- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੇ ਕਈ ਹਲਕਿਆਂ ’ਚ ਘਰ-ਘਰ ਚੋਣ ਪ੍ਰਚਾਰ ਕਰਨ ਦੀ ਮੁਹਿੰਮ ਵਿੱਢੀ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਦੇ ਵਿੱਚ ਘਰ-ਘਰ ਚੋਣ ਪ੍ਰਚਾਰ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਜਿਸ ਦੇ ਤਹਿਤ ਲੁਧਿਆਣਾ ਦੇ ਵੀ ਕਈ ਹਲਕਿਆਂ ਵਿੱਚ ਅੱਜ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਤੇ ਆਗੂਆਂ ਨੇ ਘਰ-ਘਰ ਚੋਣ ਪ੍ਰਚਾਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
-ਹਲਕਾ ਆਤਮ ਨਗਰ ’ਚ ਸੋਖੀ ਨੇ ਘਰ-ਘਰ ਚੋਣ ਪ੍ਰਚਾਰ ਵਿੱਢੀ ਮੁਹਿੰਮ
38) ਹਲਕਾ ਆਤਮ ਨਗਰ ’ਚ ਪ੍ਰਚਾਰ ਦੀ ਸ਼ੁਰੂਆਤ ਕਰਨ ਸਮੇਂ ਦਿਖਾਈ ਦੇ ਰਹੇ ਜਗਬੀਰ ਸਿੰਘ ਸੋਖੀ, ਨਾਲ ਮਨਸਿਮਰਨ ਸਿੰਘ ਤੇ ਹੋਰ।
ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਾਰੇ ਵਾਰਡਾਂ ਵਿੱਚ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਕਾਲੀ ਆਗੂਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਫਾਰਮ ਭਰਵਾ ਕੇ ਜਾਣਕਾਰੀ ਇੱਕਠੀ ਕੀਤੀ। ਇਸ ਮੌਕੇ ਪਾਰਟੀ ਵਲੋਂ ਛਪਾਏ ਗਏ ਪੈਂਫਲਿਟ ਵੀ ਵੰਡੇ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਅਕਾਲੀ ਦਲ ਦੇ ਰਾਜ ਵਿੱਚ ਜਿਹੜੀਆਂ ਸਕੀਮਾਂ ਆਮ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀਆਂ ਸਨ, ਉਹ ‘ਆਪ’ ਦੀ ਸਰਕਾਰ ਨੇ ਬਿਲਕੁਲ ਬੰਦ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਦਾ ਨਾਮ ਬਦਲ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯੂਥ ਅਕਾਲੀ ਆਗੂ ਮਨਸਿਮਰਨ ਸਿੰਘ ਵਲੋਂ ਵਿਸ਼ਵਕਰਮਾ ਕਾਲੋਨੀ ਵਿਖੇ ਕੀਤੇ ਗਏ ਭਾਰੀ ਇਕੱਠ ਵਿੱਚ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸੋਖੀ ਨੇ ਦੱਸਿਆ ਕਿ ਅਕਾਲੀ ਦਲ ਦੇ ਰਾਜ ਵਿੱਚ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਲਈ ਆਟਾ ਦਾਲ ਸਕੀਮ, ਪੈਨਸ਼ਨ ਸਕੀਮ, ਸ਼ਗਨ ਸਕੀਮ, ਅਨੁਸੂਚਿਤ ਜਾਤੀ ਲਈ ਵਜੀਫਾ ਸਕੀਮ, ਮਾਈ ਭਾਗੋ ਵਿਦਿਆ ਸਕੀਮ ਤਹਿਤ ਲੜਕੀਆਂ ਲਈ ਮੁਫ਼ਤ ਸਾਈਕਲ, ਯੁਵਕ ਕਲੱਬਾਂ ਲਈ ਖੇਡ ਕਿੱਟਾਂ, ਤੀਰਥ ਯਾਤਰਾ ਸਕੀਮ, ਮੁਫ਼ਤ ਸੇਵਾ ਕੇਂਦਰ, ਮੁਫ਼ਤ ਦਵਾਈ ਕੇਂਦਰ, ਮੁਫ਼ਤ ਜਾਂਚ ਕੇਂਦਰ, ਆਰਓ ਸਕੀਮ, ਅਨੁਸੂਚਿਤ ਜਾਤੀ ਲਈ 5-5 ਮਰਲੇ ਦੇ ਪਲਾਟ ਦਿੱਤੇ ਪਰ ਆਪ ਸਰਕਾਰ ਨੇ ਵੱਡੀ ਗਿਣਤੀ ਵਿਚ ਸਕੀਮਾ ਬੰਦ ਕਰ ਦਿੱਤੀਆਂ ਅਤੇ ਕੁੱਝ ਕੁ ਸਕੀਮਾ ਦੇ ਨਾਮ ਬਦਲ ਕੇ ਪੰਜਾਬ ਵਾਸੀਆਂ ਨੂੰ ਜਿੱਥੇ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਉਥੇ ਤੀਰਥ ਯਾਤਰਾ ਸਕੀਮ ਤੇ ਰਸੋਈ ਸਕੀਮ ਤਹਿਤ ਪੰਜਾਬ ਦਾ ਸਰਮਾਇਆ ਦਿੱਲੀ ਵਾਲਿਆਂ ਦੇ ਚਹੇਤਿਆਂ ਨੂੰ ਦੋਹੇਂ ਹੱਥੀਂ ਲੁਟਾਇਆ। ਸੋਖੀ ਨੇ ‘ਆਪ’ ’ਤੇ ਵਰ੍ਹਦੇ ਹੋਏ ਕਿਹਾ ਕਿ ਇਸ ਨੇ ਬਦਲਾਅ ਦੇ ਨਾਮ ਦੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਕੇ ਸਤਾ ਤਾਂ ਪ੍ਰਾਪਤ ਕਰ ਲਈ, ਪਰ ਚੋਣਾਂ ਤੋਂ ਪਹਿਲਾਂ ਕਿਤੇ ਗਏ ਵਾਅਦਿਆਂ ਵਿਚੋਂ ਇਕ ਦੋ ਨੂੰ ਛੱਡ ਕੇ ਕੋਈ ਵੀ ਪੂਰਾ ਨਹੀਂ ਕੀਤਾ। ਇਸ ਮੌਕੇ ਪ੍ਰਵੀਨ ਭਾਰਤੀ, ਹਰਦੀਪ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਕੌਰ ਪ੍ਰੀਤੀ, ਸਰਿਤਾ, ਅੰਜਲੀ, ਬਲਕਾਰ ਸਿੰਘ, ਕੁਲਦੀਪ ਸਿੰਘ ਖਾਲਸਾ, ਜੋਂਟੀ ਨਾਹਰ, ਡਾ. ਕਮਲਜੀਤ ਸਿੰਘ, ਮਨਜੀਤ ਸਿੰਘ ਰੰਗੀ, ਜੀਵਨ ਸੇਖਾ, ਮਨਜਿੰਦਰ ਸਿੰਘ ਮੰਗਾ, ਲਖਵਿੰਦਰ ਸਿੰਘ ਗਿੱਲ, ਮਨਵਿੰਦਰ ਗਾਂਧੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਅਹੁਦੇਦਾਰ ਤੇ ਵਰਕਰ ਸ਼ਾਮਲ ਸਨ।
-ਬਾਕਸ-
-ਹਲਕਾ ਪੂਰਬੀ ’ਚ ‘ਘਰ-ਘਰ ਪਹੁੰਚ’ ਮੁਹਿੰਮ ਦੀ ਢਿੱਲੋਂ ਨੇ ਕਰਵਾਈ ਸ਼ੁਰੂਆਤ
39) ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ’ਚ ਪ੍ਰਚਾਰ ਦੀ ਸ਼ੁਰੂਆਤ ਕਰਨ ਸਮੇਂ ਦਿਖਾਈ ਦੇ ਰਹੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਤੇ ਹੋਰ।
