ਵਪਾਰੀ ਦੇ ਘਰੋਂ 80 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਵਾਲਾ ਨੌਕਰ ਜੋੜਾ ਗ੍ਰਿਫ਼ਤਾਰ
ਵਪਾਰੀ ਦੇ ਘਰੋਂ 80 ਲੱਖ ਰੂੁਪਏ ਦੇ ਗਹਿਣੇ ਚੋਰੀ ਕਰਨ ਵਾਲਾ ਨੌਕਰ ਜੋੜਾ ਗ੍ਰਿ਼ਫ਼ਤਾਰ
Publish Date: Fri, 03 Apr 2026 09:12 PM (IST)
Updated Date: Sat, 04 Apr 2026 04:14 AM (IST)

ਪੀ21) ਪੁਲਿਸ ਵੱਲੋਂ ਕਾਬੂ ਕੀਤੇ ਨੌਕਰ ਬਾਰੇ ਜਾਣਕਾਰੀ ਦਿੰਦੇ ਡੀਐੱਸਪੀ ਕਰਮਜੀਤ ਸਿੰਘ ਗਰੇਵਾਲ ਜਾਣ ਨਾਲ ਬੈਠੇ ਐੱਸਐੱਚਓ ਸੁਖਵਿੰਦਰਪਾਲ ਸਿੰਘ ਤੇ ਹੋਰ। - ਮਹਿੰਗੇ ਫੋਨ ਤੇ ਬ੍ਰਾਂਡ ਵਾਲੇ ਕੱਪੜਿਆਂ ਦੀ ਖ਼ਰੀਦਦਾਰੀ ਕਰਕੇ ਪਿਆ ਸ਼ੱਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਸ਼ਹਿਰ ’ਚ ਇਕ ਲੋਹਾ ਵਪਾਰੀ ਦੇ ਘਰੋਂ ਲਗਪਗ 80 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਨੌਕਰ ਜੋੜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਮਾਮਲਾ ਸ਼ਹਿਰ ’ਚ ਸੁਲੇਖ ਰਾਮ ਬਿਲਡਿੰਗ ਜੀਟੀ ਰੋਡ ਖੰਨਾ ਨਾਲ ਸਬੰਧਤ ਹੈ। ਪਰਿਵਾਰ ਨੇ 9 ਮਾਰਚ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ੁਰੂਆਤੀ ਜਾਂਚ ਤੇ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਪੁਲਿਸ ਨੇ 31 ਮਾਰਚ ਨੂੰ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ 1 ਅਪ੍ਰੈਲ ਨੂੰ ਪੁੱਛਗਿੱਛ ਕੀਤੀ ਗਈ। ਪਰਿਵਾਰ ਅਨੁਸਾਰ ਕੋਵਿਡ-19 ਮਹਾਮਾਰੀ ਦੌਰਾਨ ਅਯੁੱਧਿਆ (ਯੂਪੀ) ਵਾਸੀ ਨੰਨਕੂ ਉਰਫ਼ ਪੱਪੂ ਚੌਧਰੀ ਨੂੰ ਪਰਿਵਾਰ ਦੀ 65 ਸਾਲਾ ਬਜ਼ੁਰਗ ਔਰਤ, ਸੁਖੇਲਾ ਕੰਵਰ ਦੀ ਸਿਹਤ ਖਰਾਬ ਹੋਣ ਕਾਰਨ ਉਸ ਦੀ ਦੇਖਭਾਲ ਲਈ ਰੱਖਿਆ ਗਿਆ ਸੀ। ਮੁਲਜ਼ਮ ਆਪਣੀ ਪਤਨੀ ਸਪਨਾ ਤੇ ਬੱਚਿਆਂ ਨਾਲ ਕੋਠੀ ’ਚ ਰਹਿੰਦਾ ਸੀ। ਜਿਸ ਨੇ ਹੌਲੀ-ਹੌਲੀ ਪਰਿਵਾਰ ਦਾ ਭਰੋਸਾ ਹਾਸਲ ਕਰ ਲਿਆ। ਇਸ ਸਮੇਂ ਦੌਰਾਨ ਉਸਨੂੰ ਪਤਾ ਲੱਗਾ ਕਿ ਪਰਿਵਾਰ ਦੀ ਧੀ, ਜੋ ਦੁਬਈ ਗਈ ਸੀ, ਨੇ ਹਵੇਲੀ ਦੀ ਇੱਕ ਅਲਮਾਰੀ ’ਚ 1 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਸੁਰੱਖਿਅਤ ਰੱਖੇ ਹੋਏ ਸਨ। ਕੁਝ ਸਮੇਂ ਬਾਅਦ ਜਦੋਂ ਧੀ ਦੁਬਈ ਤੋਂ ਵਾਪਸ ਆਈ ਤੇ ਇਕ ਵਿਆਹ ’ਚ ਸ਼ਾਮਲ ਹੋਣ ਲਈ ਅਲਮਾਰੀ ਖੋਲ੍ਹੀ ਤਾਂ ਗਹਿਣੇ ਗਾਇਬ ਸਨ। ਪਰਿਵਾਰ ਨੇ ਤੁਰੰਤ ਨੌਕਰ ਤੋਂ ਪੁੱਛਗਿੱਛ ਕੀਤੀ ਪਰ ਮੁਲਜ਼ਮ ਨੇ ਚੋਰੀ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਅਯੁੱਧਿਆ ’ਚ ਇਕ ਕੋਠੀ ਬਣਾ ਰਿਹਾ ਸੀ। ਮਹਿੰਗੀਆਂ ਖ਼ਰੀਦਦਾਰੀ ਦੁਆਰਾ ਰਾਜ਼ ਦਾ ਖੁਲਾਸਾ ਹੋਇਆ। ਫਿਰ ਪਰਿਵਾਰ ਨੇ ਆਪਣੇ ਤੌਰ ਤੇ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੌਕਰ ਅਯੁੱਧਿਆ ’ਚ ਇਕ ਵੱਡੀ ਕੋਠੀ ਬਣਾ ਰਿਹਾ ਸੀ। ਉਸ ਨੇ ਹਾਲ ਹੀ ’ਚ ਮਹਿੰਗੇ ਮੋਬਾਈਲ ਫੋਨ, ਆਈਫੋਨ ਤੇ ਬ੍ਰਾਂਡ ਵਾਲੇ ਕੱਪੜੇ ਵੀ ਖਰੀਦੇ ਸਨ। ਇਨ੍ਹਾਂ ਗਤੀਵਿਧੀਆਂ ਨੇ ਪਰਿਵਾਰ ਦੇ ਸ਼ੱਕ ਨੂੰ ਹੋਰ ਡੂੰਘਾ ਕਰ ਦਿੱਤਾ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ’ਚ ਪਰਿਵਾਰ ਮੁਲਜ਼ਮ ਦੇ ਬੱਚੇ ਤੋਂ ਗਹਿਣਿਆਂ ਬਾਰੇ ਪੁੱਛਗਿੱਛ ਕਰਦਾ ਦਿਖਾਈ ਦੇ ਰਿਹਾ ਹੈ। ਮੁਲਜ਼ਮ ਪਹਿਲਾਂ ਵੀ ਗਿਆ ਸੀ ਜੇਲ੍ਹ ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਤੇ ਪਹਿਲਾਂ 2019 ’ਚ ਮੰਡੀ ਗੋਬਿੰਦਗੜ੍ਹ ’ਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਉਸਨੇ ਖੰਨਾ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੰਜ ਤੋਲੇ ਗਹਿਣੇ ਬਰਾਮਦ ਡੀਐੱਸਪੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਿਮਾਂਡ ਦੌਰਾਨ ਪੁਲਿਸ ਨੇ ਪੰਜ ਤੋਲੇ ਗਹਿਣੇ ਬਰਾਮਦ ਕੀਤੇ, ਜਦਕਿ ਬਾਕੀ ਗਹਿਣਿਆਂ ਦੀ ਭਾਲ ਜਾਰੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਬਾਕੀ ਗਹਿਣੇ ਕਿੱਥੇ ਤੇ ਕਿਸ ਨੂੰ ਵੇਚੇ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ’ਚ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਚੋਰੀ ਹੋਏ ਗਹਿਣਿਆਂ ਨੂੰ ਜਲਦੀ ਬਰਾਮਦ ਕਰਨ ਲਈ ਯਤਨ ਤੇਜ਼ ਕੀਤੇ ਜਾ ਰਹੇ ਹਨ। ਇਸ ਮੌਕੇ ਐੱਸਐੱਚਓ ਸੁਖਵਿੰਦਰਪਾਲ ਸਿੰਘ, ਥਾਣੇਦਾਰ ਜਗਤਾਰ ਸਿੰਘ ਆਦਿ ਹਾਜ਼ਰ ਸਨ।