- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇ ਰਿਹਾਇਸ ਦੇ ਬਾਹਰ ਗੇਟ ’ਤੇ ਧਰਨਾ ਦੇਣ ਪੁੱਜੇ ਮਨਰੇਗਾ ਵਰਕਰਾਂ ’ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾਰਾਂ ਅਥਰੂ ਗੈਸ ਦੇ ਗੋਲੇ ਦਾਗੇ ਗਏ। ਪੁਲਿਸ ਦੀ ਇਸ ਕਾਰਵਾਈ ਦੌਰਾਨ ਛੱਡੇ ਅੱਥਰੂ ਗੋਲਿਆਂ ਨਾਲ ਕਈ ਮਨੇਰਗਾ ਵਰਕਰ ਗੰਭੀਰ ਰੂਪ ’ਚ ਫੱਟੜ ਹੋ ਗਏ। ਜਿੰਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇ ਰਿਹਾਇਸ ਦੇ ਬਾਹਰ ਗੇਟ ’ਤੇ ਧਰਨਾ ਦੇਣ ਪੁੱਜੇ ਮਨਰੇਗਾ ਵਰਕਰਾਂ ’ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾਰਾਂ ਅਥਰੂ ਗੈਸ ਦੇ ਗੋਲੇ ਦਾਗੇ ਗਏ। ਪੁਲਿਸ ਦੀ ਇਸ ਕਾਰਵਾਈ ਦੌਰਾਨ ਛੱਡੇ ਅੱਥਰੂ ਗੋਲਿਆਂ ਨਾਲ ਕਈ ਮਨੇਰਗਾ ਵਰਕਰ ਗੰਭੀਰ ਰੂਪ ’ਚ ਫੱਟੜ ਹੋ ਗਏ। ਜਿੰਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
\ਦੱਸਣਯੋਗ ਹੈ ਕਿ ਮਨਰੇਗਾ ਮਜ਼ਦੂਰ ਪਹਿਲਾਂ ਦਿੱਤੇ ਪ੍ਰੋਗਰਾਮ ਮੁਤਾਬਿਕ ਬੁੱਧਵਾਰ ਸਵੇਰ ਤੋਂ ਹੀ ਪੰਜਾਬ ਭਰ ’ਚੋਂ ਖੰਨਾ ਪੁੱਜਣੇ ਸ਼ੁਰੂ ਹੋ ਗਏ ਹਨ, ਜਿੰਨ੍ਹਾਂ ਨੂੰ ਪਹਿਲਾਂ ਅਮਲੋਹ ਰੋਡ ’ਤੇ ਰੋਕ ਦਿੱਤਾ ਗਿਆ ਸੀ ਤੇ ਬਾਅਦ ਦੁਪਿਹਰ ਉਹ ਜਦੋਂ ਆਪਣਾ ਮੰਗ ਪੱਤਰ ਦੇਣ ਲਈ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੀ ਰਿਹਾਇਸ ਵੱਲ ਵਧੇ ਤਾਂ ਉਨ੍ਹਾਂ ਨੂੰ ਮੰਤਰੀ ਦੇ ਘਰ ਤੋਂ ਕੁਝ ਦੂਰੀ ’ਤੇ ਕਲੋਨੀ ਦੇ ਗੇਟ ਕੋਲ ਰੋਕਿਆ ਗਿਆ, ਜਿੱਥੇ ਬੈਠਕ ਕੇ ਮੰਤਰੀ ਤਰੁਨਪ੍ਰੀਤ ਸੋਂਦ ਦੇ ਘਰ ਬਾਹਰ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਨ ਲੱਗੇ। ਜਦੋਂ ਉਨ੍ਹਾਂ ਨੇ ਅੱਗੇ ਵਧਣ ਦੀ ਕੋਸਿਸ਼ ਕੀਤੀ ਤਾਂ ਪੁਲਿਸ ਨੇ ਮਨਰੇਗਾ ਵਰਕਰਾਂ ’ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾਰਾਂ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ, ਜਿਸ ਨਾਲ ਕਾਫ਼ੀ ਵਰਕਰ ਫੱਟੜ ਹੋ ਗਏ। ਇੱਕ ਅੱਥਰੂ ਗੈਸ ਦਾ ਗੋਲਾ ਲੱਗਣ ਨਾਲ ਇਕ ਮਜ਼ਦੂਰ ਦੀ ਲੱਤ ਵੀ ਟੁੱਟ ਗਈ। ਜਿਸ ਦੀ ਪਹਿਚਾਣ ਸੌਦਾਗਰ ਸਿੰਘ ਪਿੰਡ ਚਨਾਲੋ ਨੇੜੇ (ਸਰਹਿੰਦ) ਵੱਜੋਂ ਹੋਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਖੰਨਾ ’ਚ ਦਾਖਲ ਕੀਤਾ ਗਿਆ ਹੈ।
ਮੌਕੇ ’ਤੇ ਧਰਨਾਕਾਰੀਆਂ ਨੇ ਕਿਹਾ ਕਿ ਧਰਨਿਆਂ ਚੋਂ ਨਿਕਲੀ ਪਾਰਟੀ ਨੂੰ ਹੁਣ ਧਰਨਿਆਂ ਤੋਂ ਹੀ ਖਤਰਾ ਲੱਗਣ ਲੱਗ ਪਿਆ ਹੈ। ਖੰਨਾ ਸ਼ਹਿਰ ’ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸੋਂਦ ਦੇ ਘਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਗਏ ਗਰੀਬ ਮਨਰੇਗਾ ਮਜ਼ਦੂਰਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਉਹ ਸਰਕਾਰ ਤੋਂ ਡਰਨ ਵਾਲੇ ਨਹੀਂ ਸਗੋਂ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।