- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈ ਦੀ ਕਾਨਫਰੰਸ ਵਿਚ ਪੱਛੜ ਰਹੇ ਪੰਜਾਬ ਦਾ ਦਰਦ ਛਲਕਿਆ

ਕਰਜ਼ਾਈ ਹੋ ਰਿਹਾ ਪੰਜਾਬ ਤੇ ਖ਼ਤਰੇ ’ਚ ਹੈ ਕਿਸਾਨੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਰੱਖੀ ਕਾਨਫਰੰਸ ਵਿਚ ਪੰਜਾਬ ਦਾ ਦਰਦ ਛਲਕਿਆ। ਇਸ ਕਾਨਫਰੰਸ ਵਿਚ ਬੁਲਾਰਿਆਂ ਨੇ ਬੇਰੁਜਗਾਰੀ ਅਤੇ ਵਿਗੜੇ ਹਾਲਾਤਾਂ ਕਾਰਨ ਵਿਦੇਸ਼ਾਂ ’ਚ ਜਾ ਰਹੀ ਨੌਜਵਾਨੀ, ਚਿੱਟੇ ਦਿਨ ਚਿੱਟੇ ਦੇ ਨਸ਼ਿਆਂ ਨਾਲ ਖ਼ਤਮ ਹੋ ਰਹੇ ਨੌਜਵਾਨ, ਹਜਾਰਾਂ ਦੀ ਗਿਣਤੀ ’ਚ ਬੰਦ ਹੋ ਰਹੀ ਇੰਡਸਟਰੀ, ਵਿਗੜੇ ਹਾਲਾਤਾਂ ’ਤੇ ਚਿੰਤਾ ਪ੍ਰਗਟਾਈ ਗਈ। ਪੰਜਾਬ ਨੂੰ ਦਰਪੇਸ਼ ਚੁਨੌਤੀਆਂ ’ਤੇ ਬੁਲਾਰਿਆਂ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਪੰਜਾਬ ਨੂੰ ਬਚਾਉਣ ਲਈ ਵੱਡੇ ਫੇਰ ਬਦਲ ਦੀ ਲੋੜ ਦੱਸਿਆ। ਜ਼ਿਲ੍ਹਾ ਸਹਾਇਕ ਜਨਰਲ ਸਕੱਤਰ ਚਮਕੌਰ ਸਿੰਘ ਬਰਮੀ, ਮਨਿੰਦਰ ਭਾਟੀਆ, ਡਾਕਟਰ ਰਾਜਿੰਦਰ ਪਾਲ ਸਿੰਘ ਔਲਖ ਦੀ ਅਗਵਾਈ ਹੇਠ ਇਸ ਕਾਨਫਰੰਸ ਕਾਮਰੇਡ ਅਮਰ ਸਿੰਘ ਜਲਾਲਦੀਵਾਲ, ਭਰਪੂਰ ਸਿੰਘ ਸਵੱਦੀ, ਸਵਰਨ ਸਿੰਘ ਹਠੂਰ, ਚਮਕੌਰ ਸਿੰਘ ਬਰਮੀ ਅਤੇ ਚਮਕੌਰ ਸਿੰਘ ਦੌਧਰ ਨੇ ਪ੍ਰਧਾਨਗੀ ਕੀਤੀ।
ਪੰਜਾਬ ਇਕ ਸਮੇਂ ਦੇਸ਼ ਦਾ ਸਭ ਤੋਂ ਖੁਸ਼ਹਾਲ ਰਾਜ ਮੰਨਿਆ ਜਾਂਦਾ ਸੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਹਰੀ ਕ੍ਰਾਂਤੀ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਇਆ, ਪਰ ਅੱਜ ਪੰਜਾਬ ਦੀ ਅਰਥ-ਵਿਵਸਥਾ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਕਰਜ਼ੇ ਦਾ ਬੋਝ ਵਧ ਰਿਹਾ ਹੈ ,ਪੰਜਾਬ ਸਰਕਾਰ ’ਤੇ ਕੁੱਲ ਕਰਜ਼ਾ ਲਗਭਗ 4.3 ਲੱਖ ਕਰੋੜ ਦੇ ਨੇੜੇ ਪਹੁੰਚ ਚੁੱਕਾ ਹੈ। ਖੇਤੀਬਾੜੀ ਸੰਕਟ ਵਿੱਚ ਹੈ । ਲਗਭਗ 75–80 ਫੀਸਦੀ ਭੂਮੀ ਅੱਜ ਵੀ ਭੂੰਮੀ ਹੇਠਲਾ ਪਾਣੀ ਤੇਜ਼ੀ ਨਾਲ ਘਟ ਰਿਹਾ ਹੈ। ਖਾਦਾਂ, ਬੀਜ, ਡੀਜ਼ਲ ਅਤੇ ਕੀਟਨਾਸ਼ਕਾਂ ਦੀਆਂ ਕੀਮਤਾਂ ਵਧਣ ਨਾਲ ਲਾਗਤ ਬਹੁਤ ਵਧ ਗਈ ਹੈ। ਉਦਯੋਗ ਖਾਸ ਕਰਕੇ ਲਘੂ ਛੋਟੇ ਅਤੇ ਮੱਧਮ (ਐੱਮਐੱਸਐੱਮਈ) ਸੰਕਟ ਵਿਚ ਹਨ। ਲੁਧਿਆਣਾ, ਜਲੰਧਰ, ਮੰਡੀ ਗੋਬਿੰਦਗੜ੍ਹ ਅਤੇ ਬਟਾਲਾ ਵਰਗੇ ਉਦਯੋਗਿਕ ਕੇਂਦਰਾਂ ਵਿੱਚ ਹਜ਼ਾਰਾਂ ਛੋਟੀਆਂ ਅਤੇ ਦਰਮਿਆਨੀਆਂ ਇਕਾਈਆਂ ਬੰਦ ਹੋਈਆਂ ਹਨ। ਪੰਜਾਬ ਦੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹਨ । ਹਰ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ, ਆਸਟ੍ਰੇਲੀਆ, ਯੂਕੇ ਅਤੇ ਹੋਰ ਦੇਸ਼ਾਂ ਵੱਲ ਬੇਰੁਜ਼ਗਾਰੀ ਤੇ ਚਿੱਟੇ ਦੇ ਡਰ ਕਾਰਨ ਚਿੱਟਿਆਂ ਦੇ ਵੱਸ ਪੈ ਕੇ, ਹਰ ਰੋਜ਼ ਪ੍ਰਵਾਸ ਕਰ ਰਹੇ ਹਨ। ਚਿੱਟੇ ਦਿਨ ਚਿੱਟੇ ਦੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਰੋਲ ਦਿੱਤੀ ਹੈ ।ਇੱਕ ਸਮਾਂ ਸੀ ਜਦੋਂ ਪੰਜਾਬ ਪ੍ਰਤੀ ਵਿਅਕਤੀ ਆਮਦਨ ਵਿੱਚ ਦੇਸ਼ ਦੇ ਅਗਲੇਰੇ ਰਾਜਾਂ ਵਿੱਚ ਸੀ।