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਾਰਡ ਨੰਬਰ 3, ਬੂਥ ਨੰਬਰ 25 ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਘਰ-ਘਰ ਚੋਣ ਪ੍ਰਚਾਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਵਾਰਡ ਵਾਸੀਆਂ ਵੱਲੋਂ ਬਹੁਤ ਉਤਸ਼ਾਹ ਤੇ ਭਰਵੇਂ ਹੁੰਗਾਰੇ ਨਾਲ ਸਵਾਗਤ ਕੀਤਾ ਗਿਆ। ਢਿੱਲੋਂ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਪੰਜਾਬ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਸੱਚਾਈ ਤੋਂ ਜਾਣੂੰ ਕਰਵਾਉਣਾ ਤੇ ਇਹ ਜਾਣਨਾ ਹੈ ਕਿ ਪੰਜਾਬੀ ਭਵਿੱਖ ’ਚ ਪੰਜਾਬ ਲਈ ਕਿਸ ਤਰ੍ਹਾਂ ਦੀ ਸਰਕਾਰ ਤੇ ਕਿਸ ਤਰ੍ਹਾਂ ਦੀਆਂ ਨੀਤੀਆਂ ਚਾਹੁੰਦੇ ਹਨ। ਅਕਾਲੀ ਦਲ ਦਾ ਮੰਨਣਾ ਹੈ ਕਿ ਪੰਜਾਬ ਨੂੰ ਹਰ ਪੱਖੋਂ ਸਮਰੱਥ ਬਣਾਉਣ ਦੀ ਸਮਰੱਥਾ ਪੰਜਾਬ ਦੀ ਆਪਣੀ ਖੇਤਰੀ ਸਰਕਾਰ ’ਚ ਹੈ ਤੇ ਇਸ ਲਈ ਲੋਕਾਂ ਦੀ ਰਾਇ ਸਭ ਤੋਂ ਮਹੱਤਵਪੂਰਨ ਹੈ।ਮੁਹਿੰਮ ਦੀ ਸ਼ੁਰੂਆਤ ਮੌਕੇ ਰਛਪਾਲ ਸਿੰਘ ਫੌਜੀ, ਸਰਬਜੀਤ ਸਿੰਘ ਲਾਡੀ, ਡਾ. ਅਸ਼ਵਨੀ ਪਾਸੀ, ਕੌਂਸਲਰ ਕਮਲ ਅਰੋੜਾ, ਗੁਰਮੇਲ ਸਿੰਘ ਜੱਜੀ, ਤੇਜਾ ਸਿੰਘ ਖਾਲਸਾ, ਵਿੰਗ ਦੇ ਪ੍ਰਧਾਨ ਇਰਸ਼ਾਦ ਮੁਹੰਮਦ, ਕੁਲਦੀਪ ਸੈਣੀ, ਮੁਨੀਸ਼ ਸਹਿਗਲ, ਸਿਮਰਜੀਤ ਸਿੰਘ ਸਮਰਾ, ਬਲਵੀਰ ਸਿੰਘ ਭਿੰਡਰ, ਸੰਤੋਖ ਸਿੰਘ, ਦਲਵੀਰ ਸਿੰਘ ਚੀਮਾ, ਬਲਕਾਰ ਸਿੰਘ ਅਨੰਦਪੁਰ, ਲਖਵੀਰ ਸਿੰਘ, ਸਚਦਾਨੰਦ, ਰਾਜਨ ਅਰੋੜਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਵਰਿੰਦਰ ਧੀਰ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਵਿੱਕੀ, ਬਲਵਿੰਦਰ ਸਿੰਘ, ਮਨਿੰਦਰ ਬੱਗਾ, ਬਲਰਾਜ ਸੇਠੀ, ਰਤਨ ਵੜੈਚ, ਹਰਪਾਲ ਸਿੰਘ ਬੱਠਲਾ, ਤਰਸੇਮ ਸਿੰਘ, ਕੁਲਦੀਪ ਸਿੰਘ ਕਾਲੜਾ ਤੇ ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
-ਬਾਕਸ-
-ਹਲਕਾ ਲੁਧਿਆਣਾ ਪੱਛਮੀ ’ਚ ਐਡਵੋਕੇਟ ਘੁੰਮਣ ਵੱਲੋਂ ਮੁਹਿੰਮ ਦੀ ਸ਼ੁਰੂਆਤ
