ਟੀਐੱਸਯੂ ਸ਼ਹਿਰੀ ਸਮਰਾਲਾ ਦੀ ਚੋਣ ’ਚ ਸੁਰਜੀਤ ਕੁਮਾਰ ਬਣੇ ਪ੍ਰਧਾਨ ਟੀਐਸਯੂ ਸ਼ਹਿਰੀ ਸਮਰਾਲਾ ਦੀ ਚੋਣ ’ਚ ਸੁਰਜੀਤ ਕੁਮਾਰ ਚੁਣੇ ਗਏ ਪ੍ਰਧਾਨ
Publish Date: Sat, 26 Sep 2026 06:32 PM (IST)
Updated Date: Sun, 27 Sep 2026 04:04 AM (IST)
ਪੀ 02 : ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ: ਸ਼ਹਿਰੀ ਸਮਰਾਲਾ ਦੀ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਮੰਡਲ ਸਮਰਾਲਾ ਦੇ ਆਗੂ। ਦਰਸ਼ਨ ਸਿੰਘ, ਪੰਜਾਬੀ ਜਾਗਰਣ ਸਮਰਾਲਾ : ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ: (ਭੰਗਲ) ਦੇ ਸੂਬਾ ਕਮੇਟੀ ਦੇ ਨੋਟੀਫਿਕੇਸ਼ਨ ਅਨੁਸਾਰ ਸ਼ਹਿਰੀ ਸਮਰਾਲਾ ਦਾ ਚੋਣ ਅਜਲਾਸ ਕੀਤਾ। ਜਿਸ ਵਿੱਚ ਮੰਡਲ ਕਮੇਟੀ ਸਮਰਾਲਾ ਦੀ ਨਿਗਰਾਨੀ ਹੇਠ ਪਿਛਲੀ ਸਬ ਡਵੀਜ਼ਨ ਕਮੇਟੀ ਭੰਗ ਕਰਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਚੁਣੀ ਗਈ। ਇਸ ਚੋਣ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੰਗਤ ਸਿੰਘ ਸੇਖੋਂ ਮੰਡਲ ਪ੍ਰਧਾਨ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ:) ਮੰਡਲ ਸਮਰਾਲਾ ਨੇ ਦੱਸਿਆ ਕਿ ਇਸ ਚੋਣ ਵਿੱਚ ਸੁਰਜੀਤ ਕੁਮਾਰ ਲਾਈਨਮੈਨ ਪ੍ਰਧਾਨ, ਗਗਨਪ੍ਰੀਤ ਸਿੰਘ ਸ. ਲ. ਮ. ਮੀਤ ਪ੍ਰਧਾਨ, ਲਖਵੀਰ ਸਿੰਘ ਸ. ਲ. ਮ. ਸਕੱਤਰ, ਹਰਵਿੰਦਰ ਸਿੰਘ ਸ. ਲ. ਮ. ਸਹਾਇਕ ਸਕੱਤਰ ਅਤੇ ਸਾਹਿਬ ਸਿੰਘ ਐਸ. ਐਸ. ਏ. ਖਜਾਨਚੀ ਚੁਣੇ ਗਏ। ਇਸ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਮੰਡਲ ਨਿਗਰਾਨ ਕਮੇਟੀ ਦੇ ਆਗੂਆਂ ਦਰਸ਼ਨ ਸਿੰਘ ਢੰਡਾ ਖਜਾਨਚੀ, ਗੁਰਸੇਵਕ ਸਿੰਘ ਸਹਾਇਕ ਸਕੱਤਰ ਅਤੇ ਸੰਗਤ ਸਿੰਘ ਸੇਖੋਂ ਪ੍ਰਧਾਨ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਵੀਂ ਚੁਣੀ ਟੀਮ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਵੱਲੋਂ ਆਰੰਭੇ ਸੰਘਰਸ਼ ਵਿੱਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸ਼ਮੂਲੀਅਤ ਕਰਕੇ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਨਵੇਂ ਚੁਣੇ ਸ਼ਹਿਰੀ ਪ੍ਰਧਾਨ ਸੁਰਜੀਤ ਕੁਮਾਰ ਨੇ ਕਿਹਾ ਕਿ ਅਸੀਂ ਪੂਰੀ ਟੀਮ ਬਿਜਲੀ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਪੂਰੀ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਕੇ ਆਪਣੀ ਹੱਕੀ ਮੰਗਾਂ ਦੇ ਸ਼ੰਘਰਸ਼ ਨੂੰ ਹਕੀਕੀ ਜਾਮਾ ਪਹਿਨਾਵਾਂਗੇ। ਇਸ ਜੋ ਜਿੰਮੇਵਰੀ ਮੰਡਲ ਸਮਰਾਲਾ ਵੱਲੋਂ ਸੌਂਪੀ ਗਈ ਹੈ ਉਹ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਵੇਗੀ।