ਪੀ 01 : ਪਿੰਡ ਦੀਵਾਲਾ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਪਹਿਲਵਾਨਾਂ ਦੀ ਹੱਥਜੋੜੀ ਕਰਾਉਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਨ। * ਛਿੰਝ ਦੌਰਾਨ ਝੰਡੀ ਦੀਆਂ ਪੰਜ ਕੁਸ਼ਤੀਆਂ ਕਰਵਾਈਆਂ * ਜੇਤੂਆਂ ਨੂੰ ਇਨਾਮ ਵੰਡ ਕੇ ਕੀਤਾ ਗਿਆ ਸਨਮਾਨਿਤ ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਇੱਥੋਂ ਨਜਦੀਕੀ ਪਿੰਡ ਦੀਵਾਲਾ ਵਿਖੇ ਗੁੱਗਾ ਮਾੜੀ ਕਮੇਟੀ 168, ਸਮੂਹ ਗਰਾਮ ਪੰਚਾਇਤ, ਐਨਆਰਆਈ ਵੀਰਾਂ, ਨਗਰ ਨਿਵਾਸੀਆਂ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਸਰਪੰਚ, ਸੁਖਜਿੰਦਰ ਸਿੰਘ, ਸਤਨਾਮ ਸਿੰਘ ਬੜੈਚ ਪ੍ਰਧਾਨ, ਜਤਿੰਦਰ ਸਿੰਘ, ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਛਿੰਝ ਦੌਰਾਨ ਝੰਡੀ ਦੀਆਂ ਪੰਜ ਕੁਸਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਸ਼ੇਰਾ ਬਾਬਾ ਫਲਾਹੀ ਅਤੇ ਮਿਰਜਾ ਇਰਾਨੀ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਗਹਿਗੱਚਵਾਂ ਮੁਕਾਬਲਾ ਹੋਇਆ, ਚੱਲਦੀ ਕੁਸ਼ਤੀ ਦੌਰਾਨ ਮਿਰਜਾ ਇਰਾਨੀ ਦੇ ਸੱਟ ਲੱਗਣ ਕਾਰਨ, ਸ਼ੇਰਾ ਬਾਬਾ ਫਲਾਹੀ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਦੂਜੀ ਝੰਡੀ ਦੀ ਕੁਸਤੀ ਵਿੱਚ ਕਪਿਲ ਬਿਗੜਵਾਲ ਨੇ ਸਨੀ ਰਾਮੇਵਾਲ ਨੂੰ ਚਿੱਤ ਕਰਕੇ ਜਿੱਤ ਲਈ। ਜੱਸਾ ਢਿੱਲਵਾਂ ਨੇ ਜੋਬਨ ਪੱਟੀ ਨੂੰ ਚਿੱਤ ਕਰਕੇ ਬਹਿਜਾ ਬਹਿਜਾ ਕਰਵਾ ਦਿੱਤੀ। ਹਰਸ਼ ਬਾਬਾ ਫਲਾਹੀ ਨੇ ਜੱਸਾ ਧਾਂਦਰਾ ਨੂੰ ਹਰਾਇਆ। ਲੱਕੀ ਗਰਚਾ ਨੇ ਪ੍ਰਿੰਸ ਬਾਬਾ ਫਲਾਹੀ ਨੂੰ ਕਰੜੇ ਮੁਕਾਬਲੇ ਦੌਰਾਨ ਹਰਾਇਆ। ਹਨੀ ਮਲਕਪੁਰ ਨੇ ਗੌਰਵ ਭੁੱਟਾ ਨੂੰ ਧੂੜ ਚਟਾਈ ਅਤੇ ਕੁਸ਼ਤੀ ਦੇ ਕਬਜ਼ਾ ਕੀਤਾ। ਇਸ ਮੌਕੇ ਅਲਟਰਾਟੈੱਕ ਸੀਮਿੰਟ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਟਰਾਫੀਆਂ ਅਤੇ ਬੈਨਰਾਂ ਦੀ ਸੇਵਾ ਕੀਤੀ ਗਈ। ਇਸ ਦੰਗਲ ਵਿੱਚ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ, ਜਗਰੂਪ ਸਿੰਘ ਰਿੰਕੂ ਸੇਹ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਬਲਜਿੰਦਰ ਸਿੰਘ ਬਬਲੂ ਲੋਪੋਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ, ਗੁਰਦੀਪ ਸਿੰਘ ਦੀਪਾ ਕੁੱਲੇਵਾਲ, ਬਾਬਾ ਦੀਪਾ ਬਾਬਾ ਫਲਾਹੀ, ਜਸਵੀਰ ਸਿੰਘ ਸਾਬਕਾ ਸਰਪੰਚ, ਅੰਮ੍ਰਿਤਪਾਲ ਗੁਰੋਂ ਯੂਥ ਆਗੂ, ਪ੍ਰਦੀਪ ਸਿੰਘ ਹੰਗਰੀ, ਜਸਦੀਪ ਸਿੰਘ ਕੈਨੇਡਾ, ਪੰਮਾ ਅਸਟ੍ਰੇਲੀਆ, ਦਮਨਪ੍ਰੀਤ ਕੈਨੈਡਾ, ਜਸ ਬੜੈਚ ਕੈਨੇਡਾ, ਪੰਮਾ ਆਸਟ੍ਰੇਲੀਆ, ਫਤਹਿ ਕੈਨੇਡਾ, ਤੇਜੀ ਕੈਨੇਡਾ, ਰਛਪਾਲ ਸਿੰਘ ਯੂ. ਐਸ. ਏ., ਪੋਲਾ ਸੈਕਟਰੀ, ਬਲਜਿੰਦਰ ਸਿੰਘ ਸਰਪੰਚ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ ਬੀ.ਕੇ.ਯੂ., ਪਰਮਜੀਤ ਸਿੰਘ ਅਸਟ੍ਰੇਲੀਆ, ਬਲਵਿੰਦਰ ਸਿੰਘ ਰਾਜਪੁਰਾ, ਸਿਕੰਦਰ ਸਿੰਘ, ਨਾਇਬ ਸਿੰਘ ਬਘੌਰ, ਹਰਪਾਲ ਸਿੰਘ ਨਾਗਰਾ, ਜਸਵਿੰਦਰ ਸਿੰਘ ਗੋਗੀ, ਪਾਲੀ ਠੇਕੇਦਾਰ ਕੁੱਲੇਵਾਲ, ਲਖਵੀਰ ਸਿੰਘ ਲੱਕੀ ਮੈਂਬਰ ਬਲਾਕ ਸੰਮਤੀ, ਗੋਲਡੀ ਰੰਧਾਵਾ, ਜਸਮੇਲ ਸਿੰਘ ਬੌਂਦਲੀ, ਰਾਜੂ ਐਮ. ਸੀ., ਆਸ਼ੂ ਚਹਿਲਾਂ ਬੀ. ਜੇ. ਪੀ. ਆਗੂ, ਦਲਜੀਤ ਸਿੰਘ ਊਰਨਾ ਕਿਸਾਨ ਆਗੂ ਬੀ. ਕੇ. ਯੂ. (ਲੱਖੋਵਾਲ), ਦਵਿੰਦਰ ਸਿੰਘ ਸਾਬਕਾ ਥਾਣੇਦਾਰ, ਕੁਲਵੰਤ ਸਿੰਘ ਤਰਕ, ਗਗਨਦੀਪ ਧਾਲੀਵਾਲ, ਸਵਰਨ ਸਿੰਘ ਨੰਬਰਦਾਰ, ਜਸਪਾਲ ਸਿੰਘ ਯੂ.ਐੱਸ.ਏ., ਡਾ. ਬਲਕਾਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਕੇਸਧਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੰਗਲ ਕਮੇਟੀ ਦੇ ਪ੍ਰਬੰਧਕ ਬਲਜਿੰਦਰ ਸਿੰਘ ਸਰਪੰਚ, ਗੁਰਪ੍ਰੀਤ ਗੁਰੀ, ਸੁਖਜਿੰਦਰ ਸਿੰਘ ਬੜੈਚ, ਸਤਬਲਿਹਾਰ ਸਿੰਘ, ਸਤਨਾਮ ਸਿੰਘ, ਜਤਿੰਦਰ ਜਿੰਮੀ, ਲੱਖਾ, ਹਰਦੀਪ ਸਿੰਘ, ਵਿਕਰਮਜੀਤ ਬੜੈਚ, ਪ੍ਰਭਜੋਤ ਸਿੰਘ, ਕਰਮਨ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਪ੍ਰਿਥੀ ਸਿੰਘ, ਕਾਲਾ ਬੈਟਰੀਆਂ ਵਾਲਾ, ਗੁਰਪ੍ਰੀਤ ਸਿੰਘ, ਪੰਚਾਇਤ ਮੈਂਬਰ ਸਤਨਾਮ ਸਿੰਘ, ਸੁਖਦੀਪ ਸਿੰਘ, ਸਿਕੰਦਰ ਸਿੰਘ, ਚਰਨਜੀਤ ਸਿੰਘ, ਮਨਜੀਤ ਕੌਰ, ਰਾਜਵਿੰਦਰ ਕੌਰ, ਸਰਬਜੀਤ ਕੌਰ ਆਦਿ ਤੋਂ ਇਲਾਵਾ ਪ੍ਰਵਾਸੀ ਵੀਰਾਂ ਤੇ ਨਗਰ ਵਾਸੀਆਂ ਦੁਆਰਾ ਸਹਿਯੋਗ ਦਿੱਤਾ ਗਿਆ।