- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰਤਿਕ ਪੂਰਨਿਮਾ ਤੇ ਦੇਵ ਦੀਵਾਲੀ ਦੇ ਪਾਵਨ ਮੌਕੇ ’ਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵੱਲੋਂ ਪ੍ਰਭਾਤ ਫੇਰੀ ਦਾ ਆਯੋਜਨ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਵਾਰਡ ਨੰਬਰ 22 ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵੱਲੋਂ ਕਾਰਤਿਕ ਪੂਰਨਿਮਾ ਤੇ ਦੇਵ ਦੀਵਾਲੀ ਦੇ ਪਵਿੱਤਰ ਮੌਕੇ ’ਤੇ ਸਵੇਰੇ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਭਾਤ ਫੇਰੀ ਕੱਢੀ ਗਈ। ਇਹ ਪ੍ਰਭਾਤ ਫੇਰੀ ਮੰਦਿਰ ਤੋਂ ਆਰੰਭ ਹੋ ਕੇ ਗੁਰੂ ਰਾਮਦਾਸ ਧਰਮਸ਼ਾਲਾ ਵਿਖੇ ਪਹੁੰਚੀ, ਜਿੱਥੇ ਵਾਰਡ ਦੇ ਸਮੂਹ ਪਰਿਵਾਰਾਂ ਵੱਲੋਂ ਪ੍ਰਭਾਤ ਫੇਰੀ ਦਾ ਸ਼ਾਨਦਾਰ ਤੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਕੀਰਤਨ ਤੇ ਭਜਨ-ਕੀਰਤਨ ਦਾ ਆਨੰਦ ਮਾਣਿਆ ਤੇ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਇਸ ਸ਼ੁੱਭ ਮੌਕੇ ’ਤੇ ਹਾਜ਼ਰ ਸਮੂਹ ਸ਼ਰਧਾਲੂਆਂ ਤੇ ਪਤਵੰਤਿਆਂ ਵੱਲੋਂ ਵਾਰਡ ਦੇ ਕੌਂਸਲਰ ਅਮਨ ਕਟਾਰੀਆ ਤੇ ਉਨ੍ਹਾਂ ਦੀ ਪਤਨੀ ਮਮਤਾ ਕਟਾਰੀਆ ਨੂੰ ਸ਼ਾਲ ਤੇ ਮਾਤਾ ਰਾਣੀ ਦੀ ਚੁੰਨੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਦਿਰ ਦੇ ਪੰਡਿਤ ਹੰਸਰਾਜ ਸ਼ਾਸਤਰੀ, ਸੁਨੀਤਾ ਬੱਸੀ, ਸਰੋਜ ਰਾਣੀ, ਅੰਸ਼ੂ ਜਿੰਦਲ, ਸੁਨੀਤਾ ਕਟਾਰੀਆ, ਸੰਜੀਵ ਜਿੰਦਲ, ਕੇਪੀ ਕਟਾਰੀਆ, ਸੁਮਨ ਵਰਮਾ, ਪੂਨਮ ਠਾਕੁਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਪੂਜਾ ਰਾਣੀ, ਅਨੂ ਬੱਤਾ, ਬਲਜੀਤ ਵਾਲੀਆ, ਹਰਜਿੰਦਰ ਬੈਨੀਪਾਲ, ਭਾਰਤੀ ਠਾਕੁਰ, ਡਿੰਪਲ ਕੌਰ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।