- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਸਰਪੰਚ ਗਰੇਵਾਲ ਪਰਿਵਾਰ ਵੱਲੋਂ ਸਰਕਾਰੀ ਸਮਾਰਟ ਸਕੂਲ ਖਾਸੀ ਕਲਾਂ ਲਈ ਨਿੱਜੀ ਖਰਚੇ ’ਤੇ ਅਧਿਆਪਕਾਂ ਦੀ ਨਿਯੁਕਤੀ

6)
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ : ਪਿੰਡ ਖਾਸੀ ਕਲਾਂ ਦੇ ਸਰਪੰਚ ਤੇ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ, ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਮੈਂਬਰ ਜ਼ਿਲਾ ਪਰਿਸ਼ਦ ਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂਐੱਸਏ ਵੱਲੋਂ ਲੰਬੇ ਸਮੇਂ ਤੋਂ ਸਮਾਜ-ਸੇਵਾ ’ਚ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਸਰਕਾਰੀ ਸਮਾਰਟ ਹਾਈ ਸਕੂਲ ਖਾਸੀ ਕਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਦੇਖਦਿਆਂ ਪੱਧਰ ’ਤੇ ਮਨਿੰਦਰਜੀਤ ਸਿੰਘ ਗਰੇਵਾਲ ਡੀਪੀ, ਮੈਡਮ ਕੁਸ਼ਦੀਪ ਕੌਰ, ਮੈਡਮ ਅਮਨਦੀਪ ਕੌਰ, ਸੁਖਪ੍ਰੀਤ ਕੌਰ ਦੀ ਪ੍ਰਾਈਵੇਟ ਅਧਿਆਪਕ ਵਜੋਂ ਨਿਯੁਕਤੀ ਕੀਤੀ, ਤਾਂ ਜੋ ਪੜ੍ਹਾਈ ਪੱਖੋਂ ਬੱਚਿਆਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਜਦਕਿ ਸਕੂਲ ਦੇ ਵਿੱਚ ਸਫਾਈ ਨੂੰ ਬਿਹਤਰ ਬਣਾਉਣ ਲਈ ਪੂਜਾ ਰਾਣੀ ਨੂੰ ਸਫਾਈ ਸੇਵਕ ਬਣਾਇਆ। ਇਹ ਸਾਰਾ ਉਪਰਾਲਾ ਮੇਰੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂਐਸਏ ਵੱਲੋਂ ਕੀਤਾ ਹੈ, ਜੋ ਇਨ੍ਹਾਂ ਅਧਿਆਪਕਾਂ ਸਮੇਤ ਸਫਾਈ ਸੇਵਕਾ ਨੂੰ ਤਨਖਾਹ ਆਪਣੀ ਨੇਕ ਕਮਾਈ ’ਚੋਂ ਦੇਣਗੇ। ਸਕੂਲ ਮੁਖੀ ਅਧਿਆਪਕਾ ਮੈਡਮ ਸਤਵਿੰਦਰ ਕੌਰ ਸਮੇਤ ਸਮੁੱਚਾ ਸਕੂਲ ਸਟਾਫ, ਸਕੂਲ ਕਮੇਟੀ, ਗ੍ਰਾਮ ਪੰਚਾਇਤ, ਪਿੰਡ ਦੇ ਪਤਵੰਤਿਆਂ ’ਚ ਦਲਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਗਿੱਲ, ਪ੍ਰਿਤਪਾਲ ਸਿੰਘ ਗਰੇਵਾਲ, ਨਿਰਮਲ ਸਿੰਘ ਨਿੰਮਾ, ਰਾਜਾ ਸੋਮਲ, ਲਾਲੀ ਗਰੇਵਾਲ, ਪ੍ਰਧਾਨ ਰਾਮਪਾਲ, ਵਿੱਕੀ ਖਾਸੀ, ਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।