ਵਧੀਆ ਨਤੀਜੇ ਆਉਣ ’ਤੇ ਵਿਦਿਆਰਥੀ ਸਨਮਾਨੇ
ਵਧੀਆ ਨਤੀਜੇ ਆਉਣ ਤੇ ਵਿਦਿਆਰਥੀ ਸਨਮਾਨੇ
Publish Date: Tue, 31 Mar 2026 06:25 PM (IST)
Updated Date: Tue, 31 Mar 2026 06:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਸਮਾਰਟ ਕਾਨਵੈਂਟ ਸਕੂਲ ਭਾਮੀਆ ਵਿਖੇ ਸਕੂਲ ਵਿਚ ਨੋਨ ਬੋਰਡ ਕਲਾਸਾਂ ਦਾ ਨਤੀਜਾ ਐਲਾਨਿਆ ਗਿਆ। ਸਕੂਲ ਪ੍ਰਿੰਸੀਪਲ ਹਰਮਨਮੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਜਮਾਤਾਂ ਦੇ ਨਾਲ ਨਾਲ ਛੇਵੀਂ, ਸੱਤਵੀਂ, ਨੌਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੇ ਸਾਰੇ ਹੀ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ, ਜਿਸ ਦਾ ਸੇਹਰਾ ਉਨ੍ਹਾਂ ਨੇ ਅਧਿਆਪਕਾਂ ਸਿਰ ਸਜਾਇਆ। ਵਿਦਿਆਰਥੀਆਂ ਨੂੰ ਉਨਾਂ ਦੀ ਕਾਰਗੁਜ਼ਾਰੀ ਸਦਕਾ ਸਨਮਾਨਿਤ ਵੀ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਸਾਰੇ ਹੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ। ਅੰਤ ਵਿਚ ਪ੍ਰਿੰਸੀਪਲ ਨੇ ਸਾਰੇ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧੀਆ ਨਤੀਜੇ ਆਉਣ ਦੀ ਖੁਸ਼ੀ ਵਿਚ ਵਧਾਈ ਦਿੱਤੀ।