
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਾਪਸ ਆਉਂਦਿਆਂ ਰਾਏਕੋਟ-ਬਰਨਾਲਾ ਰੋਡ ’ਤੇ ਰਾਧਾ ਸਵਾਮੀ ਸਤਿਸੰਗ ਭਵਨ ਨੇੜੇ ਸਾਹਮਣਿਓਂ ਆ ਰਹੇ ਟੈਂਪੂ ਛੋਟਾ ਹਾਥੀ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਖ਼ੂਨ ਨਾਲ ਲੱਥਪੱਥ ਕ੍ਰਿਸ਼ਨਾ ਕੁਮਾਰੀ ਤੇ ਉਨ੍ਹਾਂ ਦੇ ਪੁੱਤ ਰੋਹਿਤ ਕੁਮਾਰ ਨੂੰ ਰਾਏਕੋਟ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ/ਰਾਏਕੋਟ : ਰਾਏਕੋਟ ਵਿਖੇ ਟੈਂਪੂ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਮਾਂ-ਪੁੱਤ ਦੀ ਮੌਤ ਹੋ ਗਈ। ਦੋਵੇਂ ਕੁੜੀ ਨੂੰ ਸੰਧਾਰਾ ਦੇ ਕੇ ਵਾਪਸ ਪਰਤ ਰਹੇ ਸਨ। ਘਰ ਨੇੜੇ ਵਾਪਰੇ ਇਸ ਹਾਦਸੇ ’ਚ ਦੋਵਾਂ ਦੀ ਜਾਨ ਚਲੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਵਾਸੀ ਬਿੰਦਰ ਕੁਮਾਰ ਆਪਣੇ ਦੋਵਾਂ ਭਰਾਵਾਂ ਨਾਲ ਇੱਕੋ ਘਰ ’ਚ ਸਾਂਝੇ ਪਰਿਵਾਰ ’ਚ ਰਹਿੰਦੇ ਹਨ। ਵੱਡੇ ਭਰਾ ਦੀ ਧੀ ਨੂੰ ਸੰਧਾਰਾ ਦੇਣ ਲਈ ਬਿੰਦਰ ਕੁਮਾਰ ਨੇ ਆਪਣੀ ਪਤਨੀ ਕ੍ਰਿਸ਼ਨਾ ਕੁਮਾਰੀ ਤੇ ਪੁੱਤਰ ਰੋਹਿਤ ਕੁਮਾਰ ਨੂੰ ਭੇਜਿਆ ਸੀ।
ਵਾਪਸ ਆਉਂਦਿਆਂ ਰਾਏਕੋਟ-ਬਰਨਾਲਾ ਰੋਡ ’ਤੇ ਰਾਧਾ ਸਵਾਮੀ ਸਤਿਸੰਗ ਭਵਨ ਨੇੜੇ ਸਾਹਮਣਿਓਂ ਆ ਰਹੇ ਟੈਂਪੂ ਛੋਟਾ ਹਾਥੀ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਖ਼ੂਨ ਨਾਲ ਲੱਥਪੱਥ ਕ੍ਰਿਸ਼ਨਾ ਕੁਮਾਰੀ ਤੇ ਉਨ੍ਹਾਂ ਦੇ ਪੁੱਤ ਰੋਹਿਤ ਕੁਮਾਰ ਨੂੰ ਰਾਏਕੋਟ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਾਮਲੇ ’ਚ ਬਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਛੋਟਾ ਹਾਥੀ ਤੇਜ਼ ਰਫ਼ਤਾਰ ਸੀ ਤੇ ਬਿਨਾਂ ਹਾਰਨ ਦਿੱਤਿਆਂ ਲਾਪਰਵਾਹੀ ਨਾਲ ਸੜਕ ਦੀ ਦੂਜੀ ਸਾਈਡ ਲਿਆ ਕੇ ਉਨ੍ਹਾਂ ਦੇ ਪੁੱਤ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ।
ਇਸ ਕਾਰਨ ਉਨ੍ਹਾਂ ਦੇ ਪੁੱਤ ਤੇ ਪਤਨੀ ਦੀ ਜਾਨ ਚਲੀ ਗਈ। ਇਸ ਮਾਮਲੇ ’ਚ ਥਾਣਾ ਸਿਟੀ ਰਾਏਕੋਟ ਦੀ ਪੁਲਿਸ ਨੇ ਟੈਂਪੂ ਚਾਲਕ ਸਨਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚਾਉਂਕੇ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਇਸ ਘਟਨਾ ’ਚ ਮਾਂ-ਪੁੱਤ ਦੀ ਮੌਤ ਨੂੰ ਲੈ ਕੇ ਪੂਰੇ ਪਰਿਵਾਰ ’ਚ ਵਿਰਲਾਪ ਦੀਆਂ ਚੀਕਾਂ ਗੂੰਜ ਉਠੀਆਂ। ਮ੍ਰਿਤਕਾ ਦੀ ਮਾਸੂਮ ਧੀ ਘਰ ’ਚ ਮਾਂ ਤੇ ਭਰਾ ਦੀਆਂ ਮ੍ਰਿਤਕ ਦੇਹਾਂ ਦੇਖ ਭੁੱਬਾਂ ਮਾਰ ਰੋ ਰਹੀ ਸੀ।