ਗੁਰਦੁਆਰਾ ਨਾਨਕਸਰ ’ਚ ਨਤਮਸਤਕ ਹੋਏ ਸੁਖਜਿੰਦਰ ਰੰਧਾਵਾ ਤੇ ਆਸ਼ੂ ਗੁਰਦੁਆਰਾ ਨਾਨਕਸਰ ਨਤਮਸਤਕ ਹੋਏ ਸੁਖਜਿੰਦਰ ਰੰਧਾਵਾ ਅਤੇ ਆਸ਼ੂ
Publish Date: Tue, 25 Aug 2026 06:39 PM (IST)
Updated Date: Tue, 25 Aug 2026 06:42 PM (IST)
ਸੰਪਰਦਾਇ ਵੱਲੋਂ ਸੰਤਾਂ ਨੇ ਕੀਤਾ ਸਨਮਾਨਿਤ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸੰਤ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਦੇ ਅੱਜ ਪਹਿਲੇ ਦਿਨ ਪੰਜਾਬ ਦੇ ਸਾਬਕਾ ਉਪ ਮੁੰਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਕਾਂਗਰਸੀ ਆਗੂ ਨਤਮਸਤਕ ਹੋਏ। ਉਨ੍ਹਾਂ ਸ੍ਰੀ ਸੱਚਖੰਡ ਸਾਹਿਬ ਵਿਖੇ ਮੱਥਾ ਟੇਕਦਿਆਂ ਸੰਪਰਦਾਇ ਦੇ ਸੰਤਾਂ ਤੋਂ ਅਸ਼ੀਰਵਾਦ ਲਿਆ। ਜਗਰਾਓਂ ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ ਸਿੱਧੂ ਦੇ ਸੁਨੇਹੇ ’ਤੇ ਜਗਰਾਓਂ ਪੁੱਜੇ ਸਾਬਕਾ ਉਪ ਮੁੰਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨਾਨਕਸਰ ਭਗਤੀ ਦਾ ਘਰ ਹੈ ਜਿੱਥੇ ਦੇਸ਼ ਦੁਨੀਆ ਤੋਂ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ। ਇਸ ਪਵਿੱਤਰ ਦਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨੇ ਦੀਦਾਰ ਕਰਨਾ, ਉਨ੍ਹਾਂ ਦੇ ਵੱਡੇ ਭਾਗ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸਮੁੱਚਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰਦਿਆਂ ਜਿਸ ਤਰ੍ਹਾਂ ਦੇਸ਼ ਦੁਨੀਆਂ ਦੀ ਸੰਗਤਾਂ ਨੂੰ ਗੁਰੂ ਲੜ ਲਾਇਆ ਹੈ, ਅੱਜ ਦਾ ਇਹ ਵਿਸ਼ਾਲ ਠਾਠਾਂ ਮਾਰਦਾ ਸੰਗਤਾਂ ਦਾ ਇਕੱਠ ਉਨ੍ਹਾਂ ਵੱਲੋਂ ਨਾਮ ਸਿਮਰਨ ਦੀ ਕੀਤੀ ਕਮਾਈ ਦਾ ਸਬੂਤ ਹੈ। ਇਸ ਮੌਕੇ ਇਨ੍ਹਾਂ ਆਗੂਆਂ ਨੇ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਗੁਰਜੀਤ ਸਿੰਘ ਅਤੇ ਸੰਤ ਬਾਬਾ ਗੁਰਚਰਨ ਸਿੰਘ ਤੋਂ ਅਸ਼ੀਰਵਾਦ ਲਿਆ ਜਿੱਥੇ ਸੰਤਾਂ ਵੱਲੋਂ ਇਨ੍ਹਾਂ ਸਮੇਤ ਕਾਂਗਰਸੀ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੁਧਿਆਣਾ ਸਾਊਥ ਦੇ ਹਲਕਾ ਇੰਚਾਰਜ ਈਸ਼ਵਰਜੋਤ ਚੀਮਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰ ਸਿੰਘ ਕਾਕਾ ਗਰੇਵਾਲ, ਯੂਥ ਦੇ ਪ੍ਰਧਾਨ ਮਨੀ ਗਰਗ, ਭਜਨ ਸਿੰਘ ਸਵੱਦੀ, ਸੰਜੀਵ ਚੌਧਰੀ, ਜਗਦੀਪ ਸਿੰਘ ਕਾਉਂਕੇ, ਦੀਪਾ ਸਰਪੰਚ ਗੁਰੂਸਰ, ਹਰਮਨ ਗਾਲਿਬ, ਨੰਬਰਦਾਰ ਜਸਵੰਤ ਸਿੰਘ ਅਤੇ ਜਸਵਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।