
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਅਕਾਲੀ ਦਲ ਦੇ ਕੌਮੀ ਤੇ ਜ਼ਿਲ੍ਹੇ ਵਿੱਚ ਨਿਯੁਕਤ ਹੋਏ ਲੁਧਿਆਣਾ ਪੂਰਬੀ ਦੇ ਆਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ

-ਅਕਾਲੀ ਦਲ ਦੇ ਕੌਮੀ ਤੇ ਜ਼ਿਲ੍ਹੇ ਦੇ ਨਵਨਿਯੁਕਤ ਅਹੁਦੇਦਾਰ ਸਨਮਾਨਿਤ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਿੱਚ ਕੌਮੀ ਪੱਧਰ ’ਤੇ ਅਤੇ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੱਲੋਂ ਪਾਰਟੀ ਵਿੱਚ ਜ਼ਿਲ੍ਹਾ ਪੱਧਰ ’ਤੇ ਕਈ ਆਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਹਲਕਾ ਲੁਧਿਆਣਾ ਪੂਰਬੀ ਦੇ ਕੌਮੀ ਤੇ ਜ਼ਿਲ੍ਹਾ ਪੱਧਰੀ ਆਹੁਦੇਦਾਰਾਂ ਦਾ ਸਨਮਾਨ ਕਰਨ ਲਈ ਇੱਕ ਸਮਾਗਮ ਕਮਲਜੀਤ ਸਿੰਘ ਨਿੱਕੂ ਗਰੇਵਾਲ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ। ਜਿਸ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵਿਸ਼ੇਸ਼ ਤੌਰ ’ਤੇ ਪੁੱਜੇ।
ਇਸ ਦੌਰਾਨ ਵਿਧਾਇਕ ਰਣਜੀਤ ਸਿੰਘ ਢਿੱਲੋਂ ਤੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਦੇਸ਼ ਦੀ ਸਭ ਤੋ ਵੱਧ ਕੁਰਬਾਨੀਆ ਵਾਲੀ, ਇਤਿਹਾਸਿਕ ਤੇ ਸਿਧਾਂਤਕ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵਿੱਚ ਪਿਛਲੇ ਦਿਨੀ ਕੁੱਝ ਸੁਬਾਈ ਅਤੇ ਲੁਧਿਆਣੇ ਸ਼ਹਿਰ ਲਈ ਨਵੀਆ ਨਿਯੁਕਤੀਆ ਕੀਤੀਆ ਗਈਆ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪਾਰਟੀ ਲਈ ਇਮਾਨਦਾਰੀ, ਤਨਦੇਹੀ ਤੇ ਲਗਨ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਸਤਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵੀ ਵੀ ਇਹ ਸਿਲਸਿਲਾ ਜਾਰੀ ਰਹੇਗਾ। ਨਵਨਿਯੁਕਤ ਆਹੁਦੇਦਾਰਾਂ ਵਿਚ ਰਛਪਾਲ ਸਿੰਘ ਫੌਜੀ ਅਤੇ ਡਾ. ਅਸ਼ਵਨੀ ਪਾਸੀ ਮੈਂਬਰ ਪੀਏਸੀ ਅਤੇ ਤੇਜਾ ਸਿੰਘ ਖਾਲਸਾ, ਇਰਸ਼ਾਦ ਮੋਹੰਮਦ ਨੂੰ ਵੀ ਅਹਿਮ ਜਿਮੇਦਾਰੀਆ ਦੇ ਕੇ ਨਿਵਾਜਿਆ ਹੈ।
ਇਸੇ ਤਰ੍ਹਾਂ ਸਿਮਰਜੀਤ ਸਿੰਘ ਸਮਰਾ, ਗੁਰਜੀਤ ਸਿੰਘ, ਨਵਾਬ ਮਲਿਕ ਨੂੰ ਯੂਥ ਵਿੰਗ ਵਿੱਚ ਸੁਬਾਈ ਆਹੁਦਿਆਂ ’ਤੇ ਸੇਵਾ ਦਿੱਤੀ ਹੈ। ਹਲਕਾ ਲੁਧਿਆਣਾ ਪੂਰਬੀ ਇਸਤਰੀ ਵਿੰਗ ਦੀ ਜਸਵਿੰਦਰ ਕੌਰ ਨੂੰ ਪ੍ਰਧਾਨ ਲਾਇਆ ਗਿਆ ਹੈ। ਇਸ ਸਮੇਂ ਬਲਵੀਰ ਸਿੰਘ, ਪਰਮਜੀਤ ਸਿੰਘ ਪੰਮਾ, ਜਸਪਾਲ ਸਿੰਘ ਸੋਢੀ, ਨੰਬਰਦਾਰ ਜੁਝਾਰ ਸਿੰਘ, ਜਰਨੈਲ ਸਿੰਘ ਜੈਲਾ, ਰਾਜਿੰਦਰ ਸਿੰਘ ਬੱਲੂ, ਰਾਜਪਾਲ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਗਰੇਵਾਲ, ਬਲਵਿੰਦਰ ਸਿੰਘ, ਨਰਿੰਦਰ ਸਿੰਘ ਲਾਲੀ, ਲਖਵੀਰ ਸਿੰਘ, ਰਾਮ ਸੁਰਤੀ, ਸਚਦਾਨੰਦ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।