ਏਆਈਡੀਏ ਦੀ ਕਾਲ 'ਤੇ ਦੁਕਾਨਾਂ ਰਹੀਆਂ ਬੰਦ
ਏਆਈਡੀਏ ਪੰਜਾਬ ਦੀ ਕਾਲ 'ਤੇ ਦੋਰਾਹਾ ਬਲਾਕ ਦੀਆਂ ਦੁਕਾਨਾਂ ਰਹੀਆਂ ਬੰਦ
Publish Date: Mon, 16 Feb 2026 06:26 PM (IST)
Updated Date: Tue, 17 Feb 2026 04:06 AM (IST)
ਗੁਰਮੀਤ ਕੌਰ, ਪੰਜਾਬੀ ਜਾਗਰਣ, ਦੋਰਾਹਾ : ਐਗਰੀ ਇਨਪੁਟ ਡੀਲਰ ਐੋਸੀਏਸ਼ਨ ਪੰਜਾਬ ਦੀ ਕਾਲ ਤੇ ਅੱਜ ਦੋਰਾਹਾ ਬਲਾਕ ਚ ਖਾਦ, ਕੀਟਨਾਸ਼ਕ ਅਤੇ ਬੀਜ ਦੀਆਂ ਦੁਕਾਨਾਂ ਵਿਰੋਧ ਵਜੋਂ ਬੰਦ ਰੱਖੀਆਂ ਗਈਆਂ। ਦੋਰਾਹਾ ਬਲਾਕ ਚ ਪੈਣ ਵਾਲੇ ਸ਼ਹਿਰਾਂ ਦੋਰਾਹਾ ਤੇ ਪਾਇਲ ਤੋਂ ਇਲਾਵਾ ਰਾੜਾ ਸਾਹਿਬ, ਧਮੋਟ, ਸਿਹੋੜਾ ਚ ਵੀ ਡੀਲਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਪੰਜਾਬ ਜਥੇਬੰਦੀ ਵੱਲੋਂ ਬੰਦ ਦੀ ਇਸ ਕਾਲ ਦਾ ਮੁੱਖ ਕਾਰਨ ਬਲਾਕ ਰਾਏਕੋਟ ਦੇ ਡੀਲਰਾਂ ਦਾ ਸਮਰਥਨ ਕਰਨਾ ਸੀ ਜਿਹੜੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਸਨ। ਦਰਅਸਲ ਇਹ ਹੜਤਾਲ ਲੁਧਿਆਣਾ ਚੀਫ਼ ਐਗਰੀਕਲਚ ਦਫ਼ਤਰ ਚ ਤਾਇਨਾਤ ਇਕ ਏਡੀਓ ਪੱਧਰ ਦੇ ਅਫਸਰ ਵੱਲੋਂ ਕਥਿਤ ਤੌਰ ਤੇ ਡੀਲਰਾਂ ਨੂੰ ਨਾਜਾਇਜ਼ ਤੰਗ ਪਰੇਸ਼ਾਨ ਕਰਨ ਦੇ ਵਿਰੋਧ ਚ ਕੀਤੀ ਗਈ ਹੈ। ਇਥੇ ਇਹ ਵਰਣਨਯੋ ਹੈ ਕਿ ਕਰੀਬ ਇਕ ਮਹੀਨਾ ਪਹਿਲਾਂ ਇਸੇ ਅਫ਼ਸਰ ਦੀ ਸ਼ਿਕਾਇਤ ਦੇ ਅਧਾਰ ਤੇ ਉਸਨੂੰ ਲੁਧਿਆਣਾ ਦਫ਼ਤਰ ਤੋਂ ਬਦਲ ਦਿੱਤਾ ਗਿਆ ਸੀ ਪਰ ਇਕ ਮਹੀਨੇ ਬਾਅਦ ਇਹ ਫ਼ੇਰ ਉਸੇ ਜਗ੍ਹਾ ਤੇ ਵਾਪਸ ਲਗਾ ਦਿੱਤਾ ਗਿਆ ਜਿਸ ਦਾ ਰਾਏਕੋਟ ਅਤੇ ਸੁਧਾਰ ਦੇ ਐਗਰੀ ਇਨਪੁਟ ਡੀਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸੇ ਵਿਰੋਧ ਕਾਰਨ ਅੱਜ ਪੰਜਾਬ ਐਸੋਸੀਏਸ਼ਨ ਨੇ ਲੁਧਿਆਣਾ ਜ਼ਿਲ੍ਹੇ ਚ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਅੱਜ ਦੋਰਾਹਾ ਬਲਾਕ ਚ ਭਰਪੂਰ ਹੁੰਗਾਰਾ ਦਿੱਤਾ ਗਿਆ।