- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਵਹਿੱਤਕਾਰੀ ਸਕੂਲ ਨੇ ਲਗਾਇਆ ਦੋ ਰੋਜ਼ਾ ਬਾਲ ਸ਼ੀਵਰ

ਸੁਖਦੇਵ ਗਰਗ, ਪੰਜਾਬੀ ਜਾਗਰਣ
ਜਗਰਾਓਂ : ਜਗਰਾਓਂ ਦੇ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਦੋ ਰੋਜ਼ਾ ਬਾਲ ਕੈਂਪ ਉਤਸ਼ਾਹ ਅਤੇ ਅਨੰਦਮਈ ਮਾਹੌਲ ਵਿੱਚ ਕੀਤਾ ਗਿਆ। ਇਸ ਕੈਂਪ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਜਗਰਾਓਂ, ਜ਼ੀਰਾ ਬੱਸ ਸਟੈਂਡ, ਜ਼ੀਰਾ ਗੁੱਗਾ ਮੰਦਰ, ਮੱਖੂ ਤੇ ਮੋਗਾ ਦੇ ਪੰਜ ਸਰਵਹਿੱਤਕਾਰੀ ਵਿੱਦਿਆ ਮੰਦਰਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬਾਲ ਸ਼ੀਵਰ ਦਾ ਆਯੋਜਨ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ਰੰਸੀਪਲ ਨੀਲੂ ਨਰੂਲਾ ਦੀ ਅਗਵਾਈ ਹੇਠ ਕੀਤਾ, ਜਿਸ ਦੇ ਮੁੱਖ ਮਹਿਮਾਨ ਪ੍ਰੇਮ ਚੰਦ ਗਰਗ ਸੇਵਾ ਮੁਕਤ ਮੈਨੇਜਰ ਸਟੇਟ ਬੈਂਕ ਆਫ਼ ਪਟਿਆਲਾ ਸਨ, ਜਦਕਿ ਰਜੇਸ਼ ਅਰੋੜਾ ਸੇਵਾਮੁਕਤ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਤੇ ਉਨ੍ਹਾਂ ਦੀ ਪਤਨੀ ਅਲਕਾ ਅਰੋੜਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਦੋ ਰੋਜ਼ਾ ਸ਼ੀਵਰ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕਵਿਤਾ, ਦੋਹੇ, ਮੋਨੋ ਐਕਟਿੰਗ, ਕਬਾੜ ਤੋਂ ਜੁਗਾੜ, ਚਿੱਤਰਕਲਾ, ਲੋਕ ਨਾਚ, ਭਜਨ ਸਮੂਹ ਗਾਇਨ, ਛੰਦ, ਵੈਸ਼ਭੂਸ਼ਾ, ਸ਼ਬਦ ਗਾਇਨ, ਮੌਲਿਕ ਲੇਖ, ਗੀਤ, ਨਾਅਰਾ ਲੇਖਣ ਅਤੇ ਸੂਰਜ ਨਮਸਕਾਰ ਆਦਿ ਵੱਖ-ਵੱਖ ਸਰਗਰਮੀਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਕਲਾ, ਪ੍ਰਤਿਭਾ ਅਤੇ ਰਚਨਾਤਮਿਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕੈਂਪ ਵਿੱਚ ਕਵਲਜੀਤ ਕੌਰ, ਸ਼ਿਫਾਲੀ ਗੁਪਤਾ, ਕੀਰਤੀ, ਹਰਦੀਪ ਜੱਸੀ, ਨਵਦੀਪ ਸਿੰਘ, ਨੀਤੂ ਜੈਨ, ਗੁਰਪ੍ਰੀਤ ਕੌਰ, ਮੋਹਿਤ ਅਤੇ ਜਨੇਸ਼ ਨੇ ਜੱਜਮੈਂਟ ਦੀ ਭੂਮਿਕਾ ਡਿਊਟੀ ਨੂੰ ਬਖ਼ੂਬੀ ਨਿਭਾਉਂਦੇ ਹੋਏ ਬੱਚਿਆਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਕੀਤਾ ਅਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਕੈਂਪ ਵਿੱਚ ਸਰਵਹਿੱਤਕਾਰੀ ਜਗਰਾਓਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸਥਾਨ ਪ੍ਰਾਪਤ ਕੀਤੇ। ਸ਼ਿਸ਼ੂ ਵਰਗ ਵਿੱਚ ਚਾਰ ਬੱਚਿਆਂ ਨੇ ਪਹਿਲਾ ਸਥਾਨ, ਦੋ ਬੱਚਿਆਂ ਨੇ ਦੂਜਾ ਸਥਾਨ ਅਤੇ ਦੋ ਬੱਚਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਬਾਲ ਵਰਗ ਵਿੱਚ ਅੱਠ ਬੱਚਿਆਂ ਨੇ ਪਹਿਲਾ ਸਥਾਨ, ਇੱਕ ਬੱਚੇ ਨੇ ਦੂਜਾ ਸਥਾਨ ਅਤੇ ਇੱਕ ਬੱਚੇ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਵਿਨੇ ਸਿੰਗਲਾ, ਪ੍ਰਬੰਧਕ ਪ੍ਰਦੀਪ ਕੁਮਾਰ, ਉਪ-ਪ੍ਰਧਾਨ ਸ਼ਾਮ ਸੁੰਦਰ, ਉਪ ਪ੍ਰਧਾਨ ਅਰੁਣ ਸਿੰਗਲਾ, ਸੁਰੇਸ਼ ਗਰਗ, ਆਕਾਸ਼ ਗੁਪਤਾ, ਨੀਰੂ ਗੁਪਤਾ ਤੇ ਕਮੇਟੀ ਦੇ ਮੈਂਬਰਾਂ ਨੇ ਕੈਂਪ ਦੀਆਂ ਸਰਗਰਮੀਆਂ ਦਾ ਨਿਰੀਖਣ ਕਰਦਿਆਂ ਬੱਚਿਆਂ ਦਾ ਉਤਸ਼ਾਹ ਵਧਾਇਆ। ਵੱਖ-ਵੱਖ ਸਰਗਰਮੀਆਂ ਲਈ ਜੱਜਾਂ ਨੇ ਆਪਣੀ ਭੂਮਿਕਾ ਨਿਭਾਉਂਦਿਆਂ ਬੱਚਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਅਤੇ ਨਤੀਜਿਆਂ ਦਾ ਐਲਾਨ ਕੀਤਾ। ਸਮਾਪਤੀ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਕੂਲ ਦੇ ਪਿ੍ਰੰਸੀਪਲ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੇ ਨਾਲ ਹੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਅਖੀਰ ਵਿਚ ਪਿ੍ਰੰਸੀਪਲ ਨੀਲੂ ਨਰੂਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਾਲ ਕੈਂਪ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਰਗਰਮੀਆਂ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਦੀਆਂ ਹਨ ਅਤੇ ਉਨ੍ਹਾਂ ਵਿੱਚ ਆਪਸੀ ਮਿਲਵਰਤਨ, ਸਹਿਯੋਗ, ਅਨੁਸ਼ਾਸਨ ਅਤੇ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ।