ਵਿਦਿਆਰਥੀਆਂ ਨੇ 'ਵਰਲਡ ਟੂਰਿਜ਼ਮ ਡੇਅ' ਮੌਕੇ ਲਾਇਆ ਟੂਰ ਸੈਂਟੀਨਲ ਦੇ ਵਿਦਿਆਰਥੀਆਂ ਨੇ 'ਵਰਲਡ ਟੂਰਿਜ਼ਮ ਡੇਅ' ਮੌਕੇ ਲਗਾਇਆ ਟੂਰ
Publish Date: Tue, 29 Sep 2026 07:38 PM (IST)
Updated Date: Wed, 30 Sep 2026 04:07 AM (IST)
ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਾਰਾਲਾ ਵੱਲੋਂ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਹੇਠ ਵਿਸ਼ਵ ਸੈਰ-ਸਪਾਟਾ ਦਿਵਸ ਨੂੰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਂਦਿਆਂ ਵਿਦਿਆਰਥੀਆਂ ਲਈ ਵੰਡਰਲੈਂਡ ਅੰਮਿਊਜ਼ਮੈਂਟ ਪਾਰਕ, ਜਲੰਧਰ ਵਿਖੇ ਇੱਕ ਸ਼ਾਨਦਾਰ ਅਤੇ ਯਾਦਗਾਰ ਟੂਰ ਦਾ ਆਯੋਜਨ ਕੀਤਾ ਗਿਆ।ਇਸ ਟੂਰ ਵਿੱਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਪੂਰਾ ਦਿਨ ਵਿਦਿਆਰਥੀਆਂ ਲਈ ਖੁਸ਼ੀਆਂ, ਮਨੋਰੰਜਨ ਅਤੇ ਰੋਮਾਂਚ ਨਾਲ ਭਰਪੂਰ ਰਿਹਾ। ਬੱਚਿਆਂ ਨੇ ਵੱਖ-ਵੱਖ ਰੋਮਾਂਚਕ ਰਾਈਡਾਂ, ਵਾਟਰ ਪਾਰਕ ਐਕਟੀਵਿਟੀਜ਼, ਡਾਂਸ ਫਲੌਰ, ਬੋਟਿੰਗ ਅਤੇ ਹੋਰ ਮਨੋਰੰਜਨ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ। ਇਸ ਵਿੱਚ ਡ੍ਰਾਈ ਪਾਰਕ ਸਵਾਰੀਆਂ ਜਿਵੇਂ: ਹੰਪਟੀ-ਡੰਪਟੀ, ਫਲਾਇੰਗ ਡਰੈਗਨ, ਬੰਪਰ ਕਾਰਾਂ (ਸਟ੍ਰਾਈਕਿੰਗ ਕਾਰਾਂ), ਕੈਰੋਜ਼ਲ ਅਤੇ ਸਵਿੰਗ ਚੇਅਰ, ਡਰਾਉਣੀ ਹਾਊਸ, ਹਾਈ-ਸਪੀਡ ਕੋਸਟਰ, ਟ੍ਰੇਨ ਅਤੇ ਕਵੀਨ ਟ੍ਰੇਨ, ਫਲਾਇੰਗ ਜੈੱਟ, ਫੈਰਿਸ ਵ੍ਹੀਲ, ਪੈਰਾਟਰੂਪਰ, ਵੌਰਟੈਕਸ, ਅਤੇ ਪਲੇ ਹਾਉਸ ਦਾ ਮਜ਼ਾ ਲਿਆ। ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਾਟਰ ਪਾਰਕ ਗਤੀਵਿਧੀਆਂ ਤੇ ਆਕਰਸ਼ਣਵੇਵ ਪੂਲ (ਸਮੰਦਰੀ ਲਹਿਰਾਂ), ਐਕਵਾ ਡਾਂਸ ਫਲੋਰ (ਰੇਨ ਡਾਂਸ), ਵੰਡਰ ਸਪਲੈਸ਼ ਤੇ ਸਲਾਈਡ ਸਪਲੈਸ਼, ਬੋਟਿੰਗ ਆਦਿ ਦਾ ਪੂਰਾ ਆਨੰਦ ਮਾਣਿਆ। ਅਧਿਆਪਕਾਂ ਨੇ ਵੀ ਬੱਚਿਆਂ ਦੇ ਨਾਲ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਹੋਰ ਵਧਾਇਆ। ਵੰਡਰਲੈਂਡ ਵਿਖੇ ਸੁਆਦਿਸ਼ਟ ਭੋਜਨ, ਸ਼ਾਨਦਾਰ ਸਹੁਲਤਾਂ ਅਤੇ ਵਧੀਆ ਪ੍ਰਬੰਧਾ ਨੇ ਵਿਦਿਆਰਥੀਆਂ ਦਾ ਦਿਲ ਜਿਤ ਲਿਆ।ਪਾਰਕ ਕੇ ਅਧਿਕਾਰੀਆਂ, ਸਟਾਫ਼ ਅਤੇ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਵੱਲੋਂ ਵੀ ਪੂਰੇ ਦਿਨ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਸੁਵਿਧਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸਾਰੇ ਵਿਦਿਆਰਥੀਆਂ ਨੇ ਪੂਰੇ ਦਿਨ ਦਾ ਭਰਪੂਰ ਆਨੰਦ ਮਾਣਿਆ ਅਤੇ ਆਪਣੇ ਨਾਲ ਖੁਸ਼ੀ ਭਰੀਆਂ ਯਾਦਾਂ ਲੈ ਕੇ ਵਾਪਸ ਪਰਤੇ।ਬੱਚਿਆਂ ਦੇ ਚਿਹਰਿਆਂ ‘ਤੇ ਦਿਖਾਈ ਦੇ ਰਹੀ ਖੁਸ਼ੀ ਇਸ ਟੂਰ ਦੀ ਸਫਲਤਾ ਨੂੰ ਬਿਆਨ ਕਰ ਰਹੀ ਸੀ। ਇਸ ਮੌਕੇ ਸਕੂਲ ਦੀ ਪਿੰਸੀਪਲ ਮੈਡਮ ਨੇ ਕਿਹਾ ਕਿ ਸਕੂਲ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਵਿੱਦਿਅਕ, ਮਨੋਰੰਜਨ ਅਤੇ ਗਿਆਨਵਰਧਕ ਟੂਰ ਕਰਵਾਏ ਜਾਂਦੇ ਰਹਿਣਗੇ। ਅਜਿਹੇ ਟੂਰ ਬੱਚਿਆਂ ਨੂੰ ਕਲਾਸਰੂਮ ਤੋਂ ਬਾਹਰ ਨਵੀਆਂ ਚੀਜ਼ਾਂ ਸਿੱਖਣ, ਆਪਸੀ ਸਾਂਝ ਵਧਾਉਣ ਅਤੇ ਵਿਹਾਰਕ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਦਿੰਦੇ ਹਨ। ਇਹ ਟੂਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬੇਹੱਦ ਖੁਸ਼ਨੁਮਾ, ਰੋਮਾਂਚਕ ਅਤੇ ਯਾਦਗਾਰ ਅਨੁਭਵ ਸਾਬਤ ਹੋਇਆ |