ਤਾਰਾ ਦੇਵੀ ਜਿੰਦਲ ਸਕੂਲ ਨੇ ਮਨਾਇਆ ਮਾਂ ਦਿਵਸ
ਤਾਰਾ ਦੇਵੀ ਜਿੰਦਲ ਸਕੂਲ ਨੇ ਮਨਾਇਆ ‘ਮਾਂ’ ਦਿਵਸ
Publish Date: Wed, 06 May 2026 07:11 PM (IST)
Updated Date: Thu, 07 May 2026 04:12 AM (IST)
-08 ਜਗਰਾਓਂ ਦੇ ਤਾਰਾ ਦੇਵੀ ਜਿੰਦਲ ਸਕੂਲ ਵਿਖੇ ਮਾਂ ਦਿਵਸ ਮਨਾਉਣ ਅਧਿਆਪਕ ਤੇ ਵਿਦਿਆਰਥੀ। - ਬੱਚਿਆਂ ਦੀਆਂ ਮਾਵਾਂ ਨੂੰ ਕੀਤਾ ਸਨਮਾਨਿਤ। ਪੰਜਾਬੀ ਜਾਗਰਣ ਪ੍ਰਤੀਨਿਧ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸ਼੍ਰੀਮਤੀ ਤਾਰਾ ਦੇਵੀ ਜਿੰਦਲ ਆਰੀਆ ਵਿਦਿਆ ਮੰਦਰ ਵਿਖੇ ਬੁੱਧਵਾਰ ਮਾਂ ਦਿਵਸ ਮਨਾਇਆ। ਦੂਜੀ ਜਮਾਤ ਦੇ ਬੱਚਿਆਂ ਦੀਆਂ ਮਾਵਾਂ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਦਿਨ ਨੂੰ ਮਾਵਾਂ ਲਈ ਖ਼ਾਸ ਬਣਾਉਣ ਲਈ, ਬੱਚਿਆਂ ਦੁਆਰਾ ਕੁੱਝ ਕਵਿਤਾਵਾਂ ਅਤੇ ਨਾਚ ਪੇਸ਼ ਕੀਤੇ ਗਏ। ਜਿਸ ਨੂੰ ਦੇਖ ਕੇ ਮਾਵਾਂ ਬਹੁਤ ਭਾਵੁਕ ਹੋ ਰਹੀਆਂ ਸਨ। ਇਸ ਮੌਕੇ ਮਾਂਵਾਂ ਨੇ ਨੱਚ ਕੇ ਇਸ ਜਸ਼ਨ ਨੂੰ ਚਾਰ ਹੋਰ ਚੰਨ ਲਗਾ ਦਿੱਤੇ ਅਤੇ ਮਾਵਾਂ ਨੇ ਪਿ੍ਰੰਸੀਪਲ ਮਨੂ ਪਿ੍ਰਆ ਵੱਲੋਂ ਇਸ ਦਿਨ ਨੂੰ ਮਨਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿ੍ਰੰਸੀਪਲ ਮਨੂ ਪਿ੍ਰਆ ਨੇ ਮਾਵਾਂ ਨੂੰ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਇੱਕ ਪਿਆਰ ਭਰੇ ਸੰਦੇਸ਼ ਦਿੱਤਾ ਕਿ ਬੱਚਿਆਂ ਨੂੰ ਮਾਂ ਦਿਵਸ ਕਿਵੇਂ ਮਨਾਉਣਾ ਚਾਹੀਦਾ ਹੈ।