ਪੀਆਈਐੱਮਟੀ ’ਚ ਏਕਮ ਚਨੌਲੀ ਦੇ ਗੀਤਾਂ ’ਤੇ ਝੂਮੇ ਵਿਦਿਆਰਥੀ
ਪੀਆਈਐੱੱਮਟੀ ’ਚ ਏਕਮ ਚਨੌਲੀ ਦੇ ਗੀਤਾਂ ’ਤੇ ਝੂਮੇ ਵਿਦਿਆਰਥੀ
Publish Date: Tue, 31 Mar 2026 06:41 PM (IST)
Updated Date: Tue, 31 Mar 2026 06:43 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ : ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ ਨੇ ਗੋਬਿੰਦਗੜ੍ਹ ਪਬਲਿਕ ਕਾਲਜ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ‘ਸਟਾਰ ਨਾਈਟ’ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਟਰੱਸਟ ਦੀ ਅਗਵਾਈ ਹੇਠ ਸਫਲਤਾਪੂਰਵਕ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਰਾਜ ਕੁਮਾਰ ਗੋਇਲ ਪ੍ਰਧਾਨ, ਜੀਈਐੱਸ ਡਬਲਿਊਟੀ ਤੇ ਚੇਅਰਮੈਨ ਜੀਪੀਐਸ, ਨਰੇਸ਼ ਅਗਰਵਾਲ ਸੰਯੁਕਤ ਖਜ਼ਾਨਚੀ, ਜੀਈਐੱਸ ਡਬਲਿਊਟੀ ਤੇ ਚੇਅਰਮੈਨ, ਪੀਆਈਐੱਮਟੀ, ਨਿਤਿਨ ਸਗਰ ਸਕੱਤਰ ਜੀਈਐੱਸ ਡਬਲਿਊਟੀ ਤੇ ਚੇਅਰਮੈਨ ਜੀਪੀਸੀ ਤੇ ਪਿਆਰਾ ਸਿੰਘ ਕਲਸੀ ਸੀਨੀਅਰ ਮੈਂਬਰ ਜੀਈਐੱਸ ਡਬਲਿਊਟੀ ਨੇ ਪ੍ਰਸਿੱਧ ਪੰਜਾਬੀ ਗਾਇਕ ਏਕਮ ਚਨੌਲੀ ਦਾ ਸਵਾਗਤ ਕਰਦਿਆਂ ਕੀਤੀ। ਪ੍ਰਸਿੱਧ ਪੰਜਾਬੀ ਗਾਇਕ ਏਕਮ ਚਨੌਲੀ ਨੇ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਵਿਦਿਆਰਥੀਆਂ ਨੇ ਉਨ੍ਹਾਂ ਦੇ ਪ੍ਰਸਿੱਧ ਗੀਤਾਂ ਦਾ ਪੂਰਾ ਆਨੰਦ ਮਾਣਿਆ ਤੇ ਮਾਹੌਲ ਉਤਸ਼ਾਹ ਨਾਲ ਭਰ ਗਿਆ। ਪ੍ਰੋਗਰਾਮ ਦੇ ਅੰਤ ’ਚ ਪੀਆਈਐੱਮਟੀ ਡਾਇਰੈਕਟਰ ਡਾ. ਨਿਸ਼ੀ ਬਾਲਾ ਤੇ ਜੀਪੀਸੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਗਾਇਕ ਏਕਮ ਚਨੌਲੀ, ਸਾਰੇ ਸੱਦੇ ਗਏ ਮਹਿਮਾਨਾਂ, ਵਿਦਿਆਰਥੀਆਂ ਅਤੇ ਸਮਾਗਮ ’ਚ ਸ਼ਾਮਲ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਊਰਜਾ ਅਤੇ ਭਾਗੀਦਾਰੀ ਹੀ ਅਜਿਹੇ ਸਮਾਗਮਾਂ ਨੂੰ ਸਫਲ ਬਣਾਉਂਦੀ ਹੈ। ਉਨ੍ਹਾਂ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮਰਥਨ ਤੇ ਮਾਰਗਦਰਸ਼ਨ ਨੇ ਇਸ ਸਮਾਗਮ ਨੂੰ ਯਾਦਗਾਰੀ ਬਣਾਇਆ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਸਾਰੇ ਪ੍ਰਬੰਧਕਾਂ, ਸਟਾਫ਼ ਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦਾ ਸਮਾਪਨ ਬਹੁਤ ਹੀ ਸ਼ਾਨਦਾਰ ਢੰਗ ਨਾਲ ਹੋਇਆ ਤੇ ਮੌਜੂਦ ਸਾਰਿਆਂ ਨੇ ਇਸ ਯਾਦਗਾਰੀ ਸ਼ਾਮ ਦਾ ਭਰਪੂਰ ਆਨੰਦ ਮਾਣਿਆ।