਘ, ਭਾਈ ਬੇਅੰਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ, ਗੁਰਦੀਪ ਸਿੰਘ ਮਿੰਟੂ, ਸੇਵਾਦਾਰ ਕਰਮਜੀਤ ਸਿੰਘ, ਸੇਵਾਦਾਰ ਰਣਧੀਰ ਸਿੰਘ, ਕਾਕਾ ਅੰਮ੍ਰਿਤ ਸਿੰਘ, ਕਾਕਾ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।