ਔਰਤਾਂ ਤੇ ਬਜੁਰਗ ਮਹਿਲਾਵਾਂ ਦਾ ਖੇਡ ਮੇਲਾ ਕਰਵਾਇਆ
ਔਰਤਾਂ ਅਤੇ ਬਜੁਰਗ ਮਹਿਲਾਵਾਂ ਦੇ ਖੇਡ ਮੇਲਾ ਕਰਵਾਇਆ
Publish Date: Mon, 16 Feb 2026 06:43 PM (IST)
Updated Date: Tue, 17 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਮਰਾਲਾ : ਗੁਰੂ ਨਾਨਕ ਸੇਵਾ ਸੁਸਾਇਟੀ ਪਿੰਡ ਲੱਲੋਂ ਖੁਰਦ ਵੱਲੋਂ 10 ਸਾਲ ਦੀ ਲੜਕੀਆਂ ਤੋਂ ਲੈਕੇ 70 ਸਾਲ ਦੀ ਬਜੁਰਗ ਮਹਿਲਾਵਾਂ ਦਾ ਪਹਿਲਾ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਚ ਵੱਡੀ ਗਿਣਤੀ ਚ ਲੜਕੀਆਂ, ਮਹਿਲਾਵਾਂ ਅਤੇ ਬਜੁਰਗ ਮਹਿਲਾਵਾਂ ਨੇ ਭਾਗ ਲਿਆ। ਖੇਡ ਮੇਲੇ ਚ ਡਾਕਟਰ ਗੁਰਪ੍ਰੀਤ ਕੌਰ ਢੀਂਡਸਾਂ ਮੁੱਖ ਮਹਿਮਾਨ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਖੇਡ ਮੇਲੇ ਚ 10 ਸਾਲ ਤੋਂ 15 ਸਾਲ ਦੀਆਂ ਲੜਕੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ। 20 ਸਾਲ ਤੋਂ ਲੈ ਕੇ 30 ਸਾਲ ਸਾਲ ਦੀਆਂ ਲੜਕੀਆਂ ਦੀਆਂ 100 ਮੀਟਰ ਦੀ ਮਟਕਾ ਦੌੜ ਅਤੇ ਨਿੰਬੂ ਦੌੜ ਕਰਵਾਈ ਗਈ। ਬਜੁਰਗ ਮਹਿਲਾਵਾਂ ਦੀ 50 ਮੀਟਰ ਦੌੜ ਅਤੇ ਰੱਸਾ ਕੱਸੀ ਮੁਕਬਾਲਾ ਕਰਵਾਇਆ ਗਿਆ। ਜੇਤੂਆਂ ਨੂੰ ਵਿਸ਼ੇਸ਼ ਤੌਰ ਤੇ ਡਾਕਟਰ ਗੁਰਪ੍ਰੀਤ ਕੌਰ ਢੀਂਡਸਾ ਵੱਲੋਂ ਸਨਮਾਨਿਤ ਕੀਤਾ ਗਿਆ। ਰੈਫਰੀ ਦੀ ਭੂਮਿਕਾ ਮੈਡਮ ਰਮਨਦੀਪ ਕੌਰ ਟੌਸਾਂ ਵੱਲੋਂ ਅਤੇ ਮੈਡਮ ਅਮਨਦੀਪ ਕੌਰ ਵੱਲੋਂ ਸਟੇਜ਼ ਭੂਮਿਕਾ ਨਿਭਾਈ ਗਈ। ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਢੀਂਡਸਾ ਨੇ ਕਿਹਾ ਕਿ ਜਿੱਥੇ ਸਮਾਜ ਵਿੱਚ ਮਰਦਾਂ ਦੇ ਕਬੱਡੀ ਕੱਪ ਅਤੇ ਖੇਡ ਮੇਲੇ ਕਰਵਾਏ ਜਾਂਦੇ ਹਨ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਔਰਤਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਲਈ ਔਰਤਾਂ ਦੀਆਂ ਖੇਡਾਂ ਅਤੇ ਬਜ਼ੁਰਗਾਂ ਦੀ ਖੇਡਾਂ ਕਰਵਾਉਣੀਆਂ ਬਹੁਤ ਜ਼ਰੂਰੀ ਹਨ।ਕਿਉਂ ਕਿ ਅੱਜ ਦੀ ਔਰਤ ਤਨਾਵ ਭਰੀ ਜਿੰਦਗੀ ਜਿਉਂ ਰਹੀਆਂ ਹਨ। ਇਸ ਲਈ ਔਰਤਾਂ ਨੂੰ ਤਨਾਅ ਮੁਕਤ ਕਰਨ ਲਈ ਇਹੋ ਜਿਹੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ।