ਪਿੰਡ ਪੋਨਾ ’ਚ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ
ਪਿੰਡ ਪੋਨਾ ’ਚ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ
Publish Date: Sat, 07 Nov 2026 06:21 PM (IST)
Updated Date: Sat, 07 Nov 2026 06:23 PM (IST)
ਸਤੀਸ਼ ਗੁਪਤਾ, ਪੰਜਾਬੀ ਜਾਗਰਣ, ਚੌਂਕੀਮਾਨ : ਪਿੰਡ ਪੋਨਾ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸਰਪੰਚ ਜਗਤਾਰ ਸਿੰਘ ਰਸੂਲਪੁਰ ਤੇ ਚੇਅਰਮੈਨ ਕੁਲਦੀਪ ਸਿੰਘ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਸੈਮੀਨਾਰ ਵਿਚ ਪਹੁੰਚੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।ਇਸ ਮੌਕੇ ਸਰਪੰਚ ਜਗਤਾਰ ਸਿੰਘ ਰਸੂਲਪੁਰ ਤੇ ਚੇਅਰਮੈਨ ਕੁਲਦੀਪ ਸਿੰਘ ਨੇ ਕਿਹਾ ਕੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਨਸ਼ੇ ਦੇ ਵਪਾਰੀਆਂ ਨੂੰ ਜ਼ੇਲ੍ਹੀ ਡੱਕਿਆ ਤੇ ਉਨ੍ਹਾਂ ਦੇ ਘਰਾਂ ’ਤੇ ਬਲਡੋਜਰ ਚਲਾਏ ਗਏ ਤੇ ਨਾਲ ਹੀ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਓ ਕੇਂਦਰਾਂ ਵਿਚ ਇਲਾਜ ਲਈ ਭੇਜਿਆ ਗਿਆ ਹੈ ਤਾਂ ਜੋ ਉਹ ਮੁੜ ਤੋਂ ਨਸ਼ਾ ਛੱਡ ਕੇ ਬਿਹਤਰ ਜਿੰਦਗੀ ਜਿਉਣ।ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਤੇ ਨਗਰ ਨਿਵਾਸੀ ਨਸ਼ਿਆਂ ਖ਼ਿਲਾਫ਼ ਹਨ ਤੇ ਨਸ਼ੇ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ।ਇਸ ਮੌਕੇ ‘ਆਪ’ ਆਗੂ ਤੇਜਿੰਦਰ ਸਿੰਘ ਪੋਨਾ, ਪੰਚ ਬਹਾਦਰਵੀਰ ਸਿੰਘ, ਪੰਚ ਲੱਕੀ ਪੰਡਿਤ, ਪੰਚ ਗੁਰਪ੍ਰੀਤ ਸਿੰਘ, ਪੰਚ ਹਰਦੀਪ ਸਿੰਘ, ਪੰਡਿਤ ਉਮ ਪ੍ਰਕਾਸ, ਨੰਬਰਦਾਰ ਰਾਜਵਿੰਦਰ ਸਿੰਘ, ਯੂਥ ਆਗੂ ਸ਼ਿਵ ਕੁਮਾਰ ਪੋਨਾ, ਮੁਖਤਿਆਰ ਸਿੰਘ, ਅਜੈਬ ਸਿੰਘ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।