ਸੰਤ ਢੱਕੀ ਸਾਹਿਬ ਵਾਲੇ ਵਿਦੇਸ਼ੋਂ ਪਰਤੇ, ਸੰਗਤ ਵੱਲੋਂ ਭਰਵਾਂ ਸਵਾਗਤ
ਸੰਤ ਢੱਕੀ ਸਾਹਿਬ ਵਾਲੇ ਵਿਦੇਸ਼ੋਂ ਪਰਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ
Publish Date: Mon, 01 Jun 2026 06:38 PM (IST)
Updated Date: Tue, 02 Jun 2026 04:07 AM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਬਾਬਾ ਦਰਸਨ ਸਿੰਘ ਖਾਲਸਾ ਵੱਲੋਂ ਸਾਢੇ ਚਾਰ ਮਹੀਨੇ ਅਮਰੀਕਾ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਧਰਮ ਪ੍ਰਚਾਰ ਕਰਨ ਤੋਂ ਬਾਅਦ ਅੱਜ ਵਤਨ ਵਾਪਸੀ ਕੀਤੀ ਗਈ । ਜਿਹਨਾ ਦੇ ਸਵਾਗਤ ਲਈ ਸੰਗਤਾਂ ਵੱਲੋਂ ਹਾਥੀ ,ਘੋੜੇ, ਘੋੜੀਆ , ਊਠਾ , ਪੁਰਾਤਨ ਬੈਲ ਗੱਡੀਆ , ਬੱਘੀਆਂ ਨੂੰ ਸਿੰਗਾਰ ਕੇ ਨਰਸਿੰਙਆਂ ਬੈੰਡ ਵਾਜਿਆਂ ਅਤੇ ਫੁੱਲਾਂ ਦੀ ਵਰਖਾ ਕਰਕੇ ਮਹਾਪੁਰਖਾਂ ਦੇ ਢੱਕੀ ਸਾਹਿਬ ਪੁੱਜਣ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮਹਾਂਪੁਰਖਾ ਵੱਲੋਂ ਸਭ ਤੋਂ ਪਹਿਲਾ ਛੋਟੇ ਬੱਚਿਆਂ ਨੂੰ ਪਿਆਰ ਦਿੱਤਾ ਗਿਆ ਅਤੇ ਬੱਚਿਆਂ ਵੱਲੋਂ ਸੰਤਾਂ ਨੂੰ ਗੁਲਦਸਤੇ ਭੇਟ ਕੀਤੇ ਗਏ। ਉਪਰੰਤ ਪਿੰਡ ਮਕਸੂਦੜਾ ਦੀ ਸਮੂਹ ਸੰਗਤ ਵੱਲੋਂ ਸਿਰੋਪਾਉ ਅਤੇ ਹਾਰਾਂ ਨਾਲ ਸਤਿਕਾਰ ਕੀਤਾ ਗਿਆ I ਸੰਗਤਾਂ ਵਿੱਚ ਮਹਾਪੁਰਖਾਂ ਦੇ ਪੁੱਜਣ ਦੀ ਅਥਾਹ ਖੁਸ਼ੀ ਵੇਖੀ ਗਈ। ਭਾਈ ਗੁਰਦੀਪ ਸਿੰਘ ਤੇ ਭਾਈ ਹਰਬੰਤ ਸਿੰਘ ਵੱਲੋਂ ਸੰਗਤਾਂ ਨਾਲ ਮਿਲਕੇ ਗੁਰਬਾਣੀ ਦੇ ਸਬਦਾਂ ਰਾਹੀ ਸੰਤਾਂ ਨੂੰ ਜੀ ਆਇਆਂ ਆਖਿਆ ਗਿਆ। ਵੱਡੀ ਗਿਣਤੀ ਵਿੱਚ ਹਾਜਿਰ ਸੰਗਤਾਂ ਨੇ ਮਹਾਪੁਰਖਾਂ ਉੱਪਰ ਫੁੱਲਾਂ ਦੀ ਵਰਖਾ ਕਰਕੇ ਲੰਮੇ ਸਮੇਂ ਦੇ ਵਿਛੋੜੇ ਤੋਂ ਬਾਅਦ ਢੱਕੀ ਸਾਹਿਬ ਪੁੱਜਣ ਤੇ ਖੁਸੀ ਦਾ ਪ੍ਰਗਟਾਵਾ ਕੀਤਾ । ਢੱਕੀ ਸਹਿਬ ਪੁੱਜ ਕਿ ਮਹਾਪੁਰਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸ਼ਕਾਰ ਕਰਕੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉਪਰੰਤ ਆਪਣੇ ਪ੍ਰਵਚਨਾ ਦੀ ਸਾਂਝ ਪਾਉਦਿਆ ਕਿਹਾ ਕਿ ਪ੍ਰਮਾਤਮਾ ਦੇ ਨਾਮ ਵਿਚ ਐਨੀ ਸ਼ਕਤੀ ਹੈ ਉਹ ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰਨ ਦੇ ਸਮਰੱਥ ਹੈ। ਉਨਾ ਸਮੂਹ ਸੰਗਤਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਆਪਣੇ ਨਿੱਜੀ ਕੰਮਕਾਰ ਕਰਦਿਆਂ ਪ੍ਰਮਾਤਮਾ ਨੂੰ ਕਦੇ ਵੀ ਨਾ ਭੁੱਲੋ ਅਤੇ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਚੰਗੇ ਸੰਸਕਾਰ ਦੇਵੋ ਤਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਗਲਤ ਸੰਗਤ ਵਿੱਚ ਨਾ ਪੈਣ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ ਤੋਂ ਇਲਾਵਾ ਭਾਈ ਮਨਜੀਤ ਸਿੰਘ ਢੱਕੀ ਸਾਹਿਬ, ਭਾਈ ਦਰਬਾਰਾ ਸਿੰਘ ਕਪਿਆਲ, ਰਣ ਸਿੰਘ ਭੱਟੀਵਾਲ, ਭਾਈ ਨਵਤੇਸ਼ ਸਿੰਘ, ਪ੍ਰੋਫੈਸਰ ਹਰਸਿਮਰਨ ਸਿੰਘ ਬਿੰਝਲ, ਕੁਲਦੀਪ ਸਿੰਘ ਭੱਟੀਵਾਲ, ਰੁਪਿੰਦਰ ਸਿੰਘ ਮਾਲੇਰਕੋਟਲਾ, ਅਮਨਦੀਪ ਸਿੰਘ ਕੱਦੋਂ, ਇਕਬਾਲ ਸਿੰਘ ਫੈਜਉੱਲਾਪੁਰ, ਸੱਚਬੀਰ ਸਿੰਘ ਬੁਆਣੀ, ਗੁਰਬਚਨ ਸਿੰਘ ਸੰਗਰੂਰ, ਸਾਧੂ ਸਿੰਘ ਅਜਨੌਦ, ਗੁਰਪ੍ਰੀਤ ਸਿੰਘ ਜਮਾਲਪੁਰ, ਆਦਿਕ ਵੀ ਹਾਜ਼ਰ ਸਨ।