40) ਹਲਕਾ ਲੁਧਿਆਣਾ ਪੱਛਮੀ ’ਚ ਘਰ-ਘਰ ਪ੍ਰਚਾਰ ਦੌਰਾਨ ਦਿਖਾਈ ਦੇ ਰਹੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ।
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿਖੇ ਹਲਕਾ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਘਰ-ਘਰ ਚੋਣ ਪ੍ਰਚਾਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਐਡਵੋਕੇਟ ਘੁੰਮਣ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਸਰਕਾਰ ਦੀਆਂ ਨਾਕਾਮੀਆਂ ਦੱਸਣ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਅਤੇ ਉਨ੍ਹਾਂ ਦੀ ਰਾਇ ਅਨੁਸਾਰ ਪੰਜਾਬ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਲਈ ਇੱਕ ਵੱਡੀ ਲੋਕ ਸੰਪਰਕ ਮੁਹਿੰਮ ਵਜੋਂ ਪੂਰੇ ਪੰਜਾਬ ਵਿੱਚ ਚਲਾਈ ਜਾਵੇਗੀ। ਐਡਵੋਕੇਟ ਘੁੰਮਣ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੇ ਰਾਜ ਵਿੱਚ ਹਰ ਵਰਗ ਬਹੁਤ ਦੁਖੀ ਹੈ, ਸੂਬੇ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਸਿਰਫ਼ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਮੌਕੇ ਹਲਕੇ ਦੇ ਸਮੂਹ ਵਾਰਡ ਇੰਚਾਰਜਾਂ ਨੇ ਆਪੋ-ਆਪਣੇ ਇਲਾਕਿਆਂ ਵਿੱਚ ਸਰਗਰਮੀ ਨਾਲ ਜ਼ਿੰਮੇਵਾਰੀ ਨਿਭਾਈ। ਮੁਹਿੰਮ ਵਿੱਚ ਭੁਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਹਿਰੀ ਤੇ ਇੰਚਾਰਜ ਵਾਰਡ ਨੰਬਰ 59, ਹਰਪ੍ਰੀਤ ਸਿੰਘ ਡੰਗ, ਰਾਜਾ ਕੰਗ, ਗੋਵਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਮਠਾੜੂ, ਕੁਲਵਿੰਦਰ ਸਿੰਘ ਕਿੰਦਾ, ਮਨਮੋਹਨ ਸਿੰਘ ਮਨੀ, ਅਮਨਦੀਪ ਸਿੰਘ ਭਨੋੜ, ਕੁਲਵੰਤ ਸਿੰਘ, ਚਰਨਦੀਪ ਸਿੰਘ ਚੰਨੀ, ਇਸ਼ਪਰੀਤ ਸਿੰਘ, ਬਲਵਿੰਦਰ ਸਿੰਘ ਡੁਲਗਚ, ਗੁਨਿੰਦਰ ਸਿੰਘ ਗਰੇਵਾਲ, ਕਵਲਜੀਤ ਸਿੰਘ ਪ੍ਰਿੰਸ, ਬੀਕੇ ਟਾਂਕ, ਭੁਪਿੰਦਰ ਸਿੰਘ ਚੀਮਾ, ਅਰਵਿੰਦਰ ਸਿੰਘ ਦੁਆ, ਡਾ. ਅਰੁਣ ਸਿੱਧੂ, ਸੁਖਦੇਵ ਸਿੰਘ ਹਾਜ਼ਰ ਸਨ।