
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਰੂੁਰੀ ਖ਼ਬਰ-ਟੈਗੋਰ ਇੰਟਰਨੈਸ਼ਨਲ ਸਕੂਲ ਆਜ਼ਾਦੀ ਦਿਵਸ ਮਨਾਇਆ

29)
ਰਵੀ ਭਾਟੀਆ, ਪੰਜਾਬੀ ਜਾਗਰਣ, ਸਾਹਨੇਵਾਲ/ਲੁਧਿਆਣਾ
ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵੱਲੋਂ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ। ਸਕੂਲ ਪ੍ਰਬੰਧਕਾਂ ਵੱਲੋਂ ਹਫਤਾਵਾਰੀ ਦੇਸ਼ ਦੀ ਆਜ਼ਾਦੀ ਦੇ ਸਬੰਧ ਵਿੱਚ ਲੜੀਵਾਰ ਕਰਵਾਏ ਸਮਾਗਮ ਦੇ ਅੰਤ ਦੇ ਵਿੱਚ ਸਕੂਲ ਦੇ ਅੰਦਰ ਰਾਸ਼ਟਰੀ ਝੰਡਾ ਲਹਿਰਾ ਕੇ ਰਾਸ਼ਟਰੀ ਗਾਇਨ ਦੇ ਨਾਲ ਹਫਤਾਵਾਰੀ ਪ੍ਰੋਗਰਾਮਾਂ ਦੀ ਸਮਾਪਤੀ ਕੀਤੀ।
ਸਕੂਲ ਵੱਲੋਂ ਕਰਵਾਏ ਦੇਸ਼ ਦੀ ਆਜ਼ਾਦੀ ਦੇ ਸਬੰਧ ’ਚ ਪ੍ਰੋਗਰਾਮਾਂ ਸਲੋਗਨ ਰਾਈਟਿੰਗ, ਰੋਲ ਪਲੇਅ, ਦੇਸ਼ ਭਗਤੀ ਡਾਂਸ, ਭਾਸ਼ਣ ਅਤੇ ਕਵਿਤਾਵਾਂ ਦੇ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਸੂਰਵੀਰ ਵੀਰਾਂ ਨੂੰ ਸਲਾਮੀ ਭੇਂਟ ਕੀਤੀ। ਇਸ ਦੇਸ਼ ਦੀ ਆਜ਼ਾਦੀ ਦੇ ਸਬੰਧ ’ਚ ਕਰਵਾਏ ਹਫ਼ਤਾਵਾਰੀ ਲੜੀਵਾਰ ਸਮਾਗਮਾਂ ਦੇ ਅੰਤਿਮ ਆਜ਼ਾਦੀ ਦਿਹਾੜੇ ਵਾਲੇ ਦਿਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੈਨੇਜਿੰਗ ਡਾਇਰੈਕਟਰ ਬੀਕੇ ਅਨੇਜਾ, ਸਵਾਤੀ ਅਨੇਜਾ ਤੇ ਪ੍ਰਿੰਸੀਪਲ ਸ਼ਾਲਿਨੀ ਖੁੱਲਰ ਵੱਲੋਂ ਦੇਸ਼ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਮੁੱਖ ਪ੍ਰਬੰਧਕ ਸਵਾਤੀ ਅਨੇਜਾ ਅਨੁਸਾਰ ਅਜਿਹੇ ਸਮਾਗਮ ਸਾਡੇ ਬੱਚਿਆਂ ਨੂੰ ਦੇਸ਼ ਪ੍ਰੇਮ ਦੇ ਨਾਲ ਜੋੜਦੇ ਹਨ ਤੇ ਉਹਨਾਂ ਨੂੰ ਸਾਡੇ ਦੇਸ਼ ਦੇ ਉਨ੍ਹਾਂ ਸ਼ਹੀਦਾਂ ਸੂਰਵੀਰਾਂ ਦੀ ਕੁਰਬਾਨੀ ਬਾਰੇ ਵੀ ਜਾਣਕਾਰੀ ਦਿੰਦੇ ਹਨ। ਬੀਕੇ ਅਨੇਜਾ ਨੇ ਕਿਹਾ ਕਿ ਸਾਡੇ ਦੇਸ਼ ਦੇ ਕਈ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਸਾਨੂੰ ਸਾਰਿਆਂ ਨੂੰ ਦੇਸ਼ ਪ੍ਰਤੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਸਾਡਾ ਦੇਸ਼ ਤਰੱਕੀ ਵੱਲ ਜਾ ਸਕੇ।