
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਿਕੋ ਵੱਲੋਂ 10 ਉਦਯੋਗਪਤੀਆਂ ਦਾ ਵਿਸ਼ੇਸ਼ ਸਨਮਾਨ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਵੱਲੋਂ ਐੱਮਐੱਸਐੱਮਈ ਵਿਕਾਸ ਕੇਂਦਰ ਲੁਧਿਆਣਾ ’ਚ ਕਰਵਾਏ ਆਜ਼ਾਦੀ ਦਿਹਾੜੇ ਮੌਕੇ ਆਪੋ-ਆਪਣੇ ਖੇਤਰਾਂ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ 10 ਉੱਘੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਸਮਾਗਮ ਦੌਰਾਨ ਅਮਰਜੀਤ ਸਿੰਘ ਸਾਫਟਵੇਅਰ, ਅਨੰਤ ਸਿੰਘ ਸਾਈਕਲ ਪਾਰਟਸ, ਬਲਜੀਤ ਸਿੰਘ ਜੰਡੂ ਪਲਾਸਟਿਕ ਕੰਪੋਨੈਂਟਸ, ਡਾ. ਮਨਬੀਰ ਸਿੰਘ ਖੁਰਾਣਾ ਮੈਡੀਕਲ ਪ੍ਰੋਫੈਸ਼ਨਲ, ਜਗਦੇਵ ਸਿੰਘ ਗੋਹਲਵੜੀਆ ਪੈਕਿੰਗ ਮਟੀਰੀਅਲ, ਜਗਜੀਤ ਸਿੰਘ ਭਾਟੀਆ ਆਟੋ ਕੰਪੋਨੈਂਟਸ, ਜਤਿਨ ਜੁਲਕਾ ਐਡਵੋਕੇਟ ਕਾਨੂੰਨੀ ਸੇਵਾਵਾਂ, ਮਿਸ ਨਿਧਿਕਾ ਧੀਰ ਕਲੜਾ ਮਹਿਲਾ ਸਨਅਤਕਾਰ, ਸੁਰਿੰਦਰ ਸਿੰਘ ਸੋਹਲ ਮਸ਼ੀਨ ਟੂਲਜ਼ ਅਤੇ ਮਿਸ ਵੈਸ਼ਾਲੀ ਜੈਨ ਮਹਿਲਾ ਸਨਅਤਕਾਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰੋਮੇਸ਼ ਗੋਇਲ ਚੇਅਰਮੈਨ ਗੋਇਲ ਐਂਡ ਗੋਇਲ ਇੰਟਰਨੈਸ਼ਨਲ, ਬਿਕਰਮਜੀਤ ਬੈਂਬੀ ਚੇਅਰਮੈਨ ਨੈਸ਼ਨਲ ਇੰਡਸਟਰੀਜ਼ ਅਤੇ ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਐੱਮਐੱਸਐੱਮਈ ਵਿਕਾਸ ਕੇਂਦਰ ਲੁਧਿਆਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਕੇਕੇ ਸੇਠ ਚੇਅਰਮੈਨ, ਅਵਤਾਰ ਸਿੰਘ ਭੋਗਲ, ਸਤਨਾਮ ਸਿੰਘ ਮੱਕੜ, ਹਰਪਾਲ ਸਿੰਘ ਭੰਬਰ, ਮਨਜਿੰਦਰ ਸਿੰਘ ਸਚਦੇਵਾ, ਅਸ਼ਪ੍ਰੀਤ ਸਿੰਘ ਸਾਹਨੀ ਆਦਿ ਹਾਜ਼ਰ ਸਨ।