ਸੰਨ ਫਾਊਂਡੇਸ਼ਨ ਨੇ ਫਾਊਂਡਰਜ਼ ਡੇ ਮਨਾਇਆ
ਸੰਨ ਫਾਊਂਡੇਸ਼ਨ ਬਹੁਪੱਖੀ ਹੁਨਰ ਵਿਕਾਸ ਕੇਂਦਰ ਲੁਧਿਆਣਾ ਨੇ ਫਾਊਂਡਰਜ਼ ਡੇ ਮਨਾਇਆ
Publish Date: Fri, 20 Feb 2026 06:59 PM (IST)
Updated Date: Fri, 20 Feb 2026 07:00 PM (IST)

- ਸਕਿਲਿੰਗ, ਸਸ਼ਕਤੀਕਰਨ ਤੇ ਮਨੁੱਖਤਾ ਕੇਂਦਰਿਤ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਈ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸੰਨ ਫਾਊਂਡੇਸ਼ਨ ਨੇ ਆਪਣੇ ਬਹੁਪੱਖੀ ਹੁਨਰ ਵਿਕਾਸ ਕੇਂਦਰ ਲੁਧਿਆਣਾ (ਐੱਮਐੱਸਡੀਸੀ) ਵਿੱਚ ਫਾਊਂਡਰਜ਼ ਡੇ ਮਨਾਇਆ ਗਿਆ। ਇਸ ਮੌਕੇ 1999 ਤੋਂ ਅੱਜ ਤਕ ਦੀ ਯਾਤਰਾ ਨੂੰ ਯਾਦ ਕਰਦਿਆਂ ਸਕਿਲਿੰਗ, ਸਸ਼ਕਤੀਕਰਨ ਅਤੇ ਮਨੁੱਖਤਾ-ਕੇਂਦਰਿਤ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਈ ਗਈ। ਸਮਾਗਮ ਵਿੱਚ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈਆਂ। ਉਨ੍ਹਾਂ ਦੇ ਨਾਲ ਗੁਰਦੇਵ ਸਿੰਘ ਏਸੀਪੀ ਲੁਧਿਆਣਾ ਅਤੇ ਹੋਰ ਮਹਿਮਾਨ ਵੀ ਹਾਜ਼ਰ ਰਹੇ। ਲਗਭਗ 500 ਟ੍ਰੇਨੀਜ਼ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਲਾਈਵ ਡੈਮੋਨਸਟ੍ਰੇਸ਼ਨ, ਨਵੀਂ ਸੋਚ ਵਾਲੇ ਮਾਡਲਾਂ ਤੇ ਤਕਨੀਕੀ ਪ੍ਰਦਰਸ਼ਨਾਂ ਰਾਹੀਂ ਆਪਣੇ ਵਿਹਾਰਕ ਅਤੇ ਉਦਯੋਗ-ਸਬੰਧਿਤ ਹੁਨਰਾਂ ਦੀ ਪੇਸ਼ਕਸ਼ ਕੀਤੀ। ਸੰਨ ਫਾਊਂਡੇਸ਼ਨ ਹੇਠ ਡਾ. ਵਿਕਰਮਜੀਤ ਸਿੰਘ ਸਾਹਨੀ ਪਦਮਸ਼੍ਰੀ ਅਤੇ ਸੰਸਦ ਮੈਂਬਰ (ਰਾਜ ਸਭਾ) ਦੀ ਅਗਵਾਈ ਵਿੱਚ ਰੁਜ਼ਗਾਰ ਤੇ ਆਜੀਵਿਕਾ ਦੇ ਮੌਕਿਆਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਫਾਊਂਡੇਸ਼ਨ ਨੇ ਵੱਖ-ਵੱਖ ਖੇਤਰਾਂ ਵਿੱਚ 5,460 ਤੋਂ ਵੱਧ ਵਿਦਿਆਰਥੀਆਂ ਨੂੰ ਸਿਖ਼ਲਾਈ ਦੇ ਕੇ ਸਫਲ ਪਲੇਸਮੈਂਟ ਪ੍ਰਦਾਨ ਕੀਤੀ। ਸੰਸਥਾ ਪਟਿਆਲਾ, ਅੰਮ੍ਰਿਤਸਰ ਅਤੇ ਦਿੱਲੀ ਵਿੱਚ ਮੁਫ਼ਤ ਹੁਨਰ ਵਿਕਾਸ ਕੇੰਦਰ ਚਲਾ ਰਹੀ ਹੈ, ਇਸ ਦੇ ਨਾਲ ਹੀ ਇੱਕ ਪਿੰਡ-ਕੇਂਦਰਿਤ ਸਿਖ਼ਲਾਈ ਕੇਂਦਰ ਵੀ ਸਥਾਪਿਤ ਹੈ। ਮਹਿਮਾਨਾਂ ਨੇ ਟ੍ਰੇਨੀਜ਼ ਦੇ ਆਤਮਵਿਸ਼ਵਾਸ, ਰਚਨਾਤਮਕਤਾ ਅਤੇ ਵਰਕਫੋਰਸ ਲਈ ਤਿਆਰੀ ਦੀ ਪ੍ਰਸ਼ੰਸਾ ਕੀਤੀ। ਫਾਊਂਡਰਜ਼ ਡੇ ਨੇ ਸੰਨ ਫਾਊਂਡੇਸ਼ਨ ਦੇ ਉਸ ਵਿਜ਼ਨ ਨੂੰ ਦੁਬਾਰਾ ਉਜਾਗਰ ਕੀਤਾ, ਜਿਸ ਵਿੱਚ ਹੁਨਰਾਂ ਰਾਹੀਂ ਗੌਰਵ ਅਤੇ ਟ੍ਰੇਨਿੰਗ ਰਾਹੀਂ ਮੌਕੇ ਸਿਰਜਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਮੌਕੇ ਗੌਰਵਦੀਪ ਸਿੰਘ ਚੇਅਰਮੈਨ ਇੰਨੀਸ਼ੇਟਰਸ ਆਫ਼ ਚੇਂਜ, ਲਖਵਿੰਦਰ ਕੌਰ ਡਿੱਕੀ ਛਾਬੜਾ, ਬਲਜਿੰਦਰ ਸਿੰਘ ਪ੍ਰਿੰਸੀਪਲ ਆਈਟੀਆਈ ਲੁਧਿਆਣਾ ਵੀ ਹਾਜ਼ਰ ਸਨ।