
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਦੇ ਬਾਹਰਲੇ ਪਾਸੇ ਇੱਕ ਨਾਬਾਲਗ ਬੱਚੀ ਨੂੰ ਬੰਧਕ ਬਣਾ ਕੇ ਉਸ ਦੀ ਆਬਰੂ ਲੁੱਟ ਲੈਣ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਦੋ ਲੜਕਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪਿੰਡ ਦੇ ਬਾਹਰਲੇ ਪਾਸੇ ਇੱਕ ਨਾਬਾਲਗ ਬੱਚੀ ਨੂੰ ਬੰਧਕ ਬਣਾ ਕੇ ਉਸ ਦੀ ਆਬਰੂ ਲੁੱਟ ਲੈਣ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਦੋ ਲੜਕਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ ਕਰੀਬ 5 ਵਜੇ ਉਨ੍ਹਾਂ ਦੀ ਬੇਟੀ ਘਰ ਦੇ ਬਾਹਰੋਂ ਅਚਾਨਕ ਲਾਪਤਾ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਲੜਕੀ ਦੀ ਸਾਰੀ ਰਾਤ ਤਲਾਸ਼ ਕੀਤੀ ਪਰ ਉਸ ਸਬੰਧੀ ਕੋਈ ਸੂਚਨਾ ਨਾ ਮਿਲ ਸਕੀ। ਅਗਲੇ ਦਿਨ ਤੜਕੇ ਉਹ ਪਿੰਡ ਜਗੀਰਪੁਰ ਵੱਲੋਂ ਪੈਦਲ ਆਉਂਦੀ ਦਿਖਾਈ ਦਿੱਤੀ। ਉਸ ਨੂੰ ਘਰ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਜੋ ਕੁਝ ਦੱਸਿਆ ਉਹ ਸੁਣ ਕੇ ਪਰਿਵਾਰਿਕ ਮੈਂਬਰਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ।
ਨਾਬਾਲਗਾ ਦੇ ਬਿਆਨ ਅਨੁਸਾਰ ਦੋ ਲੜਕੇ ਉਸ ਨੂੰ ਧਮਕੀ ਦੇ ਕੇ ਪਿੰਡ ਜਗੀਰਪੁਰ ਦੇ ਇੱਕ ਘਰ ਵਿੱਚ ਲੈ ਗਏ। ਉੱਥੇ ਉਸ ਨੂੰ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਇੱਕ ਲੜਕੇ ਨੇ ਉਸ ਨਾਲ ਜਬਰ ਜਨਾਹ ਕੀਤਾ। ਬਾਅਦ ਵਿੱਚ ਨਾਬਾਲਗਾ ਨੂੰ ਘਰ ਵਿੱਚੋਂ ਬਾਹਰ ਕੱਢ ਕੇ ਰਸਤੇ ਵਿੱਚ ਛੱਡ ਦਿੱਤਾ ਗਿਆ ਅਤੇ ਦੋਵੇਂ ਲੜਕੇ ਉੱਥੋਂ ਚਲੇ ਗਏ।
ਮਾਮਲੇ 'ਚ ਦੋ ਲੜਕਿਆਂ ਨੂੰ ਕੀਤਾ ਨਾਮਜ਼ਦ
ਥਾਣਾ ਮੇਹਰਬਾਨ ਪੁਲਿਸ ਨੇ ਦੋਵਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 351(3), 65(1) ਅਤੇ ਬਾਲ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਕਾਨੂੰਨ ਦੀ ਧਾਰਾ 4 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਨਾਮਜ਼ਦ ਲੜਕਿਆਂ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।