ਜੀਐੱਨਕੇਸੀਡਬਲਯੂ ਵਿਖੇ ਕੈਰੀਅਰ ਗਾਈਡੈਂਸ 'ਤੇ ਸੈਮੀਨਾਰ ਕਰਵਾਇਆ
ਜੀਐਨਕੇਸੀਡਬਲਯੂ ਵਿਖੇ ਕੈਰੀਅਰ ਗਾਈਡੈਂਸ 'ਤੇ ਸੈਮੀਨਾਰ ਕਰਵਾਇਆ
Publish Date: Thu, 19 Feb 2026 06:22 PM (IST)
Updated Date: Thu, 19 Feb 2026 06:24 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਦੇ ਪਲੇਸਮੈਂਟ ਸੈੱਲ ਨੇ ਮਾਸਟਰ ਮਾਈਂਡਜ਼ ਐਜੂ ਅਕੈਡਮੀ ਦੇ ਸਹਿਯੋਗ ਨਾਲ ਅੰਤਿਮ ਸਾਲ ਦੀਆਂ ਵਿਦਿਆਰਥਣਾਂ ਲਈ ਗ੍ਰੈਜੂਏਸ਼ਨ ਤੋਂ ਬਾਅਦ ਕੈਰੀਅਰ ਗਾਈਡੈਂਸ ਵਿਸ਼ੇ ਤੇ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ। ਸੈਮੀਨਾਰ ਦਾ ਉਦੇਸ਼ ਗ੍ਰੈਜੂਏਸ਼ਨ ਤੋਂ ਬਾਅਦ ਉੱਚ ਸਿੱਖਿਆ ਤੇ ਕੈਰੀਅਰ ਦੇ ਮੌਕਿਆਂ ਬਾਰੇ ਸਪੱਸ਼ਟਤਾ ਅਤੇ ਦਿਸ਼ਾ ਪ੍ਰਦਾਨ ਕਰਨਾ ਸੀ। ਸੰਸਥਾ ਦੇ ਡਾਇਰੈਕਟਰ ਰਿੰਪੀ ਅਰੋੜਾ ਅਤੇ ਮਾਨਸੀ ਗਰਗ ਨੇ ਵਿਦਿਆਰਥੀਆਂ ਨੂੰ ਕਰੀਅਰ ਯੋਜਨਾਬੰਦੀ, ਪ੍ਰਵੇਸ਼ ਪ੍ਰੀਖਿਆਵਾਂ, ਤਿਆਰੀ ਰਣਨੀਤੀਆਂ ਅਤੇ ਵਿਦੇਸ਼ੀ ਸਿੱਖਿਆ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਕੀਤਾ। ਕੈਟ, ਜੀਮੈਟ, ਗਰੀ, ਕਲੈਟ, ਕਿਊਟ ਅਤੇ ਵੱਖ-ਵੱਖ ਸਰਕਾਰੀ ਪ੍ਰੀਖਿਆਵਾਂ ਵਰਗੀਆਂ ਪ੍ਰਮੁੱਖ ਪ੍ਰਤੀਯੋਗੀ ਪ੍ਰੀਖਿਆਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਸਾਬਤ ਹੋਇਆ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪਲੇਸਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਨੀਤੂ ਪ੍ਰਕਾਸ਼ ਅਤੇ ਡਾ. ਨਿਧੀ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕੀਤੀ।