ਵਿਆਹੁਤਾ ਨੂੰ ਇਕੱਲੀ ਵੇਖ ਗੁਆਂਢੀ ਨੇ ਜਬਰੀ ਬਣਾਏ ਸਰੀਰਕ ਸਬੰਧ, ਇਕ ਨਾਮਜ਼ਦ
ਵਿਆਹੁਤਾ ਨੂੰ ਇਕੱਲੀ ਵੇਖ ਗੁਆਂਢੀ ਨੇ ਜਬਰੀ ਬਣਾਏ ਸ਼ਰੀਰਿਕ ਸੰਬੰਧ
Publish Date: Wed, 18 Feb 2026 09:41 PM (IST)
Updated Date: Thu, 19 Feb 2026 04:13 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਪ੍ਰੇਮ ਨਗਰ ਢੰਡਾਰੀ ਖੁਰਦ ਇਲਾਕੇ ’ਚ ਰਹਿਣ ਵਾਲੀ ਵਿਆਹੁਤਾ ਔਰਤ ਨਾਲ ਗੁਆਂਢੀ ਨੇ ਜਬਰੀ ਸਰੀਰਕ ਸਬੰਧ ਬਣਾਏ। ਇਸ ਵਾਰਦਾਤ ਦੀ ਸ਼ਿਕਾਇਤ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਪੀੜਤਾ ਦੇ ਬਿਆਨ ਉੱਪਰ ਪ੍ਰੇਮ ਨਗਰ ਢੰਡਾਰੀ ਖੁਰਦ ਵਾਸੀ ਵਿਜੇ ਯਾਦਵ ਖ਼ਿਲਾਫ਼ ਗੰਭੀਰ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਮੁਤਾਬਕ ਉਹ ਸਥਾਨਕ ਢੰਡਾਰੀ ਖੁਰਦ ਪ੍ਰੇਮ ਨਗਰ ਇਲਾਕੇ ’ਚ ਕਿਰਾਏ ਦੇ ਮਕਾਨ ਅੰਦਰ ਰਹਿ ਰਹੀ ਸੀ। ਇਸ ਦੌਰਾਨ ਉਸ ਨੂੰ ਕਮਰੇ ’ਚ ਇਕੱਲੀ ਵੇਖ ਕੇ ਉਸ ਇਲਾਕੇ ਦੇ ਹੀ ਰਹਿਣ ਵਾਲੇ ਮੁਲਜ਼ਮ ਵਿਜੇ ਯਾਦਵ ਨੇ ਉਸ ਨੂੰ ਧਮਕਾ ਕੇ ਜਬਰੀ ਸਰੀਰਕ ਸਬੰਧ ਬਣਾਏ ਤੇ ਮੂੰਹ ਬੰਦ ਰੱਖਣ ਲਈ ਧਮਕੀਆਂ ਦਿੱਤੀਆਂ। ਲੰਬਾ ਸਮਾਂ ਉਹ ਆਪਣੀ ਬਦਨਾਮੀ ਦੇ ਡਰ ਤੋਂ ਮੂੰਹ ਬੰਦ ਰੱਖਣ ਲਈ ਮਜਬੂਰ ਰਹੀ, ਪਰ ਬੀਤੇ ਵਰ੍ਹੇ ਉਸ ਨੇ ਉਕਤ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਰਵਿੰਦਰ ਕੁਮਾਰ ਮੁਤਾਬਕ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।