ਬਸੰਤ ਨਗਰ ਲੁਹਾਰਾ ’ਚ ਸ਼ਿਵ ਵਿਆਹ ਤੇ ਭੰਡਾਰਾ ਕਰਵਾਇਆ
ਬਸੰਤ ਨਗਰ ਲੁਹਾਰਾ ਵਿਖੇ ਸ਼ਿਵ ਵਿਆਹ ਤੇ ਭੰਡਾਰਾ ਕਰਵਾਇਆ
Publish Date: Wed, 25 Feb 2026 08:04 PM (IST)
Updated Date: Wed, 25 Feb 2026 08:07 PM (IST)
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਪੌਣਾਹਾਰੀ ਕਲੱਬ ਵੱਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮੁਹੱਲਾ ਬਸੰਤ ਨਗਰ ਗਲੀ ਨੰਬਰ 12 ਰੇਰੂ ਸਾਹਿਬ ਰੋਡ ਲੁਹਾਰਾ ਵਿਖੇ ਪੰਜਵਾਂ ਸ਼ਿਵ ਵਿਆਹ ਤੇ ਭੰਡਾਰਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਜਗਰਾਤਾ ਕਰਵਾਇਆ ਗਿਆ, ਜਿਸ ਵਿੱਚ ਸਿਮਰਨ ਖਾਨ, ਅਮਨ ਸ਼ਰਮਾ, ਰਜਿੰਦਰ ਬਿੱਟਾ, ਪ੍ਰੀਤ ਮਸਤ ਮੌਲਾ, ਟੋਨੀ ਕਪੂਰ ਦੀ ਪਾਰਟੀ ਨੇ ਭਗਵਾਨ ਸ਼ਿਵ ਦਾ ਗੁਣਗਾਨ ਕੀਤਾ। ਇਸ ਮੌਕੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕਰ ਕੇ ਹਾਜ਼ਰੀ ਲਵਾਈ। ਹਲਕੇ ਦੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਭਾਈਚਾਰਕ ਸਾਂਝ ਅਤੇ ਭਗਤੀ ਭਾਵਨਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਕਲੱਬ ਮੈਂਬਰਾਂ ਵੱਲੋਂ ਹਰ ਸਾਲ ਇਹ ਕਾਰਜ ਕਰਵਾਇਆ ਜਾਂਦਾ ਹੈ, ਜੋ ਸ਼ਲਾਘਾਯੋਗ ਹੈ। ਇਸ ਮੌਕੇ ਆਈ ਸੰਗਤ ਵਾਸਤੇ ਭੰਡਾਰਾ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਲੱਖਾ, ਕਰਮ ਸਿੰਘ ਕੋਮਲ, ਰਵਿੰਦਰ ਸਿੰਘ ਰਵੀ, ਹਰਜੀਤ ਸਿੰਘ, ਕਮਲਜੀਤ ਸਿੰਘ ਨਿਊਟਰਾ, ਜੋਗਿੰਦਰ ਸਿੰਘ ਜੱਗਾ, ਹਰਜੋਤ ਸਿੰਘ, ਸੇਵਕ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ ਤਾਰੀ, ਚੰਨਣ ਸਿੰਘ ਆਦਿ ਹਾਜ਼ਰ ਸਨ।