ਬਚਦਿਆਂ ਬਚਾਉਂਦਿਆਂ ਅਤੇ ‘ਚੁੱਪ ਦੀ ਸੀਸ’ ਦੋ ਕਿਤਾਬਾਂ ਰਿਲੀਜ਼ ਸਾਹਿਤ ਸਭਾ ਨੇ ਬਚਦਿਆਂ ਬਚਾਉਂਦਿਆਂ ਅਤੇ ਚੁੱਪ ਦੀ ਸੀਸ ਦੋ ਕਿਤਾਬਾਂ ਕੀਤੀਆਂ ਰਿਲੀਜ਼
Publish Date: Tue, 18 Aug 2026 06:50 PM (IST)
Updated Date: Wed, 19 Aug 2026 04:01 AM (IST)
ਜ਼ੋਰਾਵਰ ਪੰਛੀ, ਮੀਤ ਪਾਨੀਪਤ, ਲਾਲੀ ਕਰਤਾਰਪੁਰੀ ਤੇ ਅਮਰਜੀਤ ਮੋਰਿੰਡਾ ਨੇ ਖ਼ੂਬਸੂਰਤ ਗਜ਼ਲਾਂ ਰਾਹੀਂ ਬੰਨਿ੍ਹਆ ਰੰਗ ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਸਮਰਾਲਾ : ਸਾਹਿਤ ਸਭਾ (ਰਜਿ.) ਸਮਰਾਲਾ ਵੱਲੋਂ ਆਪਣੀ ਮਹੀਨੇਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸੰਸਥਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਵਿੱਚ ਸਭਾ ਦੇ ਸਰਪ੍ਰਸਤ ਕਹਾਣੀਕਾਰ ਮੁਖ਼ਤਿਆਰ ਸਿੰਘ ਦੀ ਨਵੀਂ ਕਿਤਾਬ ‘‘ਬਚਦਿਆਂ ਬਚਾਉਂਦਿਆਂ’ ਰਿਲੀਜ਼ ਕੀਤੀ ਗਈ। ਇਸ ਦੀ ਜਾਣ-ਪਛਾਣ ਕਰਵਾਉਂਦਿਆਂ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ਼ ਨੇ ਦੱਸਿਆ ਕਿ ਇਸ ਕਿਤਾਬ ਵਿੱਚ ‘‘ਸ੍ਰੀ ਹੇਮਕੁੰਟ ਸਾਹਿਬ’’ ਅਤੇ ‘‘ਜਲਵੇ ਨੇਪਾਲ ਦੇ’’ ਦੋ ਸਫ਼ਰਨਾਮੇ ਸ਼ਾਮਿਲ ਹਨ। ਦੂਜੀ ਕਿਤਾਬ ਰਾਜਵੰਤ ਕੌਰ ਦਾ ਪਹਿਲਾ ਕਾਵਿ ਸੰਗ੍ਰਹਿ ‘‘ਚੁੱਪ ਦੀ ਸੀਸ’’ ਵੀ ਸਾਹਿਤ ਸਭਾ ਵੱਲੋਂ ਰਿਲੀਜ਼ ਕੀਤਾ ਗਿਆ। ਜਿਸ ਵਿੱਚੋਂ ਲੇਖਿਕਾ ਨੇ ਕੁਝ ਕਵਿਤਾਵਾਂ ਹਾਜ਼ਰੀਨ ਨਾਲ਼ ਸਾਂਝੀਆਂ ਕੀਤੀਆਂ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਲਾਲੀ ਕਰਤਾਰੀ ਨੇ ਆਪਣੀ ਖ਼ੂਬਸੂਰਤ ਗ਼ਜ਼ਲ ਤਰੰਨਮ ਵਿੱਚ ਗਾ ਕੇ ਕੀਤੀ ਜਿਸਦਾ ਮਤਲਾ ਸੀ ‘‘ਤੂੰ ਜਿੰਦ ਕਰ ਕੇ ਬੁਲਾਉਨਾ ਏਂ ਮੇਰੇ ਤੋਂ ਬੋਲ ਨਹੀਂ ਹੁੰਦਾ, ਬੇਕਦਰੀ ਹੋ ਰਹੀ ਹੋਵੇ ਤਾਂ ਦੁਖੜਾ ਫੋਲ ਨਹੀਂ ਹੁੰਦਾ।’’ ਅਮਰਜੀਤ ਕੌਰ ਮੋਰਿੰਡਾ ਨੇ ਗ਼ਜ਼ਲ ‘‘ਉਸਦੀ ਦੀ ਵੀ ਕੋਈ ਮਜ਼ਬੂਰੀ ਹੋਣੀ ਏਂ, ਤਾਂਹੀਂ ਉਸਨੇ ਰੱਖੀ ਦੂਰੀ ਹੋਣੀ ਏਂ”’’, ਜ਼ੋਰਾਵਰ ਸਿੰਘ ਪੰਛੀ ਨੇ ਖ਼ੂਬਸੂਰਤ ਗ਼ਜ਼ਲ ‘‘ਤਿੱਤਲੀ ਜਦੋਂ ਫੁੱਲਾਂ ਦੇ ਕੋਲ਼ੋਂ ਲੰਘ ਜਾਂਦੀ ਸ਼ਾਮ ਨੂੰ, ਫਿਰ ਭੌਰਿਆਂ ਦੀ ਜਾਨ ਸੂਲ਼ੀ ਟੰਗ ਜਾਂਦੀ ਸ਼ਾਮ ਨੂੰ’’ ਅਤੇ ਮੀਤ ਪਾਨੀਪਤ ਨੇ ਹਿੰਦੀ ਗ਼ਜ਼ਲ ‘‘ਖ਼ੁਸ਼ੀਓਂ ਨੇ ਜਬ ਸਪਨੋਂ ਮੇਂ ਭੀ ਮਿਲਨਾ ਛੋੜ ਦੀਆਂ, ਫਿਰ ਹਮਨੇ ਭੀ ਗ਼ਮ ਕੇ ਅਫ਼ਸਾਨੇ ਲਿਖਨਾ ਛੋੜ ਦੀਆਂ’’ ਸੁਣਾ ਕੇ ਵਾਹ ਵਾਹ ਖੱਟੀ। ਬਲਵੰਤ ਮਾਂਗਟ ਨੇ ਰਮਾਇਣ ਦੀ ਇਕ ਮਿਥਿਹਾਸਕ ਪਾਤਰ ‘‘ਤਾਰਾ’’ ਦਾ ਜੀਵਨੀ ਮੂਲਕ ਲੇਖ ਪੜ੍ਹਿ੍ਹਆ। ਮਾ. ਤਰਸੇਮ ਕੁਮਾਰ ਸ਼ਰਮਾ ਸਮਰਾਲਾ ਨੇ ਆਪਣੀ ਇਕ ਛੋਟੀ ਕਵਿਤਾ ‘‘ਪਾਉਣ ਲਈ ਮੰਜ਼ਿਲ ਨੂੰ’’ ਨਾਲ਼ ਹਾਜ਼ਰੀ ਲਵਾਈ। ਲਾਲੀ ਕਰਤਾਰੀ ਨੇ ਆਪਣੀ ਇਕ ਪੁਰਾਣੀ ਕਹਾਣੀ ‘‘ਅਸਮਾਨੀਂ ਰੰਗੀ ਜੀਨ’’ ਪੜ੍ਹੀ। ਪੜ੍ਹੀਆਂ ਗਈਆਂ ਰਚਨਾਵਾਂ ਉੱਤੇ ਵਿਚਾਰ ਚਰਚਾ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ਼, ਮੁਖ਼ਤਿਆਰ ਸਿੰਘ, ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ, ਮੀਤ ਪ੍ਰਧਾਨ ਕਹਾਣੀਕਾਰ ਸੰਦੀਪ ਸਮਰਾਲਾ, ਯਤਿੰਦਰ ਕੌਰ ਮਾਹਲ, ਜਨਰਲ ਸਕੱਤਰ ਦੀਪ ਦਿਲਬਰ, ਵਿੱਤ-ਸਕੱਤਰ ਅਮਨਦੀਪ ਸਮਰਾਲਾ, ਕਹਾਣੀ ਰਵਿੰਦਰ ਰੁਪਾਲ ਕੌਲਗੜ੍ਹ, ਬੁੱਧ ਸਿੰਘ ਨੀਲੋਂ, ਗੁਰਭਗਤ ਗਿੱਲ (ਸ੍ਰੀ ਭੈਣੀ ਸਾਹਿਬ), ਅਮਨ ਆਜ਼ਾਦ, ਸੰਤੋਖ ਸਿੰਘ ਕੋਟਾਲਾ, ਲਖਵੀਰ ਸਿੰਘ ਲੱਭਾ, ਨੇਤਰ ਸਿੰਘ ਮੁੱਤੋਂ, ਹਰਜਿੰਦਰ ਕੌਰ ਅਤੇ ਅਸ਼ਨੂਰਵੀਰ ਸਿੰਘ ਆਦਿ ਨੇ ਵੀ ਭਾਗ ਲਿਆ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ। ਅਗਲੇ ਮਹੀਨੇ ਮਿਲਣ ਦੇ ਵਾਅਦੇ ਨਾਲ਼ ਸਭਾ ਉਠਾਅ ਦਿੱਤੀ ਗਈ।