ਤਾਰਾ ਵਿਵੇਕ ਕਾਲਜ ਨੇ ਖੇਤਰੀ ਯੁਵਕ ਮੇਲੇ ’ਚ ਮਾਰੀਆਂ ਮੱਲਾਂ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਨੇ ਖੇਤਰੀ ਯੁਵਕ ਮੇਲੇ ਚ ਮਾਰੀਆਂ ਮੱਲਾਂ
Publish Date: Mon, 19 Oct 2026 07:31 PM (IST)
Updated Date: Tue, 20 Oct 2026 04:03 AM (IST)
ਸੰਗੀਤ ਵਿਭਾਗ ਦੇ ਵਿਦਿਆਰਥੀ ਗਾਇਕੀ ਮੁਕਾਬਲੇ ’ਚ ਛਾਏ ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ : ਤਾਰਾ ਵਿਵੇਕ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਟਿੀ ਦੁਆਰਾ ਕਰਵਾਏ ਗਏ ਖੇਤਰੀ ਯੁਵਕ ਅਤੇ ਲੋਕ ਮੇਲੇ ਚ ਵਿਸ਼ੇਸ਼ ਮੱਲਾਂ ਮਾਰ ਕੇ ਸੰਸਥਾ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਯੂਥ ਫੈਸਟੀਵਲ ਸੰਗਰੂਰ ਜ਼ੋਨ ਦੇ ਇਹ ਮੁਕਾਬਲੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਕਰਵਾਏ ਗਏ, ਜਿਸ ’ਚ ਵਿਦਿਆਰਥੀਆਂ ਨੇ ਬਹੁਤ ਵਧੀਆ ਪੇਸ਼ਕਾਰੀ ਦਿੱਤੀ। ਦਿਵਿਅਮ ਥੋਰ ਭੁਰਥਲਾ ਮੰਡੇਰ ਨੇ ਲੋਕ ਗੀਤ ਵਿੱਚੋ ਦੂਜਾ ਸਥਾਨ, ਮਹਿਕ ਨੇ ਗ਼ਜ਼ਲ ਚ ਦੂਜਾ ਸਥਾਨ, ਵੈਸਟਰਨ ਇੰਸਟਰੂਮੈਂਟ (ਸੋਲੋ) ਚੋਂ ਸੁਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਵੈਸਟਰਨ ਗਰੁੱਪ ਸੌਂਗ ਅਤੇ ਕੱਵਾਲੀ ਚ ਵੀ ਕਾਲਜ ਦੇ ਵਿਦਿਆਰਥੀਆਂ ਕਾਮਰਾਨ ਖ਼ਾਨ, ਦਿਵਿਅਮ ਥੋਰ , ਮਹਿਕ ,ਸੁਮਨਪ੍ਰੀਤ ਕੌਰ , ਖੁਸ਼ਪ੍ਰੀਤ ਕੌਰ, ਮੁਸਕਾਨ, ਸਿਮਰਨ ਕੌਰ, ਪ੍ਰਭਜੋਤ ਕੌਰ, ਹੁਸਨਪ੍ਰੀਤ ਕੌਰ ਅਤੇ ਕਰਿਤਕਾ ਨੇ ਦੂਜਾ ਸਥਾਨ ਹਾਸਲ ਕੀਤਾ। ਕਾਲਜ ਪਹੁੰਚਣ ਤੇ ਡਾਇਰੈਕਟਰ ਮੈਡਮ ਡਾ. ਪਰਮਿੰਦਰ ਕੌਰ ਮੰਡੇਰ ਜੀ ਨੇ ਜੇਤੂ ਵਿਦਿਆਰਥੀਆਂ ਤੇ ਇਹਨਾਂ ਦੇ ਕੋਚ ਪ੍ਰੋ. ਸੋਮ ਸਾਗਰ ਜੀ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦੇ ਹੋਏ ਸਨਮਾਨਤ ਕੀਤਾ। ਕਾਲਜ ਪ੍ਰਿੰਸੀਪਲ ਪ੍ਰੋ.ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਅੱਗੇ ਵਧਣ ਲਈ ਪ੍ਰੇਰਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਮੁਹੰਮਦ ਹਲੀਮ ਸ਼ਿਆਮਾ, ਕੋਆਰਡੀਨੇਟਰ ਡਾ. ਰਾਜੂ ਰੋਸ਼ਾ, ਪ੍ਰੋ. ਇਕਬਾਲ ਸਿੰਘ ਢੀਂਡਸਾ, ਪ੍ਰੋ. ਅਨੂਪਇੰਦਰ ਤੇ ਸਮੂਹ ਸਟਾਫ਼ ਹਾਜ਼ਰ ਸੀ।