ਹਰ ਹਰ ਮਹਾਂਦੇਵ ਤੇ ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜੀ ਫ਼ਿਜ਼ਾ
ਹਰ ਹਰ ਮਹਾਂਦੇਵ ਤੇ ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਮਾਛੀਵਾੜਾ ਸ਼ਹਿਰ
Publish Date: Sun, 15 Feb 2026 06:43 PM (IST)
Updated Date: Mon, 16 Feb 2026 04:09 AM (IST)

ਸ਼ੋਭਾ ਯਾਤਰਾ ’ਚ ਵਿਧਾਇਕ ਦਿਆਲਪੁਰਾ, ਰਾਜਾ ਗਿੱਲ ਤੇ ਪਰਮਜੀਤ ਢਿੱਲੋਂ ਨੇ ਕੀਤੀ ਸ਼ਿਰਕਤ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਅੱਜ ਮਾਛੀਵਾੜਾ ਦੇ ਵੱਖ-ਵੱਖ ਮੰਦਰਾਂ ’ਚ ਸ਼ਿਵਰਾਤਰੀ ਦਾ ਪਵਿੱਤਰ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਿਵਰਾਤਰੀ ਦੇ ਪਵਿੱਤਰ ਉਤਸਵ ਮੌਕੇ ਮਾਛੀਵਾੜਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ’ਚ ਅੱਜ ਦਰਸ਼ਨਾਂ ਲਈ ਸ਼ਰਧਾਲੂ ਭਾਰੀ ਗਿਣਤੀ ’ਚ ਪੁੱਜੇ। ਤੜਕੇ ਤੋਂ ਹੀ ਸ਼ਰਧਾਲੂ ਪਵਿੱਤਰ ਸ਼ਿਵਲਿੰਗ ’ਤੇ ਜਲ ਚੜਾਉਣ ਅਤੇ ਪੂਜਾ ਅਰਚਨਾ ਕਰਨ ਲਈ ਕਤਾਰ੍ਹਾਂ ਵਿਚ ਖੜੇ ਹੋ ਗਏ ਤੇ ਦੇਰ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦਾ ਆਉਣਾ ਲੱਗਾ ਰਿਹਾ। ਮੰਦਰ ਵਿਚ ਆਏ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸ੍ਰੀ ਦੁਰਗਾ ਸ਼ਕਤੀ ਮੰਦਿਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸ਼ਾਮਿਲ ਸ਼ਰਧਾਲੂ ਬਮ-ਬਮ ਭੋਲੇ ਦੇ ਜੈਕਾਰੇ ਲਗਾਉਂਦੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਦਿਖਾਈ ਦਿੱਤੇ। ਸ਼ੋਭਾ ਯਾਤਰਾ ਵਿਚ ਮੁਖ ਮਹਿਮਾਨ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਪਾਰਟੀ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ। ਉਕਤ ਆਗੂਆਂ ਨੇ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਸ਼ੋਭਾ ਯਾਤਰਾ ’ਚ ਸ਼ਾਮਿਲ ਭਜਨ ਮੰਡਲੀ ਅਤੇ ਸ਼ਰਧਾਲੂ ਔਰਤਾਂ ਵਲੋਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਅੱਜ ਸਾਰਾ ਹੀ ਸ਼ਹਿਰ ਹਰ ਹਰ ਮਹਾਂਦੇਵ ਤੇ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਮੰਦਿਰ ਵਿਖੇ ਆ ਕੇ ਹੀ ਸਮਾਪਤ ਹੋਈ। ਸ਼ੋਭਾ ਯਾਤਰਾ ’ਚ ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਪਾਰਵਤੀ ਦੇ ਜੀਵਨ ਨਾਲ ਸਬੰਧਤ ਸਜਾਈਆਂ ਗਈਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਸੁਸ਼ੀਲ ਲੂਥਰਾ, ਪ੍ਰਿੰਸੀਪਲ ਡੀ.ਡੀ. ਵਰਮਾ, ਜੇ.ਪੀ. ਸਿੰਘ ਮੱਕੜ, ਐਡਵੋਕੇਟ ਗੌਰਵ ਗੋਇਲ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਅਰਵਿੰਦਰਪਾਲ ਸਿੰਘ ਵਿੱਕੀ, ਡਾ. ਸੰਜੀਵ ਗਰਗ, ਰਾਜੇਸ਼ ਲੀਹਲ, ਸ਼ਿਵਚਰਨ ਸ਼ਰਮਾ, ਵਿਨੋਦ ਸਿੰਗਲਾ, ਚੇਤਨ ਕੁਮਾਰ, ਡਿਪਟੀ ਸਰੀਨ, ਪੀ.ਏ. ਗੁਰਮੁਖ ਸਿੰਘ, ਸੁਭਾਸ਼ ਬੀਟਨ, ਚੰਦਰ ਸੇਖ਼ਰ ਖੋਸਲਾ, ਸੰਜੀਵ ਰਿੰਕਾ, ਠੇਕੇਦਾਰ ਰਾਕੇਸ਼ ਚੋਪੜਾ, ਨਿਰੰਜਨ ਸੂਖਮ, ਯੁਵਰਾਜਜੀਤ ਸਿੰਘ ਵੀ ਮੌਜੂਦ ਸਨ। ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ, ਉਪ ਪ੍ਰਧਾਨ ਰਜਿੰਦਰ ਵਰਮਾ, ਅਸ਼ੋਕ ਲੀਹਲ, ਅਸ਼ਵਨੀ ਸ਼ਰਮਾ, ਪੰਡਿਤ ਅਨੁਜ ਸ਼ਰਮਾ, ਮਹਿੰਦਰਪਾਲ ਜੈਨ, ਸੋਨੂੰ ਸੇਠੀ, ਅਸ਼ਵਨੀ ਸ਼ਰਮਾ, ਵਰੁਣ ਗੋਇਲ, ਸਨੀ ਓਹਰੀ, ਦੁਸ਼ਯੰਤ ਕੌਸ਼ਲ, ਅਮਰੀਸ਼ ਸ਼ਰਮਾ, ਸੰਨੀ ਓਹਰੀ, ਉਮੇਸ਼ ਸੂਈ ਆਦਿ ਨੇ ਆਏ ਮਹਿਮਾਨਾਂ ਨੂੰ ਮਾਤਾ ਦੀਆਂ ਲਾਲ ਚੁੰਨਰੀਆਂ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।