ਭਗਵਤੀ ਜਾਗਰਣ ਦੌਰਾਨ ਗਾਇਕਾਂ ਨੇ ਕੀਤਾ ਮਾਤਾ ਦਾ ਗੁਣਗਾਨ
ਭਗਵਤੀ ਜਾਗਰਣ ਦੌਰਾਨ ਗਾਇਕਾਂ ਨੇ ਕੀਤਾ ਮਾਤਾ ਦਾ ਗੁਣਗਾਨ
Publish Date: Tue, 31 Mar 2026 06:38 PM (IST)
Updated Date: Tue, 31 Mar 2026 06:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਪਿੰਡ ਮਾਜਰੀ ਵਿਖੇ ਲੱਖ ਦਾਤਾ ਪੀਰ ਦਰਗਾਹ ਤੇ ਗੁੱਗਾ ਮੈੜੀ ਤੇ ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਖੰਨਾ ਪੰਜਾਬ ਦੀ ਚੇਅਰਪਰਸਨ ਬੀਬੀ ਫ਼ਾਤਿਮਾ ਦੀ ਅਗਵਾਈ ’ਚ 33ਵਾਂ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਮੌਕੇ ਜੋਤ ਪ੍ਰਚੰਡ ਸੁਆਮੀ ਸੱਚਿਦਾਨੰਦ ਗੌਸੀ ਦੀ ਖੂਹੀ ਵਾਲਿਆਂ ਨੇ ਕੀਤੀ ਤੇ ਵਿਸ਼ੇਸ਼ ਤੌਰ ’ਤੇ ਸਾਬਕਾ ਸੰਸਦੀ ਸਕੱਤਰ ਹਰਬੰਸ ਕੌਰ ਦੂਲੋ ਪਹੁੰਚੇ। ਮਾਤਾ ਦਾ ਗੁਣਗਾਨ ਬਲਵੀਰ ਸ਼ਬਨਮ ਰਾਏ ਹਰਜੀਤ ਰਾਣੋ ਸਾਗਰਵਰਨ ਅਨਵਰ ਪਾਲੀ ਨੇ ਭੇਟਾਂ ਗਾ ਕੇ ਭਗਤਾਂ ਨੂੰ ਮੰਤਰ ਮੁਕਤ ਕੀਤਾ। ਇਸ ਮੌਕੇ ਖੀਰ ਪੂੜੀ ਛੋਲਿਆਂ ਦਾ ਲੰਗਰ ਵੀ ਚਲਾਇਆ ਗਿਆ। ਇਸ ਮੌਕੇ ਬਾਈ ਮੇਹਰਦੀਨ, ਪਿੰਕੀ ਦੂਲੋ, ਜ਼ਿਲ੍ਹਾ ਪਰਿਸ਼ਦ ਮੈਂਬਰ ਤੇਜਿੰਦਰ ਸਿੰਘ ਇਕਲਾਹਾ, ਗਗਨ ਆਲੂਵਾਲੀਆ, ਸੁਲੇਕ ਕੁਮਾਰ, ਪ੍ਰਧਾਨ ਐੱਸਕੇ ਗਿੱਲ, ਰੋਜ਼ੀ ਖਾਨ, ਡਾ ਰਕਸ਼ਾ ਮਿੱਤਲ, ਡਾ ਅੰਕਿਤਾ ਮਿੱਤਰ, ਬੱਬੂ ਪਨੇਸਰ, ਉਰਮਿਲਾ ਸਾਹਨੇਵਾਲੀਆ, ਸੰਜੇ ਸੈਣੀ, ਸ਼ਹਿਜ਼ਾਦ ਗਿਲ, ਪ੍ਰੇਮ ਸਿੰਘ, ਅਤੁਲ ਰਾਜਪੁਰਾ, ਅਰਮਾਨ ਗਿੱਲ, ਸੁਰਿੰਦਰ ਬੱਬੂ ਮਿਊਜ਼ੀਕਲ ਗਰੁੱਪ ਸਤਿਨਾਮ ਸੱਤਾ, ਮੋਨੂ, ਹਰਜਿੰਦਰ ਸਿੰਘ ਨੋਨੀ ਆਦਿ ਹਾਜ਼ਰ ਸਨ।